ਭਾਜਪਾ ਉਮੀਦਵਾਰ ਅਨੀਤਾ ਵੱਲੋਂ ਚੋਣ ਦਫ਼ਤਰ ਦਾ ਉਦਘਾਟਨ
09:18 AM May 05, 2024 IST
ਪੱਤਰ ਪ੍ਰੇਰਕ
ਹੁਸ਼ਿਆਰਪੁਰ, 4 ਮਈ
ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਭਾਜਪਾ ਦੇ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਨੇ ਅੱਜ ਮਾਡਲ ਟਾਊਨ ਵਿੱਚ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਸਾਂਸਦ ਸੋਮ ਪ੍ਰਕਾਸ਼, ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ, ਲੋਕ ਸਭਾ ਸੰਯੋਜਕ ਸ਼ਿਵ ਸੂਦ, ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ, ਜ਼ਿਲ੍ਹਾ ਭਾਜਪਾ ਪ੍ਰਧਾਨ ਨਿਪੁੰਨ ਸ਼ਰਮਾ, ਜਨਰਲ ਸਕੱਤਰ ਸੁਰੇਸ਼ ਭਾਟੀਆ ਬਿੱਟੂ, ਅਜੇ ਕੌਸ਼ਲ, ਰਣਜੀਤ ਸਿੰਘ ਖੋਜੇਵਾਲ, ਰਾਜੀਵ ਪਾਵਾ, ਅਰੁਣ ਖੋਸਲਾ, ਵਿਜੇ ਪਠਾਣੀਆ, ਮੀਨੂ ਸੇਠੀ, ਉਮੇਸ਼ ਜੈਨ, ਗੋਪੀ ਚੰਦ ਕਪੂਰ, ਕੁਲਵੰਤ ਕੌਰ, ਰਾਕੇਸ਼ ਸੂਦ, ਅਰਚਨਾ ਜੈਨ, ਯਸ਼ਪਾਲ ਸੈਣੀ ਮੌਜੂਦ ਸਨ। ਇਸ ਮੌਕੇ ਬੋਲਦਿਆਂ ਅਨੀਤਾ ਸੋਮ ਪ੍ਰਕਾਸ਼ ਨੇ ਕਿਹਾ ਕਿ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਪਾਰਟੀ ਵਰਕਰਾਂ ਤੇ ਜਨਤਾ ਦੇ ਸਹਿਯੋਗ ਨਾਲ ਭਾਜਪਾ ਇਹ ਸੀਟ ਵੱਡੇ ਫ਼ਰਕ ਨਾਲ ਜਿੱਤੇਗੀ।
Advertisement
Advertisement
Related News
Advertisement