ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡੈਮੋਕ੍ਰੇਟਿਕ ਟੀਚਰਜ਼ ਫਰੰਟ ਬਰਨਾਲਾ ਦਾ ਚੋਣ ਇਜਲਾਸ ਸਮਾਪਤ

07:03 AM Jul 05, 2024 IST
ਬਰਨਾਲਾ ਵਿੱਚ ਡੈਲੀਗੇਟਸ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ।

ਖੇਤਰੀ ਪ੍ਰਤੀਨਿਧ
ਬਰਨਾਲਾ, 4 ਜੁਲਾਈ
ਅਧਿਆਪਕਾਂ ਦੀ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ (ਡੀਟੀਐੱਫ਼) ਦੀ ਜ਼ਿਲ੍ਹਾ ਬਰਨਾਲਾ ਇਕਾਈ ਦਾ ਚੋਣ ਇਜਲਾਸ ਸਥਾਨਕ ਤਰਕਸ਼ੀਲ ਭਵਨ ਵਿੱਚ ਸਮਾਪਤ ਹੋਇਆ। ਚੋਣ ਅਬਜ਼ਰਵਰ ਵਜੋਂ ਪੁੱਜੇ ਵਿਕਰਮਦੇਵ ਸਿੰਘ ਸੂਬਾ ਪ੍ਰਧਾਨ ਡੀਟੀਐੱਫ ਪੰਜਾਬ ਤੇ ਅਮੋਲਕ ਡੇਲੂਆਣਾ ਜ਼ਿਲ੍ਹਾ ਪ੍ਰਧਾਨ ਮਾਨਸਾ ਦੀ ਦੇਖ ਰੇਖ ਹੇਠ ਨਵੀਂ ਜ਼ਿਲ੍ਹਾ ਕਮੇਟੀ ਚੁਣੀ ਗਈ। ਇਜਲਾਸ ਦੀ ਸ਼ੁਰੂਆਤ ਵਿੱਚ ਜ਼ਿਲ੍ਹਾ ਸਕੱਤਰ ਨਿਰਮਲ ਚੁਹਾਣਕੇ ਵੱਲੋਂ ਪਿਛਲੇ ਤਿੰਨ ਸਾਲ ਦੀਆਂ ਜਥੇਬੰਦਕ ਗਤੀਵਿਧੀਆਂ ਤੇ ਜ਼ਿਲ੍ਹਾ ਖਜ਼ਾਨਚੀ ਲਖਵੀਰ ਠੁੱਲੀਵਾਲ ਵੱਲੋਂ ਵਿੱਤ ਰਿਪੋਰਟ ਪੇਸ਼ ਕੀਤੀ ਗਈ। ਅਬਜ਼ਰਵਰ ਅਮੋਲਕ ਡੇਲੂਆਣਾ ਨੇ ਵੱਖ-ਵੱਖ ਅਹੁਦਿਆਂ ਤੇ ਜ਼ਿਲ੍ਹਾ ਕਮੇਟੀ ਮੈਂਬਰਾਂ ਲਈ ਨਾਵਾਂ ਦੀ ਤਜਵੀਜ਼ ਪੇਸ਼ ਕੀਤੀ ਤੇ ਸਮੂਹ ਡੈਲੀਗੇਟਾਂ ਨੇ ਇਸ ਤਜਵੀਜ਼ ਨੂੰ ਸਰਬਸੰਮਤੀ ਨਾਲ ਪ੍ਰਵਾਨ ਕੀਤਾ। ਚੋਣ ਦੌਰਾਨ ਰਾਜੀਵ ਕੁਮਾਰ ਨੂੰ ਮੁੜ੍ਹ ਜ਼ਿਲ੍ਹਾ ਪ੍ਰਧਾਨ, ਨਿਰਮਲ ਚੁਹਾਣਕੇ ਜਨਰਲ ਸਕੱਤਰ, ਮਨਮੋਹਨ ਭੱਠਲ ਮੀਤ ਪ੍ਰਧਾਨ, ਸੁਖਦੀਪ ਤਪਾ ਪ੍ਰੈੱਸ ਸਕੱਤਰ, ਲਖਵੀਰ ਠੁੱਲੀਵਾਲ ਵਿੱਤ ਸਕੱਤਰ, ਜਗਸੀਰ ਬਖਤਗੜ੍ਹ ਸਹਾਇਕ ਸਕੱਤਰ, ਪਲਵਿੰਦਰ ਠੀਕਰੀਵਾਲਾ ਸਹਾਇਕ ਪ੍ਰੈੱਸ ਸਕੱਤਰ, ਵਰਿੰਦਰ ਕੁਮਾਰ ਨੂੰ ਸਹਾਇਕ ਵਿੱਤ ਸਕੱਤਰ, ਪ੍ਰਿੰਸੀਪਲ ਮੇਜਰ ਸਿੰਘ ਤੇ ਨਿਰਮਲ ਸਿੰਘ ਪੱਖੋ ਨੂੰ ਆਡੀਟਰ ਅਤੇ ਬਲਜਿੰਦਰ ਪ੍ਰਭੂ, ਸੱਤਪਾਲ ਬਾਂਸਲ, ਮਾਲਵਿੰਦਰ ਸਿੰਘ, ਅੰਮ੍ਰਿਤਪਾਲ ਕੋਟਦੁੰਨਾ, ਦਵਿੰਦਰ ਸਿੰਘ ਤਲਵੰਡੀ,ਰਘਵੀਰ ਕਰਮਗੜ੍ਹ, ਅੰਮ੍ਰਿਤ ਹਰੀਗੜ੍ਹ, ਸੁਰਿੰਦਰ ਤਪਾ, ਰਘੁਬੀਰ ਮਹਿਤਾ, ਰਜਿੰਦਰ ਮੂਲੋਵਾਲ, ਪ੍ਰਦੀਪ ਬਖਤਗੜ੍ਹ, ਹੈੱਡਮਾਸਟਰ ਪ੍ਰਦੀਪ ਕੁਮਾਰ, ਸੁਖਪ੍ਰੀਤ ਬੜੀ, ਸੁਨੀਲ ਕੁਮਾਰ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਵਜੋਂ ਚੁਣਿਆ ਗਿਆ। ਡੀਟੀਐੱਫ ਬਰਨਾਲਾ ਵੱਲੋਂ ਸੰਘਰਸ਼ਾਂ ਲਈ ਔਰਤਾਂ ਨੂੰ ਜਥੇਬੰਦਕ ਕਰਨ ਲਈ ਪਹਿਲਕਦਮੀ ਕਰਦਿਆਂ ਔਰਤ ਵਿੰਗ ਦਾ ਗਠਨ ਵੀ ਕੀਤਾ ਗਿਆ ਜਿਸ ਵਿੱਚ ਜਗਜੀਤ ਕੌਰ ਢਿੱਲਵਾਂ, ਸੁਖਵਿੰਦਰ ਕੌਰ, ਸੁਖਪਾਲ ਤਪਾ, ਅਮਨਦੀਪ ਕੌਰ, ਸੁਨੀਤਾ ਰਾਣੀ ਨੂੰ ਮੈਂਬਰ ਲਿਆ ਗਿਆ।

Advertisement

Advertisement