ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੇਅਰ ਦੀ ਚੋਣ: ਕਾਂਗਰਸ ਅਤੇ ‘ਆਪ’ ਵਿਚਾਲੇ ਗੱਠਜੋੜ

07:00 AM Jan 16, 2024 IST
ਕੁਲਦੀਪ ਟੀਟਾ

ਮੁਕੇਸ਼ ਕੁਮਾਰ
ਚੰਡੀਗੜ੍ਹ, 15 ਜਨਵਰੀ
ਚੰਡੀਗੜ੍ਹ ਸ਼ਹਿਰ ਦੇ ਮੇਅਰ ਲਈ ਇਸ ਮਹੀਨੇ 18 ਜਨਵਰੀ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਸਿਆਸਤ ਸਿਖਰ ’ਤੇ ਹੈ। ਅੱਜ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਚੋਣਾਂ ਲਈ ਗੱਠਜੋੜ ਦਾ ਐਲਾਨ ਕੀਤਾ ਹੈ। ਦੋਵਾਂ ਪਾਰਟੀਆਂ ਦੇ ਗੱਠਜੋੜ ਤੋਂ ਬਾਅਦ ਨਗਰ ਨਿਗਮ ਵਿਚ ਮੌਜੂਦਾ ਹਾਕਮ ਧਿਰ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਚੋਣਾਂ ਲਈ ਕਾਂਗਰਸ ਅਤੇ ‘ਆਪ’ ਦਰਮਿਆਨ ਹੋਏ ਸਮਝੌਤੇ ਅਨੁਸਾਰ ‘ਆਪ’ ਮੇਅਰ ਦੇ ਅਹੁਦੇ ਲਈ ਆਪਣਾ ਉਮੀਦਵਾਰ ਖੜ੍ਹਾ ਕਰੇਗੀ ਅਤੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਕਾਂਗਰਸ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇਗੀ।

Advertisement

ਮਨੋਜ ਸੋਨਕਰ

ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ‘ਆਪ’ ਲੋਕ ਸਭਾ ਚੋਣਾਂ ਦੌਰਾਨ ਵੀ ਕਾਂਗਰਸ ਨੂੰ ਸਮਰਥਨ ਦੇਵੇਗੀ। ਜ਼ਿਕਰਯੋਗ ਹੈ ਕਿ ਗੱਠਜੋੜ ਵਿੱਚ ‘ਆਪ’ ਅਤੇ ਕਾਂਗਰਸ ਨੂੰ 20-20 ਵੋਟਾਂ ਮਿਲਣਗੀਆਂ, ਜਦੋਂ ਕਿ ਮੇਅਰ ਦੀ ਚੋਣ ਲਈ ਵੋਟਾਂ ਦਾ ਅੰਕੜਾ 19 ਹੈ। ਅਜਿਹੇ ’ਚ ਪਿਛਲੇ ਕਈ ਸਾਲਾਂ ਤੋਂ ਮੇਅਰ ਦੀ ਕੁਰਸੀ ’ਤੇ ਕਾਬਜ਼ ਭਾਜਪਾ ਦੀ ਹਕੂਮਤ ਫਿਲਹਾਲ ਖ਼ਤਰੇ ’ਚ ਪੈ ਗਈ ਹੈ। ਗੱਠਜੋੜ ਤਹਿਤ ਹੋਏ ਸਮਝੌਤੇ ਸਬੰਧੀ ਕਾਂਗਰਸ ਦੇ ਮੇਅਰ ਉਮੀਦਵਾਰ ਜਸਵੀਰ ਸਿੰਘ ਬੰਟੀ ਨੇ ਸੋਮਵਾਰ ਦੁਪਹਿਰ ਨੂੰ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ ਹੈ। ਇਸ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਚੋਣ ਮੈਦਾਨ ਵਿੱਚ ਉਤਰੀਆਂ ‘ਆਪ’ ਦੀਆਂ ਉਮੀਦਵਾਰਾਂ ਨੇਹਾ ਮੁਸਾਵਤ ਅਤੇ ਪੂਨਮ ਨੇ ਵੀ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ। ਮੇਅਰ ਦੇ ਅਹੁਦੇ ਲਈ ਆਮ ਆਦਮੀ ਪਾਰਟੀ ਦੇ ਕੁਲਦੀਪ ਟੀਟਾ, ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਕਾਂਗਰਸ ਦੇ ਗੁਰਪ੍ਰੀਤ ਸਿੰਘ ਗਾਬੀ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਕਾਂਗਰਸ ਦੀ ਨਿਰਮਲਾ ਦੇਵੀ ਨੂੰ ਉਮੀਦਵਾਰ ਬਣਾਇਆ ਜਾਵੇਗਾ। ਸੂਤਰਾਂ ਅਨੁਸਾਰ ਆਮ ਆਦਮੀ ਪਾਰਟੀ ਆਪਣੇ ਕੌਂਸਲਰਾਂ ਨੂੰ ਪੰਜਾਬ ਦੇ ਰੋਪੜ ਸਥਿਤ ਇੱਕ ਰਿਜ਼ੋਰਟ ਵਿੱਚ ਲੈ ਗਈ ਹੈ ਅਤੇ ਕਾਂਗਰਸ ਆਪਣੇ ਕੌਂਸਲਰਾਂ ਨੂੰ ਸ਼ਿਮਲਾ ਲੈ ਗਈ ਹੈ। ਇਸ ਦੇ ਮੱਦੇਨਜ਼ਰ ਭਾਜਪਾ ਕੌਂਸਲਰਾਂ ਨੂੰ ਵੀ ਪੰਚਕੂਲਾ ਸਥਿਤ ਰੈਸਟ ਹਾਊਸ ਵਿੱਚ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਨਗਰ ਨਿਗਮ ਵਿੱਚ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਇੱਕ ਸਾਲ ਲਈ ਚੁਣੇ ਜਾਂਦੇ ਹਨ। ਮੌਜੂਦਾ ਮੇਅਰ ਅਨੂਪ ਗੁਪਤਾ ਦਾ ਕਾਰਜਕਾਲ 17 ਜਨਵਰੀ ਨੂੰ ਖਤਮ ਹੋ ਰਿਹਾ ਹੈ। ਚੋਣਾਂ ਵਿੱਚ ਨਗਰ ਨਿਗਮ ਦੇ ਚੁਣੇ ਹੋਏ ਕੌਂਸਲਰ ਵੋਟਾਂ ਰਾਹੀਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਕਰਦੇ ਹਨ।

