ਵਾਰਡ ਕਮੇਟੀਆਂ ਦੀ ਚੋਣ ਅੱਜ
09:03 AM Sep 04, 2024 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਸਤੰਬਰ
ਦਿੱਲੀ ਨਗਰ ਨਿਗਮ ਵਿੱਚ 4 ਸਤੰਬਰ ਨੂੰ ਹੋਣ ਵਾਲੀਆਂ 12 ਵਾਰਡ ਕਮੇਟੀਆਂ ਦੀਆਂ ਚੋਣਾਂ ਲਈ ਸਿਰਫ਼ ਕੌਂਸਲਰ ਹੀ ਨਿਗਮ ਦੇ ਮੁੱਖ ਦਫ਼ਤਰ ਵਿੱਚ ਆ ਸਕਣਗੇ। ਕੌਂਸਲਰਾਂ ਨੂੰ ਹੈੱਡਕੁਆਰਟਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਆਪਣੇ ਪਛਾਣ ਪੱਤਰ ਵੀ ਦਿਖਾਉਣੇ ਹੋਣਗੇ। ਬੁੱਧਵਾਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ 12 ਵਾਰਡ ਕਮੇਟੀਆਂ ਦੀਆਂ ਚੋਣਾਂ ਹੋਣੀਆਂ ਹਨ। ਇਸ ਦੌਰਾਨ ਹੰਗਾਮਾ ਹੋਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ ਚੋਣਾਂ ਦੌਰਾਨ ਸਿਰਫ਼ ਕੌਂਸਲਰਾਂ ਅਤੇ ਨਾਮਜ਼ਦ ਮੈਂਬਰਾਂ ਨੂੰ ਹੀ ਅੰਦਰ ਜਾਣ ਦਿੱਤਾ ਜਾਵੇਗਾ। ਨਿਗਮ ਹੈੱਡਕੁਆਰਟਰ ਵਿੱਚ ਹੋਰ ਲੋਕਾਂ ਲਈ ਵਾਹਨ ਪਾਰਕ ਕਰਨ ਦੀ ਵੀ ਇਜਾਜ਼ਤ ਨਹੀਂ ਹੋਵੇਗੀ। ਇਸ ਦੌਰਾਨ ਮੋਬਾਈਲ ਦੀ ਮਨਾਹੀ ਹੋਵੇਗੀ। ਨਿਗਮ ਸਦਨ ਹੰਗਾਮਾ ਭਰਪੂਰ ਰਹਿਣ ਦੀ ਉਮੀਦ ਹੈ ਕਿਉਂਕਿ ਭਾਜਪਾ ਕੌਂਸਲਰਾਂ ਦੀ ਦਲ ਬਦਲੀ ਮਗਰੋਂ ਸੱਤ ਵਾਰਡਾਂ ਵਿੱਚ ਭਾਰੂ ਹੈ।
Advertisement
Advertisement