For the best experience, open
https://m.punjabitribuneonline.com
on your mobile browser.
Advertisement

ਚੋਣ ਨਤੀਜੇ: ਹਲਵਾਈਆਂ ਦੇ ਦੋਵੇਂ ਹੱਥੀਂ ਲੱਡੂ

07:30 AM Jun 04, 2024 IST
ਚੋਣ ਨਤੀਜੇ  ਹਲਵਾਈਆਂ ਦੇ ਦੋਵੇਂ ਹੱਥੀਂ ਲੱਡੂ
Advertisement

ਪੱਤਰ ਪ੍ਰੇਰਕ
ਸ਼ਹਿਣਾ, 3 ਜੂਨ
ਲੋਕ ਸਭਾ ਚੋਣਾਂ ਲਈ 1 ਜੂਨ ਨੂੰ ਪਈਆਂ ਵੋਟਾਂ ਦੇ ਨਤੀਜੇ ਭਲਕੇ 4 ਜੂਨ ਨੂੰ ਆਉਣੇ ਹਨ। ਸਮੂਹ ਪ੍ਰਮੁੱਖ ਪਾਰਟੀਆਂ ਆਪਣੇ-ਆਪਣੇ ਉਮੀਦਵਾਰ ਦੀ ਜਿੱਤ ਲਈ ਆਸਵੰਦ ਹਨ। ਆਏ ਚੋਣ ਸਰਵੇਖਣਾਂ ਪਿੱਛੋਂ ਭਾਜਪਾ ਦੇ ਸਮਰਥਕ ਬਾਗੋਬਾਗ ਹਨ ਅਤੇ ਜਿੱਤ ਦੇ ਜਸ਼ਨ ਮਨਾਉਣ ਲਈ ਕਾਹਲੇ ਹੋਏ ਪਏ ਹਨ। ਉਮੀਦਵਾਰਾਂ ਦੇ ਘਰਾਂ ਵਿਚ ਜਸ਼ਨ ਦੇ ਮਾਹੌਲ ਹਨ ਅਤੇ ਉਹ ਕੱਲ੍ਹ ਵਾਸਤੇ ਪੂਰੀ ਤਰ੍ਹਾਂ ਤਿਆਰ ਹਨ।
ਭਾਜਪਾ ਦੇ ਜ਼ਿਲ੍ਹਾਂ ਆਗੂ ਚਮਕੌਰ ਸਿੰਘ ਸਰੰਦੀ, ਸਾਬਕਾ ਮੰਡਲ ਪ੍ਰਧਾਨ ਪ੍ਰਦੀਪ ਸਿੰਗਲਾ, ਕ੍ਰਿਸ਼ਨ ਗੋਪਾਲ ਵਿੱਕੀ, ਤਰਸੇਮ ਲਾਲ ਗਰਗ, ਗੁਰਮੀਤ ਸਿੰਘ ਆਦਿ ਨੇ ਕਿਹਾ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਨੂੰ ਵੱਡੀ ਗਿਣਤੀ ਪਈਆਂ ਵੋਟਾਂ ਕਿਸੇ ਵੀ ਤਰ੍ਹਾਂ ਦਾ ਉਲਟ-ਫੇਰ ਕਰ ਸਕਦੀਆਂ ਹਨ ਅਤੇ ਨਤੀਜੇ ਹੈਰਾਨੀਜਨਕ ਹੋ ਸਕਦੇ ਹਨ। ਦੂਸਰੇ ਪਾਸੇ ਹਲਵਾਈਆਂ ਨੇ ਲੱਡੂ ਬਣਾ ਕੇ ਰੱਖ ਲਏ ਹਨ। ਇੱਕ ਹਲਵਾਈ ਨੇ ਦੱਸਿਆ ਕਿ ਸਾਰੀਆਂ ਪਾਰਟੀਆਂ ਦੇ ਹਮਾਇਤੀ ਉਨ੍ਹਾਂ ਦੇ ਸੰਪਰਕ ’ਚ ਹਨ। ਉਨ੍ਹਾਂ ਆਖਿਆ ਕਿ ਕੋਈ ਵੀ ਜਿੱਤ ਜਾਵੇ, ਲੱਡੂ ਤਾਂ ਵਿਕਣੇ ਹੀ ਹਨ। ਇਸ ਲਈ ਹਲਵਾਈਆਂ ਦੇ ਦੋਵੇਂ ਹੱਥਾਂ ਵਿਚ ਲੱਡੂ ਹਨ। ਕਸਬੇ ਸ਼ਹਿਣਾ ’ਚ 50 ਤੋਂ ਵੱਧ ਲੋਕਾਂ ਨੇ ਚੋਣ ਨਤੀਜੇ ਦੇਖਣ ਲਈ ਨਵੀਂਆਂ ਕੇਬਲਾਂ ਟੀਵੀ ਤਾਰਾਂ, ਡਿਸ਼, ਨੈੱਟ ਆਦਿ ਦੇ ਪ੍ਰਬੰਧਕ ਕੀਤੇ ਹਨ।

Advertisement

Advertisement
Author Image

Advertisement
Advertisement
×