For the best experience, open
https://m.punjabitribuneonline.com
on your mobile browser.
Advertisement

ਸੀਬਾ ਸਕੂਲ ਵਿੱਚ ਵਿਦਿਆਰਥੀ ਆਗੂਆਂ ਦੀ ਚੋਣ

11:50 AM Oct 27, 2024 IST
ਸੀਬਾ ਸਕੂਲ ਵਿੱਚ ਵਿਦਿਆਰਥੀ ਆਗੂਆਂ ਦੀ ਚੋਣ
ਸੀਬਾ ਸਕੂਲ ਦੇ ਚੁਣੇ ਗਏ ਵਿਦਿਆਰਥੀ ਆਗੂ।
Advertisement

ਰਮੇਸ਼ ਭਾਰਦਵਾਜ
ਲਹਿਰਾਗਾਗਾ, 26 ਅਕਤੂਬਰ
ਲੋਕਤੰਤਰ ਦੀ ਮੁੱਢਲੀ ਸਿਖਲਾਈ ਲਈ ਸੀਬਾ ਇੰਟਰਨੈਸ਼ਨਲ ਸਕੂਲ, ਲਹਿਰਾਗਾਗਾ ਦੀ ਵਿਦਿਆਰਥੀ-ਪਾਲੀਮੈਂਟ ਲਈ ਕਰਵਾਈਆਂ ਚੋਣਾਂ ਦੌਰਾਨ ਸਕੂਲ ਹੈੱਡ-ਬੁਆਏ, ਹੈੱਡ-ਗਰਲ, ਕਲਾਸ-ਲੀਡਰ ਦੇ ਨਾਲ-ਨਾਲ ਖੇਡਾਂ, ਅਨੁਸ਼ਾਸਨ ਅਤੇ ਸੱਭਿਆਚਾਰਕ ਗਤੀਵਿਧੀਆਂ ਲਈ ਆਗੂਆਂ ਦੀ ਚੋਣ ਕੀਤੀ ਗਈ।
ਇਸ ਚੋਣ-ਪ੍ਰਕਿਰਿਆ ਵਿੱਚ ਬਾਕਾਇਦਾ ਚੋਣ-ਨਿਸ਼ਾਨ, ਬੈਲਟ-ਪੇਪਰ, ਆਦਿ ਦਾ ਪ੍ਰਬੰਧ ਕੀਤਾ ਗਿਆ। ਉਮੀਦਵਾਰਾਂ ਦੇ ਫਾਰਮ ਭਰਨ ਲਈ ਬਕਾਇਦਾ ਨਿਯਮ ਬਣਾਏ ਗਏ ਸਨ ਅਤੇ ਪਰਚੀ ਪਾ ਕੇ ਚੋਣ-ਨਿਸ਼ਾਨ ਵੰਡੇ ਗਏ। ਵਿਦਿਆਰਥੀਆਂ ਅੰਦਰ ਵੋਟਾਂ ਲਈ ਐਨਾ ਉਤਸ਼ਾਹ ਸੀ ਕਿ
ਉਮੀਦਵਾਰਾਂ ਨੇ ਆਪਣੇ ਸਮਰਥਕਾਂ ਨੂੰ ਵੋਟਾਂ ਲਈ ਨਿਰਧਾਰਤ ਦਿਨ ਗੈਰ-ਹਾਜ਼ਰ ਨਾ ਰਹਿਣ ਲਈ ਪ੍ਰੇਰਿਆ। ਹੈੱਡ-ਗਰਲ ਬਣੀ ਅਵਨੀਤ ਕੌਰ ਰਾਮਪੁਰਾ ਜਵਾਹਰਵਾਲਾ ਨੂੰ 259, ਹੈੱਡ-ਬੁਆਏ ਦੀ ਪੋਸਟ ਲਈ ਕਰਨਦੀਪ ਸਿੰਘ ਨੂੰ 385, ਡਸਿਪਲਿਨ-ਲੀਡਰ ਲਈ ਸ਼ਗਨਪ੍ਰੀਤ ਕੌਰ ਜਵਾਹਰਵਾਲਾ ਨੇ 166 ਵੋਟਾਂ ਹਾਸਿਲ ਕਰਕੇ ਜਿੱਤ ਹਾਸਿਲ ਕੀਤੀ। ਜਦੋਂ ਕਿ ਦਿਪਾਂਸ਼ੂ ਸੰਗਤਪੁਰਾ ਸਪੋਰਟਸ-ਲੀਡਰ ਅਤੇ ਸਮਨਪ੍ਰੀਤ ਕੌਰ ਵਿਰਕ ਨੂੰ ਅਨੁਸ਼ਾਸਨ-ਲੀਡਰ ਵਜੋਂ ਸਰਬਸੰਮਤੀ ਨਾਲ ਚੁਣੇ ਗਏ।
26 ਕਲਾਸਾਂ ਦੇ ਲੀਡਰਾਂ ਦੀ ਚੋਣ ਵੀ ਸਰਬ-ਸੰਮਤੀ ਨਾਲ ਹੋਈ। ਜਦੋਂਕਿ 23 ਕਲਾਸਾਂ ਦੇ ਲੀਡਰਾਂ ਲਈ ਹੋਈ ਚੋਣ ਦੌਰਾਨ ਫਸਵੇਂ-ਮੁਕਾਬਲੇ ਵੇਖਣ ਨੂੰ ਮਿਲੇ। ਫੈਸਲਾ ਕੀਤਾ ਗਿਆ ਕਿ ਹਰ ਸੋਮਵਾਰ ਵਿਦਿਆਰਥੀ-ਪਾਰਲੀਮੈਂਟ ਦੌਰਾਨ ਇਹ ਲੀਡਰ ਵੱਖ-ਵੱਖ ਮਸਲਿਆਂ ’ਤੇ ਵਿਚਾਰ-ਚਰਚਾ ਕਰਿਆ ਕਰਨਗੇ। ਸਕੂਲ-ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ, ਅਮਨ ਢੀਂਡਸਾ, ਪ੍ਰਿੰਸੀਪਲ ਸੁਨੀਤਾ ਨੰਦਾ ਨੇ ਚੁਣੇ ਗਏ ਵਿਦਿਆਰਥੀ-ਆਗੂਆਂ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨ ਲਈ ਪ੍ਰੇਰਿਆ।

Advertisement

Advertisement
Advertisement
Author Image

sukhwinder singh

View all posts

Advertisement