ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੋਣ ਨਤੀਜਿਆਂ ਨੇ ਸਾਬਤ ਕੀਤਾ ਕਿ ਭਾਰਤ ‘ਹਿੰਦੂ ਰਾਸ਼ਟਰ’ ਨਹੀਂ: ਅਮਰਤਿਆ ਸੇਨ

07:28 AM Jun 28, 2024 IST

ਕੋਲਕਾਤਾ: ਨੋਬੇਲ ਪੁਰਸਕਾਰ ਜੇਤੂ ਅਮਰਤਿਆ ਸੇਨ ਨੇ ਆਖਿਆ ਕਿ ਹਾਲੀਆ ਲੋਕ ਸਭਾ ਚੋਣਾਂ ਦੇ ਨਤੀਜੇ ਇਸ ਤੱਥ ਵੱਲ ਇਸ਼ਾਰਾ ਕਰਦੇ ਹਨ ਕਿ ਭਾਰਤ ‘ਹਿੰਦੂ ਰਾਸ਼ਟਰ’ ਨਹੀਂ ਹੈ। ਉਨ੍ਹਾਂ ਇਸ ਗੱਲ ’ਤੇ ਵੀ ਨਾਰਾਜ਼ਗੀ ਜਤਾਈ ਕਿ ਬਰਤਾਨਵੀ ਸ਼ਾਸਨ ਕਾਲ ਤੋਂ ਹੀ ‘ਮੁਕੱਦਮਾ ਚਲਾਏ ਬਿਨਾਂ’ ਲੋਕਾਂ ਨੂੰ ਜੇਲ੍ਹ ’ਚ ਰੱਖਣ ਦੀ ਜਾਰੀ ਪ੍ਰਥਾ ਕਾਂਗਰਸ ਦੇ ਸ਼ਾਸਨ ਦੇ ਮੁਕਾਬਲੇ ਭਾਜਪਾ ਦੇ ਰਾਜ ’ਚ ਤੇਜ਼ ਹੋਈ ਹੈ।
ਸੇਨ ਨੇ ਇੱਥੇ ਨੇਤਾ ਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ’ਤੇ ਇੱਕ ਬੰਗਾਲੀ ਨਿਊਜ਼ ਚੈਨਲ ਨੂੰ ਕਿਹਾ, ‘‘ਚੋਣ ਨਤੀਜਿਆਂ ਤੋਂ ਝਲਕਦਾ ਹੈ ਕਿ ਭਾਰਤ ਹਿੰਦੂ ਰਾਸ਼ਟਰ ਨਹੀਂ ਹੈ।’’ ਉੱਘੇ ਅਰਥਸ਼ਾਸਤਰੀ ਅਮਰਤਿਆ ਸੇਨ (90) ਅਮਰੀਕਾ ਤੋਂ ਬੁੱਧਵਾਰ ਸ਼ਾਮ ਨੂੰ ਕੋਲਕਾਤਾ ਪਹੁੰਚੇ ਸਨ। ਉਨ੍ਹਾਂ ਆਖਿਆ, ‘‘ਅਸੀਂ ਹਮੇਸ਼ਾ ਹਰ ਚੋਣ ਮਗਰੋਂ ਇੱਕ ਤਬਦੀਲੀ ਦੇਖਣ ਦੀ ਉਮੀਦ ਕਰਦੇ ਹਾਂ। ਪਹਿਲਾਂ ਜੋ ਕੁਝ ਹੋਇਆ (ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਕਾਰਜਕਾਲ ’ਚ) ਜਿਵੇਂ ਕਿ ਬਿਨਾਂ ਮੁਕੱਦਮਾ ਚਲਾਏ ਲੋਕਾਂ ਨੂੰ ਜੇਲ੍ਹ ’ਚ ਰੱਖਣਾ ਅਤੇ ਅਮੀਰ ਤੇ ਗਰੀਬ ਵਿਚਾਲੇ ਪਾੜਾ ਵਧਾਉਣਾ, ਉਹ ਹੁਣ ਵੀ ਜਾਰੀ ਹੈ। ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ।’’
ਉਨ੍ਹਾਂ ਆਖਿਆ ਕਿ ਰਾਜਨੀਤਕ ਤੌਰ ’ਤੇ ਖੁੱਲ੍ਹੀ ਸੋਚ ਰੱਖਣ ਦੀ ਲੋੜ ਹੈ ਖਾਸ ਕਰਕੇ ਉਸ ਸਮੇਂ ਜਦੋਂ ਭਾਰਤ ਇੱਕ ਧਰਮ ਨਿਰਪੱਖ ਸੰਵਿਧਾਨ ਨਾਲ ਧਰਮ ਨਿਰਪੱਖ ਮੁਲਕ ਹੈ। ਅਮਰਿਤਆ ਸੇਨ ਨੇ ਮੁਤਾਬਕ, ‘‘ਮੈਨੂੰ ਨਹੀਂ ਲੱਗਦਾ ਕਿ ਭਾਰਤ ਨੂੰ ਹਿੰਦੂ ਰਾਸ਼ਟਰ ’ਚ ਬਦਲਣ ਦਾ ਵਿਚਾਰ ਢੁੱਕਵਾਂ ਹੈ।’’ ਉਨ੍ਹਾਂ ਦਾ ਇਹ ਮੰਨਣਾ ਹੈ ਕਿ ਨਵਾਂ ਕੇਂਦਰੀ ਮੰਤਰੀ ਮੰਡਲ ‘‘ਪਹਿਲੇ ਦੀ ਹੀ ਨਕਲ ਹੈ।’’ ਉਨ੍ਹਾਂ ਆਖਿਆ, ‘‘ਮੰਤਰੀਆਂ ਕੋਲ ਪਹਿਲਾਂ ਵਾਲੇ ਹੀ ਵਿਭਾਗ ਹਨ। ਮਾਮੂਲੀ ਫੇਰਬਦਲ ਦੇ ਬਾਵਜੂਦ ਸਿਆਸੀ ਤੌਰ ’ਤੇ ਤਾਕਤਵਰ ਲੋਕ ਹੁਣ ਵੀ ਸ਼ਕਤੀਸ਼ਾਲੀ ਹਨ।’’ ਅਯੁੱਧਿਆ ’ਚ ਰਾਮ ਮੰਦਰ ਬਣਾਉਣ ਦੇ ਬਾਵਜੂਦ ਭਾਜਪਾ ਦੇ ਫੈਜ਼ਾਬਾਦ ਸੀਟ ਤੋਂ ਹਾਰਨ ’ਤੇ ਸੇਨ ਨੇ ਆਖਿਆ ਕਿ ਦੇਸ਼ ਦੀ ਅਸਲੀ ਪਛਾਣ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। -ਪੀਟੀਆਈ

Advertisement

Advertisement
Advertisement