For the best experience, open
https://m.punjabitribuneonline.com
on your mobile browser.
Advertisement

ਚੋਣ ਨਤੀਜੇ: ਬਾਜ਼ਾਰਾਂ ’ਚ ਸੁੰਨ ਤੇ ਗਿਣਤੀ ਕੇਂਦਰਾਂ ’ਤੇ ਭੀੜ

10:17 AM Jun 05, 2024 IST
ਚੋਣ ਨਤੀਜੇ  ਬਾਜ਼ਾਰਾਂ ’ਚ ਸੁੰਨ ਤੇ ਗਿਣਤੀ ਕੇਂਦਰਾਂ ’ਤੇ ਭੀੜ
ਦੁਕਾਨ ’ਚ ਬੈਠ ਕੇ ਟੈਲੀਵਿਜ਼ਨ ’ਤੇ ਚੋਣ ਨਤੀਜੇ ਦੇਖਦੇ ਹੋਏ ਨੌਜਵਾਨ।
Advertisement

ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 4 ਜੂਨ
ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਦੌਰਾਨ ਟੀ.ਵੀ ਤੇ ਨਿਊਜ਼ ਚੈਨਲਾਂ ਵਲੋਂ ਦਿਖਾਏ ਜਾ ਰਹੇ ਨਤੀਜਿਆਂ ਦੇ ਕਾਰਨ ਜਿਥੇ ਬਾਜ਼ਾਰਾਂ ਵਿੱਚ ਆਵਾਜਾਈ ਘੱਟ ਰਹੀ। ਉਥੇ ਹੀ ਗਰਮੀ ਦੇ ਬਾਵਜੂਦ ਗਿਣਤੀ ਕੇਂਦਰਾਂ ਦੇ ਬਾਹਰ ਚੋਣ ਲੜ ਰਹੇ ਉਮੀਦਵਾਰਾਂ ਦੇ ਸਮਰਥਕ ਵੱਡੀ ਗਿਣਤੀ ’ਚ ਮੌਜੂਦ ਰਹੇੇ।
ਅੰਮ੍ਰਿਤਸਰ ਲੋਕ ਸਭਾ ਸੀਟ ਲਈ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਪੂਰੇ ਜੋਰ ਸ਼ੋਰ ਨਾਲ ਚੋਣ ਪ੍ਰਚਾਰ ਕੀਤਾ ਅਤੇ ਪਾਰਟੀਆਂ ਦੇ ਕੌਮੀ ਨੇਤਾਵਾਂ ਨੇ ਵੀ ਉਮੀਦਵਾਰਾਂ ਦੇ ਹੱਕ ਵਿੱਚ ਗੇੜੀਆਂ ਲਾਈਆਂ। ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਕਾਂਗਰਸੀ ਦੇ ਕੌਮੀ ਆਗੂ ਰਾਹੁਲ ਗਾਂਧੀ ਨੇ ਵੀ ਅੰਮ੍ਰਿਤਸਰ ਦਾ ਦੌਰਾ ਕੀਤਾ। ਕੁੱਲ ਮਿਲਾ ਕੇ ਗੁਰਜੀਤ ਔਜਲਾ ਦੀ ਜਿੱਤ ਨਾਲ ਕਾਂਗਰਸੀ ਆਗੂਆਂ ਤੇ ਵਰਕਰਾਂ ਤੋਂ ਇਲਾਵਾ ਸ਼ਹਿਰੀਆਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਅਤੇ ਵਿਰੋਧੀ ਪਾਰਟੀਆਂ ਦੇ ‘ਇੰਡੀਆ’ ਗੱਠਜੋੜ ਨੂੰ ਮਜ਼ਬੂਤੀ ਮਿਲੀ ਹੈ। ਚੋਣ ਨਤੀਜਿਆਂ ਮੁਤਾਬਕ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਤੀਜੀ ਵਾਰ ਜਿੱਤ ਹਾਸਲ ਕੀਤੀ। ਜਦਕਿ ‘ਆਪ’ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੂਜੇ, ਭਾਜਪਾ ਦੇ ਤਰਨਜੀਤ ਸਿੰਘ ਸੰਧੂ ਸਮੁੰਦਰੀ ਤੀਜੇ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਚੌਥੇ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਿਸਰਨਜੀਤ ਸਿੰਘ ਮਾਨ) ਦੇ ਉਮੀਦਵਾਰ ਈਮਾਨ ਸਿੰਘ ਮਾਨ ਪੰਜਵੇਂ ਸਥਾਨ ’ਤੇ ਰਹੇ। ਇਸ ਤੋਂ ਇਲਾਵਾ 24 ਅਜ਼ਾਦ ਉਮੀਦਵਾਰ ਮੈਦਾਨ ਵਿੱਚ ਸਨ। ਅੰਮ੍ਰਿਤਸਰ ਲੋਕ ਸਭਾ ਹਲਕੇ ‘ਚ ਮੁੱਖ ਮੁਕਾਬਲਾ ਤਿੰਨ ਉਮੀਦਵਾਰਾਂ ’ਚ ਰਿਹਾ। ਭਾਰਤ ਚੋਣ ਕਮਿਸ਼ਨ ਦੀ ਵੈੱਬਸਾਈਟ ਅਨੁਸਾਰ ਗੁਰਜੀਤ ਔਜਲਾ ਨੇ ਸਖਤ ਮੁਕਾਬਲੇ ਵਿੱਚ 2,55,181, ਕੁਲਦੀਪ ਸਿੰਘ ਧਾਲੀਵਾਲ ਨੇ 2,14,880 ਤੇ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ 2,07,205 ਵੋਟਾਂ ਹਾਸਲ ਕੀਤੀਆਂ।

Advertisement

Advertisement
Author Image

joginder kumar

View all posts

Advertisement
Advertisement
×