ਪੁਲੀਸ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਚੋਣ
05:37 AM Jan 12, 2025 IST
ਪੱਤਰ ਪ੍ਰੇਰਕ
ਮਾਨਸਾ, 11 ਜਨਵਰੀ
ਪੁਲੀਸ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਸਰਬਸੰਮਤੀ ਨਾਲ ਚੋਣ ਹੋਈ, ਜਿਸ ਦੌਰਾਨ ਸਰਬਸੰਮਤੀ ਨਾਲ ਸਾਬਕਾ ਇੰਸਪੈਕਟਰ ਗੁਰਚਰਨ ਸਿੰਘ ਮੰਦਰਾਂ ਨੂੰ ਪ੍ਰਧਾਨ, ਸਾਬਕਾ ਥਾਣੇਦਾਰ ਦਰਸ਼ਨ ਕੁਮਾਰ ਗੇਹਲੇ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਥਾਣੇਦਾਰ ਅਮਰਜੀਤ ਸਿੰਘ ਭਾਈਰੂਪਾ ਨੂੰ ਜਨਰਲ ਸਕੱਤਰ ਚੁਣਿਆ ਗਿਆ। ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਵੱਲੋਂ ਦੁਬਾਰਾ ਮੌਕਾ ਦੇਣ ’ਤੇ ਧੰਨਵਾਦ ਕੀਤਾ। ਇਸ ਮੌਕੇ ਪ੍ਰਿਥਪਾਲ ਸਿੰਘ, ਗਮਦੂਰ ਸਿੰਘ, ਰਾਜਿੰਦਰ ਸਿੰਘ ਜੁਵਾਹਰਕੇ, ਚੰਨਣ ਸਿੰਘ, ਬੂਟਾ ਸਿੰਘ, ਸੁਖਦੇਵ ਸਿੰਘ ਕੁੱਤੀਵਾਲ ਤੇ ਭਗਵਾਨ ਦਾਸ ਵੀ ਮੌਜੂਦ ਸਨ।
Advertisement
Advertisement