ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੋਣ ਅਮਲੇ ਨੂੰ ਅਜੇ ਤੱਕ ਨਹੀਂ ਮਿਲਿਆ ਖਾਣੇ ਦਾ ਮਿਹਨਤਾਨਾ

07:01 AM Mar 29, 2024 IST
ਮੁੱਖ ਚੋਣ ਕਮਿਸ਼ਨਰ ਨੂੰ ਪੱਤਰ ਦਿੰਦੇ ਹੋਏ ਮਿੱਡ ਡੇਅ ਮੀਲ ਕਾਮੇ।

ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ 28 ਮਾਰਚ
ਮਿੱਡ ਡੇਅ ਮੀਲ ਵਰਕਰਾਂ ਵਲੋਂ ਚੋਣਾਂ ਦੌਰਾਨ ਚੋਣ ਅਮਲੇ ਲਈ ਬਣਾਏ ਜਾਂਦੇ ਖਾਣੇ ਦਾ ਕੋਈ ਮਿਹਨਤਾਨਾ ਨਾ ਮਿਲਣ ਦੇ ਰੋਸ ਵਜੋਂ ਅੱਜ ਸੀਟੀਯੂ ਅਤੇ ਮਿੱਡ-ਡੇਅ ਮੀਲ ਵਰਕਰਾਂ ਦੀ ਜਥੇਬੰਦੀ ਦਾ ਵਫ਼ਦ ਮੁੱਖ ਚੋਣ ਕਮਿਸ਼ਨਰ ਪੰਜਾਬ ਨੂੰ ਮਿਲਿਆ।
ਸੀਟੂ ਦੇ ਪੰਜਾਬ ਪ੍ਰਧਾਨ ਦੇਵ ਰਾਜ ਵਰਮਾ, ਸਰਬਜੀਤ ਸਿੰਘ ਵੜੈਚ, ਅਤੇ ਮਿੱਡ-ਡੇ ਮੀਲ ਵਰਕਰ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਜਸਮੇਲ ਕੌਰ ਬੀਰਕਲਾਂ ਤੇ ਮੱਖਣ ਸਿੰਘ ਜਖੇਪਲ ਦੀ ਅਗਵਾਈ ਹੇਠ ਮਿਲੇ ਇਸ ਵਫ਼ਦ ਨੇ ਸੂਬਾ ਚੋਣ ਅਫਸਰ ਸਬਿਿਨ ਸੀ ਦੇ ਧਿਆਨ ਵਿੱਚ ਲਿਆਂਦਾ ਕਿ ਚੋਣਾਂ ਦੌਰਾਨ ਵੋਟਿੰਗ ਵਾਲੇ ਦਿਨ ਜੋ ਮਿੱਡ ਡੇ ਮੀਲ ਵਰਕਰਾਂ( ਕੁੱਕ ਵਰਕਰ) ਦੀ ਪੰਜਾਬ ਸਰਕਾਰ ਵੱਲੋਂ ਚੋਣ ਅਮਲੇ ਲਈ ਦੋ ਦਿਨ ਲਈ ਖਾਣਾ ਬਣਾਉਣ ਦਾ ਇਹਨਾਂ ਵਰਕਰਾਂ ਨੂੰ ਕੋਈ ਉਜਰਤ/ਮਿਹਨਤਾਨਾ ਨਹੀਂ ਦਿੱਤਾ ਜਾਂਦਾ ਜੋ ਸਰਾਸਰ ਬੇ ਇਨਸਾਫੀ ਹੈ।
ਸੂਬਾ ਚੋਣ ਅਫਸਰ ਨੇ ਇਸ ’ਤੇ ਹੈਰਾਨੀ ਪ੍ਰਗਟ ਕਰਦਿਆ ਕਿਹਾ ਕਿ ਚੋਣ ਕਮਿਸ਼ਨ ਵੱਲੋ ਤਾਂ ਸਮੇਂ ਸਿਰ ਸਾਰੀ ਅਦਾਇਗੀ ਜ਼ਿਲ੍ਹਾ ਮੁਖੀਆ ਨੂੰ ਭੇਜ ਦਿੱਤੀ ਜਾਂਦੀ ਹੈ। ਆਗੂਆਂ ਨੇ ਕਿਹਾ ਕਿ ਜੇਕਰ ਇਸ ਵਾਰ ਆਮ ਚੋਣਾਂ ਸਮੇ ਕੁੱਕ ਵਰਕਰਾਂ ਨੂੰ ਕੋਈ ਉਜਰਤ/ਮਿਹਨਤਾਨੇ ਦੀ ਸੂਚਨਾਂ ਨਾ ਦਿੱਤੀ ਗਈ ਤਾਂ ਕੁੱਕ ਵਰਕਰ ਇਨ੍ਹਾਂ ਚੋਣਾਂ ਵਿੱਚ ਖਾਣਾ ਤਿਆਰ ਕਰਨ ਦੇ ਹੁਕਮਾਂ ਦਾ ਬਾਈਕਾਟ ਕਰਨਗੇ।

Advertisement

Advertisement
Advertisement