For the best experience, open
https://m.punjabitribuneonline.com
on your mobile browser.
Advertisement

ਕਰਮਜੀਤ ਅਨਮੋਲ ਵੱਲੋਂ ਗਿੱਦੜਬਾਹਾ ਦੇ ਪਿੰਡਾਂ ਵਿੱਚ ਚੋਣ ਰੈਲੀਆਂ

10:18 AM May 08, 2024 IST
ਕਰਮਜੀਤ ਅਨਮੋਲ ਵੱਲੋਂ ਗਿੱਦੜਬਾਹਾ ਦੇ ਪਿੰਡਾਂ ਵਿੱਚ ਚੋਣ ਰੈਲੀਆਂ
ਗਿੱਦੜਬਾਹਾ ਦੀ ਇੱਕ ਬਿਰਧ ਮਾਤਾ ਨੰੂ ਮਿਲਦੇ ਹੋਏ ਕਰਮਜੀਤ ਅਨਮੋਲ।
Advertisement

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 7 ਮਈ
ਫ਼ਰੀਦਕੋਟ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਅਤੇ ਸਾਰੇ ਵਰਗਾਂ ਦੀ ਆਰਥਿਕ ਤਰੱਕੀ ਲਈ ਗਿੱਦੜਬਾਹਾ ਇਲਾਕੇ ਵਿੱਚ ਨਵੇਂ ਹੁਨਰ ਵਿਕਾਸ ਕੇਂਦਰ (ਸਕਿੱਲ ਡਿਵੈਲਪਮੈਂਟ ਸੈਂਟਰ) ਅਤੇ ਖੇਤੀਬਾੜੀ ਤੇ ਆਧਾਰਤ (ਫੂਡ ਪ੍ਰੋਸੈਸਿੰਗ ਇੰਡਸਟਰੀ) ਸਥਾਪਤ ਕਰਨਾ ਉਨ੍ਹਾਂ ਦਾ ਪਹਿਲਾ ਮਕਸਦ ਰਹੇਗਾ। ‘ਆਪ’ ਉਮੀਦਵਾਰ ਨੇ ਅਫਸੋਸ ਜਤਾਇਆ ਕਿ ਇਸ ਇਲਾਕੇ ਦੇ ਵੱਡੇ-ਵੱਡੇ ਦਿੱਗਜ਼ ਰਾਜਨੀਤਕ ਆਗੂ ਦਹਾਕਿਆਂ ਤੱਕ ਅਗਵਾਈ ਕਰਦੇ ਆਏ ਹਨ, ਪਰ ਇਹ ਇਲਾਕਾ ਅਜੇ ਤੱਕ ਮੁੱਢਲੀਆਂ ਜ਼ਰੂਰਤਾਂ ਅਤੇ ਸਹੂਲਤਾਂ ਲਈ ਵੀ ਤਰਸਦਾ ਨਜ਼ਰ ਆ ਰਿਹਾ ਹੈ। ਇਸ ਮੌਕੇ ਫਿਲਮਸਾਜ਼ ਨਰੇਸ਼ ਕਥੂਰੀਆ ਨੇ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਰਮਜੀਤ ਅਨਮੋਲ ਨੂੰ ਇੱਕ ਸੱਚਾ-ਸੁੱਚਾ ਇਨਸਾਨ ਦੱਸਿਆ ਤੇ ਕਿਹਾ ਕਿ ਕਰਮਜੀਤ ਅਨਮੋਲ ਅਸਲ ਵਿੱਚ ਪੰਜਾਬ ਦਾ ਪੁੱਤ ਹੈ ਜੋ ਹਰ ਪੱਖੋਂ ਲੋਕਾਂ ਦੀਆਂ ਆਸਾਂ ’ਤੇ ਖਰਾ ਉਤਰੇਗਾ।
ਇਸ ਦੌਰਾਨ ਹਲਕਾ ਇੰਚਾਰਜ ਪ੍ਰਿਤਪਾਲ ਸ਼ਰਮਾ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਵੀ ਮੌਜੂਦ ਸਨ, ਜਿਸ ਦੌਰਾਨ ਪਿੰਡ ਖਿੜਕੀਆਂ ਵਾਲਾ, ਭੁੱਟੀ ਵਾਲਾ, ਆਸ਼ਾ ਬੁੱਟਰ, ਗੂੜੀ ਸੰਘਰ, ਵਾੜਾ ਕਿਸ਼ਨਪੁਰਾ, ਕੋਟਲੀ, ਸਾਹਿਬ ਚੰਦ, ਮਧੀਰ, ਹੁਸਨਰ ਸਮੇਤ ਕਰੀਬ ਦੋ ਦਰਜਨ ਪਿੰਡਾਂ ਅਤੇ ਗਿੱਦੜਬਾਹਾ ਸ਼ਹਿਰ ’ਚ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ ਗਿਆ।
ਗਿੱਦੜਬਾਹਾ ਹਲਕੇ ਦੇ ਇੰਚਾਰਜ ਪ੍ਰਿਤਪਾਲ ਸ਼ਰਮਾ ਨੇ ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਹੀ ਆ ਕੇ ਲੋਕਾਂ ਦੀ ਸਾਰ ਲਈ ਹੈ। ਖੇਤਾਂ ਨੂੰ ਟੇਲਾਂ ਤੱਕ ਨਹਿਰੀ ਪਾਣੀ ਪੁੱਜਦਾ ਕੀਤਾ ਹੈ ਅਤੇ ਭਗਵੰਤ ਮਾਨ ਸਰਕਾਰ ਦਾ ਸਿੰਜਾਈ ਲਈ 70 ਫੀਸਦੀ ਪਾਣੀ ਦੇਣ ਦਾ ਟੀਚਾ ਹੈ ਤਾਂ ਜੋ ਧਰਤੀ ਹੇਠਲਾ ਪਾਣੀ ਵੀ ਬਚ ਸਕੇ ਅਤੇ ਖੇਤਾਂ ਦੀ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਹੋ ਸਕੇ। ਇਸ ਮੌਕੇ ਸੁਖਜਿੰਦਰ ਸਿੰਘ ਕਾਉਣੀ, ਚਰਨਜੀਤ ਸਿੰਘ ਧਾਲੀਵਾਲ, ਇਕਬਾਲ ਸਿੰਘ ਖਿੜਕੀਆਂ ਵਾਲਾ, ਰਾਜਾ ਮੱਲਣ, ਐਡਵੋਕੇਟ ਹਰਦੀਪ ਭੰਗਾਲ, ਕਿਰਨਪਾਲ ਦੌਲਾ ਅਤੇ ਹੋਰ ਪਾਰਟੀ ਨੇਤਾਵਾਂ ਨੇ ਵੀ ਇਨ੍ਹਾਂ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ।

Advertisement

Advertisement
Author Image

joginder kumar

View all posts

Advertisement
Advertisement
×