ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੋਣ ਅਮਲਾ ਮਿਹਨਤਾਨੇ ਨੂੰ ਤਰਸਿਆ

11:20 AM Jun 16, 2024 IST

ਪੱਤਰ ਪ੍ਰੇਰਕ
ਮਾਨਸਾ, 15 ਜੂਨ
ਪੰਜਾਬ ਭਰ ’ਚ ਤੱਪਦੀਆਂ ਦੁਪਹਿਰਾਂ ਦੌਰਾਨ ਚੋਣ ਰਿਹਰਸਲਾਂ ਅਤੇ ਵੋਟਾਂ ਦਾ ਕਾਰਜ ਨੇਪਰੇ ਚਾੜ੍ਹਨ ਵਾਲੇ ਚੋਣ ਅਮਲੇ ਨੂੰ 14 ਦਿਨਾਂ ਵੀ ਉਨ੍ਹਾਂ ਦੀ ਮਿਹਨਤ ਦਾ ਮੁੱਲ ਨਹੀਂ ਮੋੜਿਆ ਗਿਆ ਜਦਕਿ ਇਸ ਤੋਂ ਪਹਿਲਾਂ ਮੌਕੇ ’ਤੇ ਹੀ ਜਾਂ ਕੁਝ ਦਿਨਾਂ ਬਾਅਦ ਉਨ੍ਹਾਂ ਦੇ ਖਾਤਿਆਂ ’ਚ ਮਿਹਨਤਾਨਾ ਪੈ ਜਾਂਦਾ ਸੀ ਪਰ ਇਸ ਵਾਰ ਪ੍ਰਸ਼ਾਸਨ ਨੇ ਚੁੱਪ ਵੱਟੀ ਹੋਈ ਹੈ। ਉਧਰ ਚੋਣ ਅਮਲੇ ’ਚ ਸਭ ਤੋਂ ਵੱਧ ਗਿਣਤੀ ’ਚ ਸ਼ਮੂਲੀਅਤ ਕਰਨ ਵਾਲੇ ਅਧਿਆਪਕਾਂ ਨਾਲ ਸਬੰਧਤ ਜਥੇਬੰਦੀਆਂ ਹੁਣ ਚੋਣਾਂ ਦੇ ਮਿਹਨਤਾਨੇ ਨੂੰ ਲੈ ਕੇ ਸੰਘਰਸ਼ ਵਿਢਣ ਦੇ ਰੋਂਅ ’ਚ ਦਿਖਾਦੇ ਰਹੀਆਂ ਹਨ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਅਮੋਲਕ ਡੇਲੂਆਣਾ, ਈਟੀਟੀ ਟੀਚਰਜ਼ ਯੂਨੀਅਨ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਹਰਦੀਪ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਰਾਜ ਭਰ ’ਚ ਕਹਿਰ ਦੀ ਗਰਮੀ ਦੌਰਾਨ ਅਮਨ ਸ਼ਾਂਤੀ ਨਾਲ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਵਾਲੇ ਚੋਣ ਅਮਲੇ ਦੇ ਮਿਹਨਤਾਨੇ ਦਾ ਤੁਰੰਤ ਭੁਗਤਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਮੂਹ ਵਿਭਾਗਾਂ ਦੇ ਕਰਮਚਾਰੀਆਂ ਨੇ ਸਿਖਰ ਦੁਪਹਿਰਾਂ ਦੀਆਂ ਚੋਣ ਰਿਹਰਸਲਾਂ ਦੇ ਨਾਲ-ਨਾਲ ਵੋਟਾਂ ਦੇ ਦਿਨਾਂ ਦੌਰਾਨ ਤੜਕਸਾਰ 5 ਵਜੇ ਤੋਂ ਲੈਕੇ ਅੱਧੀ ਰਾਤ ਤੱਕ ਵੋਟਾਂ ਦੇ ਅਮਲ ਤੋਂ ਲੈਕੇ ਸਮਾਨ ਜਮ੍ਹਾਂ ਕਰਵਾਉਣ ਤੱਕ ਦੇ ਅਮਲ ਨੂੰ ਗੰਭੀਰਤਾ ਨਾਲ ਨਿਭਾਇਆ ਹੈ। ਰਾਜ ਭਰ ’ਚ ਕਿਧਰੇ ਗੈਰ-ਗੰਭੀਰਤਾ ਵਾਲੀ ਗੱਲ ਸਾਹਮਣੇ ਨਹੀਂ ਆਈ, ਜਿਸ ਕਰਕੇ ਹੁਣ ਸਰਕਾਰ ਅਤੇ ਚੋਣ ਪ੍ਰਸ਼ਾਸਨ ਨੂੰ ਉਸੇ ਗੰਭੀਰਤਾ ਨਾਲ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣਾ ਚਾਹੀਦਾ ਹੈ। ਜ਼ਿਲ੍ਹਾ ਚੋਣ ਅਫ਼ਸਰ ਪਰਮਵੀਰ ਸਿੰਘ ਨੇ ਕਿਹਾ ਕਿ ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਛੇਤੀ ਹੀ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਬਣਦੀ ਰਾਸ਼ੀ ਨੂੰ ਪਾਇਆ ਜਾ ਰਿਹਾ ਹੈ।

Advertisement

Advertisement
Advertisement