For the best experience, open
https://m.punjabitribuneonline.com
on your mobile browser.
Advertisement

ਡੀਟੀਐੱਫ ਦੇ ਦੋਵੇਂ ਬਲਾਕਾਂ ਦਾ ਚੋਣ ਇਜਲਾਸ

08:59 AM May 07, 2024 IST
ਡੀਟੀਐੱਫ ਦੇ ਦੋਵੇਂ ਬਲਾਕਾਂ ਦਾ ਚੋਣ ਇਜਲਾਸ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਨਵ-ਨਿਯੁਕਤ ਅਹੁਦੇਦਾਰ। -ਫੋਟੋ: ਸੰਦਲ
Advertisement

ਪੱਤਰ ਪ੍ਰੇਰਕ
ਦਸੂਹਾ, 6 ਮਈ
ਇਥੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ (ਡੀਟੀਐੱਫ) ਦੇ ਦੋ ਸਿੱਖਿਆ ਬਲਾਕਾਂ ਦਾ ਚੋਣ ਇਜਲਾਸ ਮੁੱਖ ਸਕੱਤਰ ਇੰਦਰ ਸੁਖਦੀਪ ਸਿੰਘ ਓਢਰਾ ਤੇ ਵਿੱਤ ਸਕੱਤਰ ਮਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ । ਸਥਾਨਕ ਗੁਰੂ ਰਵਿਦਾਸ ਭਵਨ ਵਿੱਚ ਕਰਵਾਏ ਇਜਲਾਸ ਦੌਰਾਨ ਪਿਛਲੇ ਸਾਲ ਦੀ ਰਿਪੋਰਟ ਪੜ੍ਹਨ ਮਗਰੋਂ ਚੋਣ ਦਾ ਪੈਨਲ ਪੇਸ਼ ਕੀਤਾ ਗਿਆ। ਜਿਸ ਮੁਤਾਬਕ ਜਸਵੀਰ ਸਿੰਘ ਬੋਦਲ ਨੂੰ ਬਲਾਕ ਦਸੂਹਾ-1 ਦਾ ਪ੍ਰਧਾਨ, ਰਵਿੰਦਰ ਰਵੀ ਨੂੰ ਜਨਰਲ ਸਕੱਤਰ, ਬਲਵਿੰਦਰ ਸਿੰਘ ਬਾਜਵਾ ਨੂੰ ਵਿੱਤ ਸਕੱਤਰ, ਰਮਿੰਦਰ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ, ਮਧੂ ਰਤਨ ਨੂੰ ਜੁਆਇੰਟ ਸਕੱਤਰ ਅਤੇ ਦੀਪਕ ਮਲਹੋਤਰਾ ਤੇ ਜਤਿੰਦਰ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਨਿਰਮਲ ਸਿੰਘ ਨਿਹਾਲਪੁਰ ਨੂੰ ਬਲਾਕ ਦਸੂਹਾ-2 ਦਾ ਪ੍ਰਧਾਨ, ਜਸਵਿੰਦਰ ਝਿੰਗੜ ਨੂੰ ਜਨਰਲ ਸਕੱਤਰ, ਜੀਵਨ ਕੁਮਾਰ ਨੂੰ ਵਿੱਤ ਸਕੱਤਰ, ਬਲਵਿੰਦਰ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ, ਪ੍ਰਦੀਪ ਕੌਰ ਤੇੇ ਰਾਕੇਸ਼ ਕੁਮਾਰ ਨੂੰ ਮੀਤ ਪ੍ਰਧਾਨ, ਜਸਵਿੰਦਰ ਕੌਰ ਨੂੰ ਜੁਆਇੰਟ ਸਕੱਤਰ ਤੇ ਸੁਰਜੀਤ ਕੌਰ ਓਢਰਾ ਨੂੰ ਪ੍ਰਚਾਰ ਸਕੱਤਰ ਚੁਣਿਆ ਗਿਆ। ਇਸ ਮੌਕੇ ਪੂਨਮ ਡਡਵਾਲ, ਅਮਰਦੀਪ ਕੌਰ, ਵਰਿੰਦਰ ਸੈਣੀ, ਅਵਤਾਰ ਸਿੰਘ ਮੌਜੂਦ ਸਨ।

Advertisement

Advertisement
Author Image

joginder kumar

View all posts

Advertisement
Advertisement
×