For the best experience, open
https://m.punjabitribuneonline.com
on your mobile browser.
Advertisement

ਸੰਵਿਧਾਨ, ਲੋਕਤੰਤਰ ਤੇ ਭਾਈਚਾਰਕ ਸਾਂਝ ਬਚਾਉਣ ਦੀ ਲੜਾਈ ਹਨ ਚੋਣਾਂ: ਯਾਮਿਨੀ ਗੋਮਰ

06:59 AM May 04, 2024 IST
ਸੰਵਿਧਾਨ  ਲੋਕਤੰਤਰ ਤੇ ਭਾਈਚਾਰਕ ਸਾਂਝ ਬਚਾਉਣ ਦੀ ਲੜਾਈ ਹਨ ਚੋਣਾਂ  ਯਾਮਿਨੀ ਗੋਮਰ
Advertisement

ਦੀਪਕ ਠਾਕੁਰ
ਤਲਵਾੜਾ, 3 ਮਈ
‘‘ਲੋਕ ਸਭਾ ਚੋਣਾਂ 2024 ਦੇਸ਼ ਅਤੇ ਦੇਸ਼ ਵਾਸੀਆਂ ਲਈ ਬਹੁਤ ਅਹਿਮ ਹਨ। ਇਹ ਮਹਿਜ਼ ਚੋਣਾਂ ਨਹੀਂ ਇੱਕ ਵਿਚਾਰਧਾਰਕ ਲੜਾਈ ਹੈ। ਇਹ ਲੜਾਈ ਦੇਸ਼ ਦੇ ਸੰਵਿਧਾਨ, ਲੋਕਤੰਤਰ ਅਤੇ ਭਾਈਚਾਰਕ ਸਾਂਝ ਨੂੰ ਬਚਾਉਣ ਦੀ ਹੈ।’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ ਯਾਮਿਨੀ ਗੋਮਰ ਨੇ ਤਲਵਾੜਾ ਵਿੱਚ ਪਾਰਟੀ ਵਰਕਰਾਂ ਦੀ ਮੀਟਿੰਗ ਦੌਰਾਨ ਕੀਤਾ।
ਕੰਢੀ ਖ਼ੇਤਰ ’ਚ ਆਪਣੇ ਚੋਣ ਪ੍ਰਚਾਰ ਦੀ ਆਰੰਭਤਾ ਕਰਦਿਆਂ ਯਾਮਿਨੀ ਗੋਮਰ ਨੇ ਕਿਹਾ ਕਿ ਪਿਛਲੇ 10 ਸਾਲ ਤੋਂ ਹੁਸ਼ਿਆਰਪੁਰ ਸੀਟ ਭਾਜਪਾ ਕੋਲ ਹੈ, ਦੋ ਵਾਰ ਕੇਂਦਰੀ ਰਾਜ ਮੰਤਰੀ ਦਾ ਅਹੁਦਾ ਹੁਸ਼ਿਆਰਪੁਰ ਦੇ ਸੰਸਦ ਮੈਂਬਰ ਨੂੰ ਮਿਲਣ ਦੇ ਬਾਵਜੂਦ ਖ਼ੇਤਰ ’ਚ ਨਾ ਤਾਂ ਕੋਈ ਇੰਡਸਟਰੀ ਆਈ ਅਤੇ ਨਾ ਹੀ ਕੋਈ ਵਿਕਾਸ ਹੋਇਆ। ਤਲਵਾੜਾ ਦੀ ਬੀਬੀਐੱਮਬੀ ਕਲੋਨੀ ਕੇਂਦਰ ਸਰਕਾਰ ਦੀਆਂ ਗਲਤ ਅਤੇ ਨਿੱਜੀਕਰਨ ਦੀਆਂ ਨੀਤੀਆਂ ਕਾਰਨ ਖੰਡਰ ਬਣ ਚੁੱਕੀ ਹੈ। ਬੀਬੀਐੱਮਬੀ ਹਸਪਤਾਲ ਦੀ ਆਲੀਸ਼ਾਨ ਇਮਾਰਤ ਬਿਨਾਂ ਡਾਕਟਰਾਂ ਅਤੇ ਸਾਜੋ ਸਮਾਨ ਤੋਂ ਕੰਢੀ ਵਾਸੀਆਂ ਲਈ ਚਿੱਟਾ ਹਾਥੀ ਸਾਬਿਤ ਹੋ ਰਹੀ ਹੈ। ਬੀਬੀਐੱਮਬੀ ’ਚ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ। ਉਨ੍ਹਾਂ ‘ਕਾਂਗਰਸ ਕਾ ਹਾਥ ਬਦਲੇਗਾ ਹਾਲਾਤ’ ਦਾ ਨਾਅਰਾ ਦਿੰਦਿਆਂ ਪਾਰਟੀ ਵਰਕਰਾਂ ਅਤੇ ਸਥਾਨਕ ਲੋਕਾਂ ਨੂੰ ਦੇਸ਼ ਦੀ ਬਿਹਤਰੀ ਅਤੇ ਸੱਤਾ ਪਰਿਵਰਤਨ ਲਈ ਕਾਂਗਰਸ ਪਾਰਟੀ ਦੇ ਹੱਕ ’ਚ ਵੋਟ ਪਾਉਣ ਦੀ ਅਪੀਲ ਕੀਤੀ। ਸਥਾਨਕ ਨਿੱਜੀ ਰੈਸਤਰਾਂ ’ਚ ਬਲਾਕ ਕਾਂਗਰਸ ਪ੍ਰਧਾਨ ਠਾ ਪ੍ਰੀਤਮ ਸਿੰਘ ‘ਪ੍ਰੀਤ’ ਅਤੇ ਸ਼ਹਿਰੀ ਪ੍ਰਧਾਨ ਬੋਧਰਾਜ ਦੀ ਪ੍ਰਧਾਨਗੀ ਹੇਠ ਸਮਾਗਮ ਕਰਵਾਇਆ ਗਿਆ।

Advertisement

Advertisement
Author Image

sukhwinder singh

View all posts

Advertisement
Advertisement
×