ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗਲੋਬ ਨੈੱਟਵਰਕ ਸੰਚਾਲਨ ਕਮੇਟੀ ਲਈ ਭਾਰਤ ਦੀ ਚੋਣ

09:49 AM Sep 27, 2024 IST

ਨਵੀਂ ਦਿੱਲੀ, 26 ਸਤੰਬਰ
ਆਲਮੀ ਭ੍ਰਿਸ਼ਟਾਚਾਰ ਰੋਕੂ ਮੰਚ ਗਲੋਬ ਨੈੱਟਵਰਕ ਦੀ 15 ਮੈਂਬਰੀ ਸੰਚਾਲਨ ਕਮੇਟੀ ਲਈ ਅੱਜ ਪੇਈਚਿੰਗ ’ਚ ਵੱਖ ਵੱਖ ਗੇੜਾਂ ਦੌਰਾਨ ਵੋਟਾਂ ਮਗਰੋਂ ਭਾਰਤ ਦੀ ਚੋਣ ਕੀਤੀ ਗਈ। ਗਲੋਬ ਨੈੱਟਵਰਕ ’ਚ ਅਗਵਾਈ ਲਈ ਸੰਚਾਲਨ ਕਮੇਟੀ ’ਚ ਚੇਅਰਮੈਨ, ਉਪ ਚੇਅਰਮੈਨ ਤੇ 13 ਮੈਂਬਰ ਹਨ। ਗਲੋਬ ਨੈੱਟਵਰਕ ’ਚ 121 ਮੈਂਬਰ ਮੁਲਕ ਤੇ 219 ਮੈਂਬਰ ਅਥਾਰਿਟੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪੇਈਚਿੰਗ ’ਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਲਾਗੂ ਕਰਨ ਵਾਲੀਆਂ ਅਥਾਰਿਟੀਆਂ ਦੇ ਆਲਮੀ ਅਪਰੇਸ਼ਨਲ ਨੈੱਟਵਰਕ (ਗਲੋਬ ਨੈੱਟਵਰਕ) ਦੀ ਪੰਜਵੀਂ ਪੂਰਨ ਮੀਟਿੰਗ ਦੌਰਾਨ ਬਹੁ-ਪੱਧਰੀ ਵੋਟਿੰਗ ਪ੍ਰਕਿਰਿਆ ਮਗਰੋਂ ਭਾਰਤ ਨੂੰ ਸੰਚਾਲਨ ਕਮੇਟੀ ਲਈ ਚੁਣਿਆ ਗਿਆ। ਸੀਬੀਆਈ ਦੇ ਬੁਲਾਰੇ ਨੇ ਬਿਆਨ ’ਚ ਕਿਹਾ, ‘ਸੰਚਾਲਨ ਕਮੇਟੀ ਦੇ ਮੈਂਬਰ ਵਜੋਂ ਭਾਰਤ ਭ੍ਰਿਸ਼ਟਾਚਾਰ ਤੇ ਜਾਇਦਾਦ ਵਸੂਲੀ ਖ਼ਿਲਾਫ਼ ਆਲਮੀ ਏਜੰਡੇ ਨੂੰ ਆਕਾਰ ਦੇਣ ’ਚ ਅਹਿਮ ਭੂਮਿਕਾ ਨਿਭਾਏਗਾ। -ਪੀਟੀਆਈ

Advertisement

Advertisement