ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੌਰਮਿੰਟ ਟੀਚਰਜ਼ ਯੂਨੀਅਨ ਦੇ ਤਿੰਨ ਬਲਾਕਾਂ ਦੇ ਅਹੁਦੇਦਾਰਾਂ ਦੀ ਚੋਣ

06:02 AM Apr 28, 2024 IST
ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਚੁਣੇ ਗਏ ਤਿੰਨ ਬਲਾਕਾਂ ਦੇ ਅਹੁਦੇਦਾਰ। -ਫੋਟੋ: ਨੌਗਾਵਾਂ

ਪੱਤਰ ਪ੍ਰੇਰਕ
ਦੇਵੀਗੜ੍ਹ, 27 ਅਪਰੈਲ
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਇਕਾਈ ਪਟਿਆਲਾ ਦੇ ਬਲਾਕ ਭੁਨਰਹੇੜੀ-1, ਭੁਨਰਹੇੜੀ-2 ਅਤੇ ਦੇਵੀਗੜ੍ਹ ਦੀਆਂ ਬਲਾਕ ਕਮੇਟੀਆਂ ਦਾ ਵਿਸਤਾਰ ਕੀਤਾ ਗਿਆ। ਟਹਿਲਬੀਰ ਸਿੰਘ ਬਲਾਕ ਪ੍ਰਧਾਨ ਭੁਨਰਹੇੜੀ-1, ਹਰਦੀਪ ਸਿੰਘ ਭੁਨਰਹੇੜੀ-2 ਅਤੇ ਦੇਵੀਗੜ੍ਹ ਤੋਂ ਹਰਪ੍ਰੀਤ ਸਿੰਘ ਉੱਪਲ ਦੀ ਅਗਵਾਈ ਹੇਠ ਇਜਲਾਸ ਸੱਦਿਆ ਗਿਆ ਅਤੇ ਬਲਾਕ ਕਮੇਟੀ ਦਾ ਗਠਨ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਜਨਰਲ ਸਕੱਤਰ ਪਰਮਜੀਤ ਸਿੰਘ ਪਟਿਆਲਾ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਨਵੀਨਰ ਹਿੰਮਤ ਸਿੰਘ ਖੋਖ ਵੀ ਹਾਜ਼ਰ ਰਹੇ। ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਮਾਣਾ, ਪਰਮਜੀਤ ਸਿੰਘ ਪਟਿਆਲਾ ਜਨਰਲ ਸਕੱਤਰ ਨੇ ਪ੍ਰਾਪਤੀਆਂ ਅਤੇ ਜਥੇਬੰਦੀ ਦੇ ਗੌਰਵਮਈ ਇਤਿਹਾਸ ਤੋਂ ਇਜਲਾਸ ਨੂੰ ਜਾਣੂ ਕਰਵਾਇਆ ਅਤੇ ਸਾਥੀਆਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦਾ ਹੋਕਾ ਵੀ ਦਿੱਤਾ। ਦੇਵੀਗੜ੍ਹ ਦੀ ਕਮੇਟੀ ਗਠਿਤ ਕਰਦੇ ਸਮੇਂ ਹਰਭਗਵਾਨ ਸਿੰਘ ਜਥੇਬੰਦਕ ਸਕੱਤਰ, ਪ੍ਰਦੀਪ ਕੁਮਾਰ ਜਰਨਲ ਸਕੱਤਰ, ਅਮਰੀਕ ਸਿੰਘ ਖਜ਼ਾਨਚੀ, ਯਾਦਵਿੰਦਰ ਸਿੰਘ ਪ੍ਰੈਸ ਸਕੱਤਰ, ਕੁਲਜੀਤ ਸਿੰਘ ਸਹਾਇਕ ਪ੍ਰੈਸ ਸਕੱਤਰ, ਰਾਜੀਵ ਕੁਮਾਰ ਮੁੱਖ ਸਲਾਹਕਾਰ ਚੁਣੇ ਗਏ। ਭੁਨਰਹੇੜੀ-1 ਤੋਂ ਕਰਮਜੀਤ ਸਿੰਘ ਮੁੱਖ ਸਲਾਹਕਾਰ, ਸੰਦੀਪ ਕੁਮਾਰ ਜਰਨਲ ਸਕੱਤਰ, ਅਨਿਲ ਕੁਮਾਰ ਖਜ਼ਾਨਚੀ, ਹਰਬੰਸ ਸਿੰਘ, ਪ੍ਰੈਸ ਸਕੱਤਰ ਭੁਨਰਹੇੜੀ-2 ਤੋਂ ਬਲਜਿੰਦਰ ਸਿੰਘ ਅਕਾਲਗੜ੍ਹ ਜਨਰਲ ਸਕੱਤਰ, ਜਸਵਿੰਦਰ ਸਿੰਘ ਮੀਤ ਪ੍ਰਧਾਨ, ਅਸ਼ੀਸ਼ ਕੁਮਾਰ ਖਜ਼ਾਨਚੀ, ਗੁਰਦੇਵ ਸਿੰਘ ਮੁੱਖ ਸਲਾਹਕਾਰ, ਦਵਿੰਦਰ ਸਿੰਘ ਜਥੇਬੰਦਕ ਸਕੱਤਰ, ਅਸਗਰ ਮੁਹੰਮਦ ਪ੍ਰੈਸ ਸਕੱਤਰ ਚੁਣੇ ਗਏ।

Advertisement

Advertisement
Advertisement