ਗੱਠਜੋੜ ਕਾਰਨ ਭਾਜਪਾ ਕਸੂਤੀ ਸਥਿਤੀ ’ਚ

ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਚੰਡੀਗੜ੍ਹ ਦੀ ਸਿਆਸਤ ਨੇ ਅੱਜ ਉਸ ਸਮੇਂ ਦਿਲਚਸਪ ਮੋੜ ਲੈ ਲਿਆ ਜਦੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਭਾਜਪਾ ਨੂੰ ਹਰਾਉਣ ਲਈ ਸਥਾਨਕ ਪੱਧਰ ’ਤੇ ਗੱਠਜੋੜ ਦਾ ਐਲਾਨ ਕਰ ਦਿੱਤਾ। ਦੋਵਾਂ ਪਾਰਟੀਆਂ ਦੇ ਗੱਠਜੋੜ ਕਾਰਨ ਭਾਜਪਾ ਕਸੂਤੀ ਸਥਿਤੀ ਵਿੱਚ ਫਸਦੀ ਜਾਪ ਰਹੀ ਹੈ। ਇਸ ਗਠਜੋੜ ਦੇ ਐਲਾਨ ਮਗਰੋਂ ਮੇਅਰ ਦੀ ਕੁਰਸੀ ਲਈ ‘ਆਪ’ ਦੇ ਉਮੀਦਵਾਰ ਕੁਲਦੀਪ ਕੁਮਾਰ ਟੀਟਾ ਅਤੇ ਭਾਜਪਾ ਦੇ ਮਨੋਜ ਕੁਮਾਰ ਸੋਨਕਰ ਦਰਮਿਆਨ ਸਿੱਧੀ ਟੱਕਰ ਹੋਵੇਗੀ। ਚੰਡੀਗੜ੍ਹ ਨਗਰ ਨਿਗਮ ਵਿੱਚ ਚੁਣੇ ਗਏ ਕੌਂਸਲਰਾਂ ਦੀ ਗਿਣਤੀ 35 ਹੈ। ਅੱਜ ਦੀ ਤਾਜ਼ਾ ਸਥਿਤੀ ਅਨੁਸਾਰ ਸਭ ਤੋਂ ਵੱਡੀ ਪਾਰਟੀ ਵਜੋਂ ਭਾਜਪਾ ਕੋਲ 14 ਕੌਂਸਲਰ ਹਨ ਅਤੇ ਸਥਾਨਕ ਸੰਸਦ ਮੈਂਬਰ ਦੀ ਇੱਕ ਵੋਟ ਨਾਲ ਭਾਜਪਾ ਕੋਲ ਕੁੱਲ 15 ਵੋਟਾਂ ਹਨ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਕੋਲ 13, ਕਾਂਗਰਸ ਕੋਲ 7 ਅਤੇ ਸ਼੍ਰੋਮਣੀ ਅਕਾਲੀ ਦਲ ਕੋਲ ਇੱਕ ਕੌਂਸਲਰ ਦੀ ਵੋਟ ਹੈ। ਕਾਂਗਰਸ-‘ਆਪ’ ਗੱਠਜੋੜ ਦੀਆਂ ਹੁਣ ਕੁੱਲ ਵੀਹ ਵੋਟਾਂ ਹੋ ਗਈਆਂ ਹਨ, ਜਦੋਂਕਿ ਮੇਅਰ ਦੀ ਚੋਣ ਲਈ 19 ਵੋਟਾਂ ਦੀ ਜ਼ਰੂਰਤ ਹੋਵੇਗੀ। ਇਸ ਗੱਠਜੋੜ ਨੂੰ ਲੈ ਕੇ ਜਿੱਥੇ ਦੋਵੇਂ ਪਾਰਟੀਆਂ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਹੈ, ਉਥੇ ਮੇਅਰ ਦੇ ਅਹੁਦੇ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਵੀਰ ਸਿੰਘ ਬੰਟੀ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਮਗਰੋਂ ਉਨ੍ਹਾਂ ਦੇ ਸ਼ੁਭਚਿੰਤਕ ਨਿਰਾਸ਼ ਨਜ਼ਰ ਆ ਰਹੇ ਹਨ। ਦਲ-ਬਦਲੀ ਮਗਰੋਂ ਅੱਜ ਦੀ ਤਾਜਾ ਸਥਿਤੀ ਅਨੁਸਾਰ ਨਗਰ ਨਿਗਮ ਵਿੱਚ ਭਾਜਪਾ ਕੋਲ 14 ਕੌਂਸਲਰ ਸਮੇਤ ਇੱਕ ਵੋਟ ਸੰਸਦ ਮੈਂਬਰ, ਆਮ ਆਦਮੀ ਪਾਰਟੀ ਕੋਲ 13, ਕਾਂਗਰਸ ਕੋਲ ਸੱਤ ਅਤੇ ਸ਼੍ਰੋਮਣੀ ਅਕਾਲੀ ਦਲ ਕੋਲ ਇੱਕ ਕੌਂਸਲਰ ਹਨ। ਮੇਅਰ ਚੋਣਾਂ ਦੇ ਐਲਾਨ ਮਗਰੋਂ ‘ਆਪ’ ਦਾ ਕੌਂਸਲਰ ਲਖਬੀਰ ਸਿੰਘ ਬਿੱਲੂ ਭਾਜਪਾ ਵਿੱਚ ਸ਼ਾਮਲ ਹੋ ਗਿਆ ਸੀ। ਇਸ ਤੋਂ ਤਿੰਨ ਦਿਨ ਮਗਰੋਂ ਭਾਜਪਾ ਕੌਂਸਲਰ ਗੁਰਚਰਨ ਸਿੰਘ ਕਾਲਾ ‘ਆਪ’ ਵਿੱਚ ਸ਼ਾਮਲ ਹੋ ਗਿਆ ਸੀ। ਉਧਰ ਸਾਰੀਆਂ ਪਾਰਟੀਆਂ ਮੇਅਰ ਚੋਣਾਂ ਤੋਂ ਪਹਿਲਾਂ ਆਪੋ-ਆਪਣੇ ਕੌਂਸਲਰਾਂ ਦੀ ਘੇਰਾਬੰਦੀ ਕਰਨ ਵਿੱਚ ਰੁੱਝੀਆਂ ਹੋਈਆਂ ਹਨ ਤਾਂ ਜੋ ਮੁੜ ਦਲ-ਬਦਲੀ ਨਾ ਹੋਵੇ। ਸੂਤਰਾਂ ਅਨੁਸਾਰ ਤਿੰਨੇ ਪਾਰਟੀਆਂ ਨੇ ਆਪਣੇ ਆਪਣੇ ਕੌਂਸਲਰ ਰੋਪੜ, ਸ਼ਿਮਲਾ ਅਤੇ ਪੰਚਕੁਲਾ ਭੇਜ ਦਿੱਤੇ ਹਨ।

Advertisement

Advertisement
Advertisement