ਸ਼ਾਹਕੋਟ ਮਾਰਕੀਟਿੰਗ ਸੁਸਾਇਟੀ ਦੇ ਡਾਇਰੈਕਟਰਾਂ ਦੀ ਚੋਣ
10:49 AM Oct 10, 2024 IST
Advertisement
ਪੱਤਰ ਪ੍ਰੇਰਕ
ਸ਼ਾਹਕੋਟ, 9 ਅਕਤੂਬਰ
ਦਿ ਸ਼ਾਹਕੋਟ ਕੋਅਪਰੇਟਿਵ ਮਾਰਕੀਟਿੰਗ ਸੁਸਾਇਟੀ ਦੇ ਬੋਰਡ ਆਫ ਡਾਇਰੈਕਟਰਾਂ ਦੀ ਚੋਣ ਰੀਟਰਨਿੰਗ ਅਫ਼ਸਰ ਰੋਹਿਨ ਜੈਨ ਅਤੇ ਪਵਨ ਕੁਮਾਰ ਦੀ ਨਿਗਰਾਨੀ ਹੇਠ ਸਮਾਪਤ ਹੋਈ। ਇਸ ਮੌਕੇ ‘ਆਪ’ ਦੇ ਹਲਕਾ ਸ਼ਾਹਕੋਟ ਦੇ ਇੰਚਾਰਜ ਪਿੰਦਰ ਪੰਡੋਰੀ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਚੋਣ ਸਰਬਸੰਮਤੀ ਨਾਲ ਕਰਵਾਉਣ ’ਚ ਅਹਿਮ ਭੂਮਿਕਾ ਨਿਭਾਈ। ਸੁਸਾਇਟੀ ਦੇ ਸਕੱਤਰ ਜਰਨੈਲ ਸਿੰਘ ਨੇ ਦੱਸਿਆ ਕਿ ਜਸਵਿੰਦਰ ਸਿੰਘ ਰਾਮਪੁਰ, ਗੁਰਦੇਵ ਸਿੰਘ, ਸ਼ੀਤਲ ਕੌਰ, ਬਲਜੀਤ ਕੌਰ, ਕਰਨੈਲ ਸਿੰਘ ਅਤੇ ਭਗਵੰਤ ਸਿੰਘ ਸਰਬਸੰਮਤੀ ਨਾਲ ਡਾਇਰੈਕਟਰ ਚੁਣੇ ਗਏ।
Advertisement
Advertisement
Advertisement