ਕਿਰਤੀ ਕਿਸਾਨ ਯੂਨੀਅਨ ਦਾ ਚੋਣ ਇਜਲਾਸ
ਪੱਤਰ ਪ੍ਰੇਰਕ
ਚੇਤਨਪੁਰਾ, 19 ਦਸੰਬਰ
ਕਿਰਤੀ ਕਿਸਾਨ ਯੂਨੀਅਨ (ਪੰਜਾਬ) ਗੁਰੂ ਕਾ ਬਾਗ ਏਰੀਆ ਦਾ ਇਜਲਾਸ ਜ਼ਿਲ੍ਹਾ ਆਗੂਆਂ ਹਰਪਾਲ ਸਿੰਘ ਛੀਨਾ, ਕਾਬਲ ਸਿੰਘ ਛੀਨਾ, ਬਾਪੂ ਸੁੱਚਾ ਸਿੰਘ ਖਤਰਾਏ ਕਲਾਂ, ਮੁਨਜੀਤ ਸਿੰਘ ਮਾਛੀਨੰਗਲ ਤੇ ਦਵਿੰਦਰ ਸਿੰਘ ਛੀਨਾ ਦੀ ਪ੍ਰਧਾਨਗੀ ਹੇਠ ਹੋਇਆ। ਜਥੇਬੰਦੀ ਨੇ ਮਤੇ ਰਾਹੀਂ ਮੋਦੀ ਸਰਕਾਰ ਵੱਲੋਂ ਇੱਕ ਦੇਸ਼, ਇੱਕ ਚੋਣ ਕਰਵਾਉਣ ਦੇ ਲਿਆਂਦੇ ਪ੍ਰਸਤਾਵ ਦੀ ਨਿਖੇਧੀ ਕਰਦਿਆਂ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ। ਦੂਜੇ ਮਤੇ ਰਾਹੀਂ ਕੇਂਦਰ ਸਰਕਾਰ ਵੱਲੋਂ ਦੇਸ਼ ਵਿੱਚ ਪ੍ਰਾਈਵੇਟ ਅਨਾਜ ਮੰਡੀਆਂ ਖੋਲ੍ਹਣ ਲਈ ਸੂਬਾ ਸਰਕਾਰਾਂ ਨੂੰ ਭੇਜੇ ਖਰੜੇ ਨੂੰ ਰੱਦ ਕੀਤਾ ਗਿਆ। ਬਾਅਦ ਵਿੱਚ ਡੈਲੀਗੇਟਾਂ ਨੇ ਸਰਬਸੰਮਤੀ ਨਾਲ ਏਰੀਆ ਕਮੇਟੀ ਦੀ ਚੋਣ ਕੀਤੀ ਜਿਸ ਵਿੱਚ ਮਨਜੀਤ ਸਿੰਘ ਸਰਕਾਰੀਆ ਮਾਛੀਨੰਗਲ ਨੂੰ ਪ੍ਰਧਾਨ, ਬਾਬਾ ਸੁੱਚਾ ਸਿੰਘ ਤੇੜਾ ਮੀਤ ਪ੍ਰਧਾਨ, ਕੇਵਲ ਸਿੰਘ ਖਤਰਾਏ ਕਲਾਂ ਸਕੱਤਰ ਅਤੇ ਸਾਹਿਬ ਸਿੰਘ ਹਰੜ ਕਲਾਂ ਖਜ਼ਾਨਚੀ ਚੁਣੇ ਗਏ ਜਦ ਕਿ ਬੱਗਾ ਸਿੰਘ ਜਗਦੇਵ ਕਲਾ, ਹਰਦਿਆਲ ਸਿੰਘ ਕੰਦੋਵਾਲੀ, ਸੁਰਜੀਤ ਸਿੰਘ ਹਰੜ ਕਲਾਂ, ਰਣਬੀਰ ਸਿੰਘ ਡਿਆਲ ਭੜੰਗ, ਖਜ਼ਾਨ ਸਿੰਘ ਸੰਗੋਆਣਾ, ਬਲਵੰਤ ਸਿੰਘ ਡਿਆਲ ਭੜੰਗ, ਰਘਬੀਰ ਸਿੰਘ ਖਤਰਾਏ ਕਲਾਂ, ਮੰਗਲ ਸਿੰਘ ਤੇੜਾ, ਦਵਿੰਦਰ ਸਿੰਘ ਫੌਜੀ ਆਦਿ ਕਮੇਟੀ ਮੈਂਬਰ ਚੁਣੇ ਗਏ।