For the best experience, open
https://m.punjabitribuneonline.com
on your mobile browser.
Advertisement

ਕਾਲਜ ਵਿੱਚ ਵਿਦਿਆਰਥੀ ਕੌਂਸਲ ਦੀ ਚੋਣ

07:05 AM Sep 17, 2024 IST
ਕਾਲਜ ਵਿੱਚ ਵਿਦਿਆਰਥੀ ਕੌਂਸਲ ਦੀ ਚੋਣ
ਵਿਦਿਆਰਥੀ ਪਰਿਸ਼ਦ ਦੇ ਚੁਣੇ ਗਏ ਪ੍ਰਤੀਨਿਧ। -ਫੋਟੋ: ਮਰਾਹੜ
Advertisement

ਭਗਤਾ ਭਾਈ

Advertisement

ਸ਼੍ਰੋਮਣੀ ਕਮੇਟੀ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈ ਵਿੱਚ ਸੈਸ਼ਨ 2024-25 ਲਈ ਵਿਦਿਆਰਥੀ ਪਰਿਸ਼ਦ ਦੀ ਚੋਣ ਕੀਤੀ ਗਈ ਹੈ। ਅਕਾਦਮਿਕ ਇੰਚਾਰਜ ਪ੍ਰੋ. ਹਰਪਿੰਦਰ ਕੌਰ ਨੇ ਦੱਸਿਆ ਕਿ ਕਾਲਜ ’ਚ ਚੱਲ ਰਹੇ ਕੋਰਸਾਂ ’ਚੋਂ 33 ਵਿਦਿਆਰਥੀ ਪ੍ਰਤੀਨਿਧ ਚੁਣੇ ਗਏ। ਇਨ੍ਹਾਂ ਚੁਣੇ ਗਏ ਪ੍ਰਤੀਨਿਧ ਨੂੰ ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਨੇ ਵਧਾਈ ਦਿੰਦਿਆਂ ਸ਼ਨਾਖਤੀ ਕਾਰਡ ਦਿੱਤੇ। ਉਨ੍ਹਾਂ ਚੁਣੇ ਪ੍ਰਤੀਨਿਧਾਂ ਨੂੰ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਤੇ ਅਨੁਸ਼ਾਸਨ ’ਚ ਰਹਿਣ ਦੀ ਪ੍ਰੇਰਨਾ ਦਿੱਤੀ। ਇਸ ਉਪਰੰਤ ਵਿਦਿਆਰਥੀ ਤੀਰਥ ਸਿੰਘ ਅਤੇ ਸੁਮਨਦੀਪ ਕੌਰ ਨੇ ਚੁਣੇ ਪ੍ਰਤੀਨਿਧਾਂ ਨੂੰ ਆਪਣੀ ਡਿਊਟੀ ਸੁਹਿਦਰਤਾ ਨਾਲ ਨਿਭਾਉਣ ਦੀ ਸਹੁੰ ਚੁਕਵਾਈ। ਇਸ ਮੌਕੇ ਪ੍ਰੋ. ਜਗਦੀਪ ਕੌਰ, ਪ੍ਰੋ. ਹਰਮਨਦੀਪ ਕੌਰ, ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਸੁਸ਼ਮਾ ਰਾਣੀ, ਪ੍ਰੋ. ਲਖਵੀਰ ਕੌਰ, ਪ੍ਰੋ. ਅਮਨਦੀਪ ਕੌਰ ਤੇ ਪ੍ਰੋ. ਸੁਰਿੰਦਰ ਕੌਰ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Author Image

sanam grng

View all posts

Advertisement