ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਸਟੇਟ ਮਨਿਸਟੀਰੀਅਲ ਪੈਨਸ਼ਨਰਜ਼ ਐਸੋਸੀਏਸ਼ਨ ਦੀ ਚੋਣ

08:33 AM Sep 23, 2024 IST
ਐਸੋਸੀਏਸ਼ਨ ਦੇ ਚੁਣੇ ਜ਼ਿਲ੍ਹਾ ਅਹੁਦੇਦਾਰ, ਸੂਬਾ ਆਗੂਆਂ ਤੇ ਮੈਂਬਰਾਂ ਨਾਲ। -ਫੋਟੋ: ਲਾਲੀ

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 22 ਸਤੰਬਰ
ਪੰਜਾਬ ਸਟੇਟ ਮਨਿਸਟੀਰੀਅਲ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਸੂਬਾ ਮੀਤ ਪ੍ਰਧਾਨ ਸੁਰਿੰਦਰ ਕੁਮਾਰ ਬਾਲੀਆਂ ਦੀ ਅਗਵਾਈ ਹੇਠ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਹੋਈ। ਇਸ ਵਿਚ ਜ਼ਿਲ੍ਹਾ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ।
ਸ੍ਰੀ ਬਾਲੀਆਂ ਨੇ ਦੱਸਿਆ ਕਿ ਸਰਬਸੰਮਤੀ ਨਾਲ ਹੋਣੀ ਚੋਣ ਵਿਚ ਪਵਨ ਕੁਮਾਰ ਸਰਪ੍ਰਸਤ, ਹਰਬੰਸ ਲਾਲ ਜਿੰਦਲ ਪ੍ਰਧਾਨ, ਸੁਰਜੀਤ ਸਿੰਘ ਪੇਧਨੀ ਸੀਨੀਅਰ ਮੀਤ ਪ੍ਰਧਾਨ, ਹਰਮੇਸ਼ ਚੰਦ ਭਵਾਨੀਗੜ੍ਹ ਮੀਤ ਪ੍ਰਧਾਨ, ਅਮਰ ਨਾਥ ਸ਼ਰਮਾ ਜਨਰਲ ਸਕੱਤਰ, ਦਜਿੰਦਰ ਕੁਮਾਰ ਜਥੇਬੰਦਕ ਸਕੱਤਰ, ਮੁਕੇਸ਼ ਗੁਲਾਟੀ ਜੁਆਇੰਟ ਸਕੱਤਰ, ਭੀਮ ਸੈਨ ਪ੍ਰੈੱਸ ਸਕੱਤਰ ਅਤੇ ਮੋਹਨ ਸਿੰਘ ਬਾਵਾ ਵਿੱਤ ਸਕੱਤਰ ਤੋਂ ਇਲਾਵਾ ਜਗਦੀਸ਼ ਸ਼ਰਮਾ ਨੂੰ ਮੁੱਖ ਸਲਾਹਕਾਰ ਚੁਣਿਆ ਗਿਆ ਹੈ। ਵੱਖ ਵੱਖ ਵਿਭਾਗਾਂ ’ਚੋਂ 21 ਮੈਂਬਰੀ ਕਾਰਜਕਾਰਨੀ ਕਮੇਟੀ ਚੁਣੀ ਗਈ ਹੈ।
ਇਸ ਚੋਣ ਦੀ ਸਾਰੀ ਪ੍ਰਕਿਰਿਆ ਆਲ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਦੇ ਸਰਪ੍ਰਸਤ ਜਗਦੀਸ਼ ਸ਼ਰਮਾ ਵੱਲੋਂ ਨਿਭਾਈ ਗਈ। ਪਵਨ ਕੁਮਾਰ ਵਲੋਂ ਪੈਨਸ਼ਨਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ ਅਤੇ ਮੰਗਾਂ ਦੀ ਪ੍ਰਾਪਤੀ ਲਈ ਵਿਚਾਰ ਵਿਟਾਂਦਰਾ ਕੀਤਾ ਗਿਆ।

Advertisement

Advertisement