For the best experience, open
https://m.punjabitribuneonline.com
on your mobile browser.
Advertisement

ਖੇਤੀਬਾੜੀ ਸਹਿਕਾਰੀ ਸਭਾ ਦੀ 11 ਮੈਂਬਰੀ ਕਮੇਟੀ ਦੀ ਚੋਣ

07:49 AM Jun 27, 2024 IST
ਖੇਤੀਬਾੜੀ ਸਹਿਕਾਰੀ ਸਭਾ ਦੀ 11 ਮੈਂਬਰੀ ਕਮੇਟੀ ਦੀ ਚੋਣ
ਸਹਿਕਾਰੀ ਸਭਾ ਦੇ ਨਵੇਂ ਚੁਣੇ ਗਏ ਮੈਂਬਰ ਅਧਿਕਾਰੀਆਂਂ ਨਾਲ। -ਫੋਟੋ: ਇੰਦਰਜੀਤ ਵਰਮਾ
Advertisement

ਗੁਰਿੰਦਰ ਸਿੰਘ
ਲੁਧਿਆਣਾ, 26 ਜੂਨ
ਹੰਬੜਾਂ ਰੋਡ ਸਥਿਤ ਪਿੰਡ ਨੂਰਪੁਰ ਬੇਟ ਦੀ ਖੇਤੀਬਾੜੀ ਬਹੁਮੰਤਵੀ ਸਹਿਕਾਰੀ ਸਭਾ ਦੀ ਚੋਣ ਸਰਬਸੰਮਤੀ ਨਾਲ ਹੋਈ ਜਿਸ ਵਿੱਚ ਗਿਆਰਾਂ ਕਮੇਟੀ ਮੈਂਬਰ ਚੁਣੇ ਗਏ ਹਨ ਜਦਕਿ ਬਾਕੀ ਅਹੁਦੇਦਾਰਾਂ ਦੀ ਚੋਣ 15 ਦਿਨਾਂ ਬਾਅਦ ਕੀਤੀ ਜਾਵੇਗੀ।
ਸਭਾ ਦੇ ਦਫ਼ਤਰ ਵਿੱਚ ਰਿਟਰਨਿੰਗ ਅਫ਼ਸਰ ਸਰਬਜੋਤ ਸਿੰਘ ਅਤੇ ਨਗੇਸ਼ ਕੁਮਾਰ ਤਿਵਾੜੀ ਏਆਰਓ ਹਾਜ਼ਰ ਹੋਏ। ਇਸ ਮੌਕੇ ਉਨ੍ਹਾਂ ਦੱਸਿਆ ਕਿ ਦਿ ਨੂਰਪੁਰ ਬੇਟ ਖੇਤੀਬਾੜੀ ਬਹੁਮਤ ਵੀ ਸਹਿਕਾਰੀ ਸਭਾ ਦੀ ਚੋਣ ਬਿਨਾਂ ਵੋਟਿੰਗ ਸਰਬਸੰਮਤੀ ਨਾਲ ਹੋਈ ਜਿਸ ਵਿੱਚ ਕਰਨਇੰਦਰ ਸਿੰਘ ਮਾਂਗਟ, ਰਘਬੀਰ ਸਿੰਘ ਗਿੱਲ, ਹਰਦੀਪ ਸਿੰਘ ਗਰੇਵਾਲ, ਦਲਜੀਤ ਸਿੰਘ ਗੱਡੂ, ਗੁਰਪ੍ਰੀਤ ਸਿੰਘ ਜੰਡਾਲੀ, ਜਗਦੇਵ ਸਿੰਘ ਕੈਂਥ, ਗੁਰਪਾਲ ਸਿੰਘ ਔਲਖ, ਜਗਜੀਤ ਸਿੰਘ ਰਜਾਪੁਰ, ਹਰਵਿੰਦਰਪਾਲ ਸਿੰਘ ਗੜਾ, ਨਵਦੀਪ ਕੌਰ ਧਾਲੀਵਾਲ ਅਤੇ ਸਰਬਜੀਤ ਕੌਰ ਰਸੂਲਪੁਰ ਨੂੰ ਸਰਬਸੰਮਤੀ ਨਾਲ ਕਮੇਟੀ ਮੈਂਬਰ ਚੁਣਿਆ ਗਿਆ ਹੈ। ਇਸ ਮੌਕੇ ਐਡਵੋਕੇਟ ਗੁਰਦੇਵ ਸਿੰਘ ਸਰਪੰਚ, ਰਾਜੂ ਸਿੰਘ ਸਰਪੰਚ ਰਜਾਪੁਰ, ਮਲੂਕ ਸਿੰਘ ਸਾਬਕਾ ਸਰਪੰਚ ਅਤੇ ਗੁਰਪ੍ਰੀਤ ਸਿੰਘ ਢੇਸੀ ਹਾਜ਼ਰ ਸਨ।

Advertisement

Advertisement
Author Image

Advertisement
Advertisement
×