ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਮੰਡੀ ਬੋਰਡ ਐਂਪਲਾਈਜ਼ ਯੂਨੀਅਨ ਦੀ ਚੋਣ

06:50 AM Aug 26, 2024 IST
ਪੰਜਾਬ ਮੰਡੀ ਬੋਰਡ ਦੇ ਨਵੇਂ ਚੁਣੇ ਗਏ ਪ੍ਰਧਾਨ ਸੁਰਿੰਦਰ ਸਿੰਘ ਤੇ ਹੋਰ ਅਹੁਦੇਦਾਰ। -ਫੋਟੋ: ਸੋਢੀ

ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 25 ਅਗਸਤ
ਪੰਜਾਬ ਮੰਡੀ ਬੋਰਡ ਐਂਪਲਾਈਜ਼ ਼ਯੂਨੀਅਨ ਦੀ ਕਰੀਬ 18 ਸਾਲ ਬਾਅਦ ਚੋਣ ਹੋਈ। ਇਸ ਵਿੱਚ ਮੁਲਾਜ਼ਮ ਆਗੂ ਸੁਰਿੰਦਰ ਸਿੰਘ ਗਰੁੱਪ ਨੇ ਹੂੰਝਾਫੇਰ ਜਿੱਤ ਪ੍ਰਾਪਤ ਕੀਤੀ ਹੈ। ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਮਤਦਾਨ ਹੋਇਆ। ਇਸ ਵਿੱਚ ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਸਣੇ ਸਮੂਹ ਜ਼ਿਲ੍ਹਾ ਮੰਡੀ ਦਫ਼ਤਰਾਂ, ਕਾਰਜਕਾਰੀ ਇੰਜਨੀਅਰਜ਼ ਅਤੇ ਉਪ ਮੰਡਲ ਦਫ਼ਤਰਾਂ ਦੇ ਮੁਲਾਜ਼ਮਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਸ਼ਾਮ ਨੂੰ ਨਤੀਜੇ ਐਲਾਨੇ ਗਏ। ਇਸ ਵਿੱਚ ਸੁਰਿੰਦਰ ਸਿੰਘ ਗਰੁੱਪ ਵੱਲੋਂ ਸੁਰਿੰਦਰ ਸਿੰਘ ਨੇ ਪ੍ਰਧਾਨ, ਗੁਰਪ੍ਰੀਤ ਸਿੰਘ ਨੇ ਮੀਤ ਪ੍ਰਧਾਨ, ਮੁਕੇਸ਼ ਕੁਮਾਰ ਨੇ ਜਨਰਲ ਸਕੱਤਰ, ਹਰੀਸ਼ ਪ੍ਰਸਾਦ ਨੇ ਪ੍ਰੈੱਸ ਸਕੱਤਰ ਅਤੇ ਭੁਪਿੰਦਰ ਸਿੰਘ ਨੇ ਕੈਸ਼ੀਅਰ ਦੇ ਅਹੁਦੇ ਦੀ ਚੋਣ ਜਿੱਤੀ।
ਨਤੀਜੇ ਐਲਾਨੇ ਜਾਣ ਮਗਰੋਂ ਸਾਰੇ ਮੁਲਾਜ਼ਮਾਂ ਨੇ ਢੋਲ ਦੀ ਥਾਪ ’ਤੇ ਭੰਗੜਾ ਪਾ ਕੇ ਜਿੱਤ ਦਾ ਜਸ਼ਨ ਮਨਾਇਆ ਅਤੇ ਖ਼ੁਸ਼ੀ ਵਿੱਚ ਲੱਡੂ ਵੰਡੇ। ਇਸ ਮੌਕੇ ਨਵੇਂ ਪ੍ਰਧਾਨ ਸੁਰਿੰਦਰ ਸਿੰਘ ਨੇ ਸਮੂਹ ਮੁਲਾਜ਼ਮ ਭਾਈਚਾਰੇ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਮੁਲਾਜ਼ਮਾਂ ਦੀ ਭਲਾਈ ਲਈ ਉਪਰਾਲੇ ਕੀਤੇ ਜਾਣਗੇ।

Advertisement

Advertisement