For the best experience, open
https://m.punjabitribuneonline.com
on your mobile browser.
Advertisement

ਬਸਪਾ ਉਮੀਦਵਾਰ ਵੱਲੋਂ ਫਰਦੀਕੋਟ ’ਚ ਚੋਣ ਰੈਲੀਆਂ

07:53 AM May 06, 2024 IST
ਬਸਪਾ ਉਮੀਦਵਾਰ ਵੱਲੋਂ ਫਰਦੀਕੋਟ ’ਚ ਚੋਣ ਰੈਲੀਆਂ
ਚੋਣ ਪ੍ਰਚਾਰ ਦੌਰਾਨ ਸਮਰਥਕਾਂ ਨੂੰ ਮਿਲਦੇ ਹੋਏ ਗੁਰਬਖਸ਼ ਸਿੰਘ ਚੌਹਾਨ।
Advertisement

ਜਸਵੰਤ ਜੱਸ
ਫਰੀਦਕੋਟ, 5 ਮਈ
ਫ਼ਰੀਦਕੋਟ ਰਾਖਵੇਂ ਲੋਕ ਸਭਾ ਹਲਕੇ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਗੁਰਬਖਸ਼ ਸਿੰਘ ਚੌਹਾਨ ਨੇ ਅੱਜ ਫਰੀਦਕੋਟ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਚੋਣ ਰੈਲੀਆਂ ਕੀਤੀਆਂ। ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਬਸਪਾ ਉਮੀਦਵਾਰ ਗੁਰਬਖਸ਼ ਸਿੰਘ ਚੌਹਾਨ, ਬਸਪਾ ਦੇ ਸਥਾਨਕ ਆਗੂ ਗੋਬਿੰਦ ਸਿੰਘ ਪਿੱਪਲੀ, ਲਾਲਵਿੰਦਰ ਸਿੰਘ, ਸ਼ੀਲਾ ਰਾਣੀ, ਕੁਲਦੀਪ ਸਿੰਘ, ਸ੍ਰੀ ਚੰਦ, ਮੰਦਰ ਸਿੰਘ ਅਤੇ ਮਨਜੀਤ ਸਿੰਘ ਨੇ ਕਿਹਾ ਕਿ ਹੁਣ ਤੱਕ ਕੇਂਦਰ ਅਤੇ ਪੰਜਾਬ ਵਿੱਚ ਜਿੰਨੀਆਂ ਵੀ ਸਰਕਾਰਾਂ ਬਣੀਆਂ ਹਨ, ਉਨ੍ਹਾਂ ਨੇ ਹਮੇਸ਼ਾ ਪੰਜਾਬ ਦਾ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮਨਰੇਗਾ, ਸਰਵ ਸਿੱਖਿਆ ਅਭਿਆਨ, ਸਕਾਲਰਸ਼ਿਪ ਆਦਿ ਸਕੀਮਾਂ ਭ੍ਰਿਸ਼ਟ ਸਰਕਾਰਾਂ ਕਰਕੇ ਲੋੜਵੰਦਾਂ ਤੱਕ ਨਹੀਂ ਪਹੁੰਚ ਸਕੀਆਂ। ਆਗੂਆਂ ਨੇ ਕਿਹਾ ਕਿ ਜੇਕਰ ਬਸਪਾ ਦੇ ਉਮੀਦਵਾਰ ਸਫ਼ਲ ਹੁੰਦੇ ਹਨ ਤਾਂ ਸਰਕਾਰੀ ਲੋਕ ਭਲਾਈ ਸਕੀਮਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ।

Advertisement

ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵੱਲੋਂ ਅਸਤੀਫ਼ਾ

ਬਸਪਾ ਦੇ ਇੱਥੇ ਜ਼ੋਰਦਾਰ ਪ੍ਰਚਾਰ ਦੌਰਾਨ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਵੀਰੇਵਾਲਾ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਵੀਰੇਵਾਲਾ ਨੇ ਕਿਹਾ ਕਿ ਪਾਰਟੀ ਦੀ ਸੂਬਾਈ ਲੀਡਰਸ਼ਿਪ ਨੇ ਉਸ ਦੀ ਲਗਾਤਾਰ ਅਣਦੇਖੀ ਕੀਤੀ ਹੈ ਅਤੇ ਟਿਕਟ ਦੀ ਵੰਡ ਸਮੇਂ ਕੀਤੀ ਗਈ ਅਣਦੇਖੀ ਤੋਂ ਨਿਰਾਸ਼ ਹੋ ਕੇ ਉਨ੍ਹਾਂ ਨੇ ਪਾਰਟੀ ਦੇ ਅਹੁਦੇ ਤੋਂ ਆਪਣਾ ਅਸਤੀਫ਼ਾ ਦੇ ਦਿੱਤਾ ਹੈ।

Advertisement
Author Image

Advertisement
Advertisement
×