ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਾਕਿ ਵਿੱਚ ਚੋਣਾਂ ਅਕਤੂਬਰ ’ਚ ਕਰਵਾਈਆਂ ਜਾਣਗੀਆਂ: ਰੱਖਿਆ ਮੰਤਰੀ

11:16 PM Jun 23, 2023 IST

ਇਸਲਾਮਾਬਾਦ: ਰੱਖਿਆ ਮੰਤਰੀ ਖਵਾਜਾ ਅਸਿਫ ਨੇ ਅੱਜ ਦੱਸਿਆ ਕਿ ਪਾਕਿਸਤਾਨ ਵਿੱਚ ਆਮ ਚੋਣਾਂ ਇਸ ਸਾਲ ਅਕਤੂਬਰ ਵਿੱਚ ਬਿਨਾਂ ਦੇਰੀ ਤੋਂ ਕਰਵਾਈਆਂ ਜਾਣਗੀਆਂ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਆਜ਼ਾਦ, ਨਿਰਪੱਖ ਤੇ ਸਮਾਂ-ਬੱਧ ਆਮ ਚੋਣਾਂ ਹੀ ਪਾਕਿਸਤਾਨ ਵਿੱਚ ਸਿਆਸੀ ਸਥਿਰਤਾ ਲਿਆ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਲਾਂਭੇ ਕੀਤੇ ਗਏ ਇਮਰਾਨ ਖਾਨ ਦੀ ਅਗਵਾਈ ਹੇਠਲੀ ਪਾਕਿਸਤਾਨ ਤਹਿਰੀਕ-ੲੇ-ਇਨਸਾਫ਼ ਨੇ ਖਦਸ਼ਾ ਜ਼ਾਹਰ ਕੀਤਾ ਸੀ ਕਿ ਸੱਤਾਧਾਰੀ ਗੱਠਜੋੜ ਆਮ ਚੋਣਾਂ ਵਿੱਚ ਦੇਰੀ ਕਰ ਸਕਦਾ ਹੈ। ਅਸਿਫ ਨੇ ਐਤਵਾਰ ਨੂੰ ਕਿਹਾ,’ਅਸੈਂਬਲੀਆਂ ਅਗਸਤ ਵਿੱਚ ਪੰਜ ਸਾਲਾਂ ਕਾਰਜਕਾਲ ਪੂਰਾ ਕਰਨਗੀਆਂ ਅਤੇ ਚੋਣਾਂ ਅਗਲੇ 60 ਦਿਨਾਂ ਵਿੱਚ ਕਰਵਾਈਆਂ ਜਾਣਗੀਆਂ। -ਪੀਟੀਆਈ

Advertisement

Advertisement