ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਿੱਲੀ ਨਗਰ ਨਿਗਮ ਦੇ ਮੇਅਰ ਤੇ ਡਿਪਟੀ ਮੇਅਰ ਦੀ ਚੋਣ 26 ਨੂੰ

01:10 PM Apr 10, 2024 IST
ਫਾਈਲ ਫੋਟੋ।

ਨਵੀਂ ਦਿੱਲੀ, 10 ਅਪਰੈਲ
ਦਿੱਲੀ ਨਗਰ ਨਿਗਮ ਲਈ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ 26 ਅਪਰੈਲ ਨੂੰ ਹੋਣਗੀਆਂ। ਨਿਗਮ ਸਕੱਤਰ ਦੇ ਦਫਤਰ ਅਨੁਸਾਰ ਦਿੱਲੀ ਨਗਰ ਨਿਗਮ ਦੀ ਮੀਟਿੰਗ ਸ਼ੁੱਕਰਵਾਰ 26 ਅਪਰੈਲ ਨੂੰ ਸਵੇਰੇ 11.00 ਵਜੇ ਹੋਵੇਗੀ। ਮੀਟਿੰਗ ਵਿੱਚ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਵੀ ਕਰਵਾਈ ਜਾਵੇਗੀ। ਐੱਮਸੀਡੀ ਹਾਊਸ ਵਿੱਚ 250 ਮੈਂਬਰ ਹਨ। ਇਸ ਵੇਲੇ 'ਆਪ' ਕੋਲ 134 ਕੌਂਸਲਰਾਂ ਨਾਲ ਬਹੁਮਤ ਹੈ, ਜਦੋਂ ਕਿ ਭਾਜਪਾ 104 ਸੀਟਾਂ 'ਤੇ ਕਾਬਜ਼ ਹੈ, ਇਕ ਆਜ਼ਾਦ ਕੌਂਸਲਰ ਦੇ ਸਮਰਥਨ ਨਾਲ ਇਸ ਦੀ ਗਿਣਤੀ 105 ਹੋ ਗਈ ਹੈ। ਕਾਂਗਰਸ 9 ਸੀਟਾਂ ’ਤੇ ਹੈ। ਦੋ ਆਜ਼ਾਦ ਕੌਂਸਲਰ ਹਨ। ਮੇਅਰ ਸ਼ੈਲੀ ਓਬਰਾਏ, ਡਿਪਟੀ ਮੇਅਰ ਅਲੀ ਇਕਬਾਲ ਅਤੇ ਸਦਨ ਦੇ ਨੇਤਾ ਮੁਕੇਸ਼ ਗੋਇਲ ਇਸ ਸਮੇਂ ਐਮਸੀਡੀ ਵਿੱਚ ਪ੍ਰਮੁੱਖ ਅਹੁਦਿਆਂ 'ਤੇ ਹਨ।

Advertisement

Advertisement