ਪੰਜਾਬ ਸਟੇਟ ਮਨਿਸਟੀਰੀਅਲ ਪੈਨਸ਼ਨਰ ਐਸੋਸੀਏਸ਼ਨ ਦੀ ਚੋਣ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਸਤੰਬਰ
ਪੰਜਾਬ ਸਟੇਟ ਮਨਿਸਟੀਰੀਅਲ ਪੈਨਸ਼ਨਰ ਐਸੋਸੀਏਸ਼ਨ ਦੀ ਇੱਕ ਮੀਟਿੰਗ ਪੈਨਸ਼ਨ ਭਵਨ ਵਿੱਚ ਜਨਰਲ ਸਕੱਤਰ ਖੁਸ਼ਹਾਲ ਸਿੰਘ ਨਾਂਗਾ ਬਾਨੀ ਦੀ ਨਿਗਰਾਨੀ ਹੇਠ ਹੋਈ ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਡੈਲੀਗੇਟ ਹਾਜ਼ਰ ਸਨ। ਇਸ ਮੌਕੇ ਸਰਬਸੰਮਤੀ ਨਾਲ ਸਰਪ੍ਰਸਤ ਖੁਸ਼ਹਾਲ ਸਿੰਘ ਨਾਂਗਾ, ਪ੍ਰਧਾਨ ਸੁਸ਼ੀਲ ਕੁਮਾਰ, ਜਨਰਲ ਸਕੱਤਰ ਰਾਮ ਲਾਲ, ਵਿੱਤ ਸਕੱਤਰ ਨਿਰਮਲ ਸਿੰਘ ਆਨੰਦ, ਸੀਨੀਅਰ ਉਪ ਪ੍ਰਧਾਨ ਬਲਦੇਵ ਸਿੰਘ ਅਤੇ ਜਸਵੀਰ ਸਿੰਘ, ਉਪ ਪ੍ਰਧਾਨ ਸੁਰਿੰਦਰ ਸਿੰਘ ਬਾਲੀਆਂ ਅਤੇ ਜਸਵੀਰ ਸਿੰਘ ਮਾਲੇਰਕੋਟਲਾ, ਮੁੱਖ ਸਲਾਹਕਾਰ ਮੇਘ ਸਿੰਘ, ਮੁੱਖ ਜਥੇਬੰਦਕ ਸਕੱਤਰ ਦਲਵੀਰ ਸਿੰਘ ਬਾਜਵਾ, ਸਹਾਇਕ ਸਕੱਤਰ ਸੁਬੇਗ ਸਿੰਘ ਅਜ਼ੀਜ਼, ਜਥੇਬੰਦਕ ਸਕੱਤਰ ਛਿੰਦਰਪਾਲ, ਸਲਾਹਕਾਰ ਸੁਖਦੇਵ ਸਿੰਘ ਗਿੱਲ, ਪ੍ਰੈੱਸ ਸਕੱਤਰ ਅਮਰਜੀਤ ਸਿੰਘ ਵਾਲੀਆ, ਸਤੀਸ਼ ਵਾਲੀਆ, ਕਾਨੂੰਨੀ ਸਲਾਹਕਾਰ ਹਰਵਿੰਦਰ ਸਿੰਘ ਭੁੱਲਰ, ਹੁਸਨ ਚੰਦ ਮਿਠਾਨ, ਪਰਮਜੀਤ ਸਿੰਘ, ਮੇਹਰਜੀਤ ਸਿੰਘ ਸਮੇਤ 19 ਮੈਂਬਰੀ ਸੂਬਾ ਕਮੇਟੀ ਦੀ ਚੋਣ ਕੀਤੀ ਗਈ। ਨਵੀਂ ਚੁਣੀ ਗਈ ਸੂਬਾ ਕਮੇਟੀ ਨੇ ਯਕੀਨ ਦਿਵਾਇਆ ਕਿ ਉਹ ਪੈਨਸ਼ਨਰਾ ਦੀਆਂ ਮੰਗਾਂ ਲਈ ਸੰਘਰਸ਼ ਕਰਦੇ ਰਹਿਣਗੇ। ਸਾਰੇ ਡੈਲੀਗੇਟਾਂ ਦਾ ਧੰਨਵਾਦ ਡਾ. ਮਹਿੰਦਰ ਸ਼ਾਰਦਾ ਨੇ ਕੀਤਾ।