For the best experience, open
https://m.punjabitribuneonline.com
on your mobile browser.
Advertisement

ਰਾਏ ਸਿੱਖ ਭਾਈਚਾਰੇ ਵੱਲੋਂ ਨਵੀਂ ਕਾਰਜਕਾਰਨੀ ਦੀ ਚੋਣ

10:07 AM Mar 30, 2024 IST
ਰਾਏ ਸਿੱਖ ਭਾਈਚਾਰੇ ਵੱਲੋਂ ਨਵੀਂ ਕਾਰਜਕਾਰਨੀ ਦੀ ਚੋਣ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਰਤੀਆ: ਇੱਥੋਂ ਦੇ ਪੁਰਾਣਾ ਬਾਜ਼ਾਰ ਵਿਚ ਭਗਤ ਬਾਬਾ ਨਾਮਦੇਵ ਧਰਮਸ਼ਾਲਾ ਵਿਚ ਰਾਇ ਸਿੱਖ ਸਮਾਜ ਦੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਚੇਅਰਮੈਨ ਹਰਮੇਸ਼ ਸਰਾਰੀ ਨੇ ਕੀਤੀ। ਮੀਟਿੰਗ ਦੌਰਾਨ ਰਾਏ ਸਿੱਖ ਬਰਾਦਰੀ ਦੀ ਹਰਿਆਣਾ ਦੀ ਕਾਰਜਕਾਰਨੀ ਦਾ ਗਠਨ ਕੀਤਾ ਗਿਆ। ਜਥੇਬੰਦੀ ਨੂੰ ਰਾਏ ਸਿੱਖ ਸਮਾਜ ਸਭਾ ਹਰਿਆਣਾ ਦਾ ਨਾਮ ਦਿੱਤਾ ਗਿਆ। ਮੀਟਿੰਗ ਵਿਚ ਮਾਸਟਰ ਮੱਖਣ ਸਿੰਘ ਕਚੂਰਾ ਨੂੰ ਸੂਬਾ ਪ੍ਰਧਾਨ, ਕੁਲਵੰਤ ਸਿੰਘ ਸਵਨਾ ਨੂੰ ਮੀਤ ਪ੍ਰਧਾਨ, ਭੁਪਿੰਦਰ ਸਿੰਘ ਨੂੰ ਸਕੱਤਰ, ਬੁੱਧ ਪ੍ਰਕਾਸ਼ ਸਿੰਘ ਨੂੰ ਸਹਿ ਸਕੱਤਰ, ਬਲਕਾਰ ਸਿੰਘ ਨੂੰ ਖਜ਼ਾਨਚੀ, ਸੋਹਨ ਸਿੰਘ ਭਿਰਡਾਨਾ ਸਹਿ ਖਜ਼ਾਨਚੀ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ। -ਪੱਤਰ ਪ੍ਰੇਰਕ

Advertisement

Advertisement
Author Image

sukhwinder singh

View all posts

Advertisement
Advertisement
×