ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਐਂਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਦੀਆਂ ਬਲਾਕ ਪੱਧਰੀ ਕਮੇਟੀਆਂ ਦੀ ਚੋਣ

10:10 AM Aug 05, 2024 IST
ਨਵ-ਨਿਯੁਕਤ ਅਹੁਦੇਦਾਰਾਂ ਨਾਲ ਐੱਸਸੀਬੀਸੀ ਵੈੱਲਫੇਅਰ ਫੈੱਡਰੇਸ਼ਨ ਦੇ ਆਗੂ। -ਫੋਟੋ: ਸੰਦਲ

ਪੱਤਰ ਪ੍ਰੇਰਕ
ਦਸੂਹਾ, 4 ਅਗਸਤ
ਗਜ਼ਟਿਡ ਅਤੇ ਨਾਨ-ਗਜ਼ਟਿਡ ਐੱਸਸੀਬੀਸੀ ਐਂਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਪੰਜਾਬ ਦੀ ਸਥਾਨਕ ਇਕਾਈ ਦੀਆਂ ਬਲਾਕ ਪੱਧਰੀ ਕਮੇਟੀਆਂ ਦੀ ਚੋਣ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਧੁੱਗਾ ਅਤੇ ਤਹਿਸੀਲ ਪ੍ਰਧਾਨ ਲੈਕਚਰਾਰ ਬਲਜੀਤ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ। ਇਹ ਚੋਣ ਜਥੇਬੰਦੀ ਦੇ ਸੂਬਾ ਚੇਅਰਮੈਨ ਜਸਬੀਰ ਸਿੰਘ ਪਾਲ, ਸੂਬਾ ਵਾਈਸ ਚੇਅਰਮੈਨ ਚੌਧਰੀ ਬਲਰਾਜ ਕੁਮਾਰ ਅਤੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ ਦੀਆਂ ਹਦਾਇਤਾਂ ਮੁਤਾਬਕ ਕਰਵਾਈ ਗਈ। ਇਸ ਦੌਰਾਨ ਪੁਰਾਣੀ ਕਮੇਟੀ ਨੂੰ ਭੰਗ ਕਰ ਕੇ ਸਾਲ 2024-27 ਲਈ ਨਵੀਂ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਬਲਾਕ ਦਸੂਹਾ-1 ਲਈ ਗੁਰਜਿੰਦਰ ਪਾਲ ਸਿੰਘ ਨੂੰ ਪ੍ਰਧਾਨ, ਜਸਬੀਰ ਸਿੰਘ ਬੋਦਲ ਨੂੰ ਸੀਨੀਅਰ ਮੀਤ ਪ੍ਰਧਾਨ, ਦਵਿੰਦਰ ਸਿੰਘ ਅਤੇ ਸੁਖਜੀਤ ਸਿੰਘ ਨੂੰ ਵਧੀਕ ਪ੍ਰਧਾਨ, ਰਾਮ ਲੁਭਾਇਆ ਨੂੰ ਮੁੱਖ ਸਕੱਤਰ, ਗਿਆਨ ਚੰਦ ਨੂੰ ਚੇਅਰਮੈਨ ਚੁਣਿਆ ਗਿਆ। ਬਾਕੀ ਨਿਯੁਕਤੀਆਂ ਵਿੱਚ ਨਰਿੰਦਰ ਕੁਮਾਰ ਭੱਟ, ਸੰਦੀਪ ਕੁਮਾਰ ਅਤੇ ਪਰਮਿੰਦਰ ਸਿੰਘ ਨੂੰ ਸਰਪ੍ਰਸਤ, ਇਸਤਰੀ ਵਿੰਗ ਵਿੱਚੋਂ ਹੇਮ ਲਤਾ ਨੂੰ ਵਧੀਕ ਪ੍ਰਧਾਨ ਅਤੇ ਸੁਖਦੀਪ ਕੌਰ ਨੂੰ ਜਨਰਲ ਸਕੱਤਰ ਚੁਣਿਆ ਗਿਆ। ਇਸੇ ਤਰ੍ਹਾਂ ਬਲਾਕ ਦਸੂਹਾ-2 ਲਈ ਮਾ. ਸੁਰਿੰਦਰ ਕੁਮਾਰ ਨੂੰ ਪ੍ਰਧਾਨ, ਦਲਜੀਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਬਲਵੀਰ ਸਿੰਘ ਤਿਹਾੜਾ ਨੂੰ ਵਧੀਕ ਪ੍ਰਧਾਨ, ਲਖਬੀਰ ਸਿੰਘ ਨੂੰ ਮੁੱਖ ਸਕੱਤਰ-1, ਰਵਿੰਦਰ ਸਿੰਘ ਬਡਲਾ ਨੂੰ ਜਨਰਲ ਸਕੱਤਰ-2, ਅਜੀਤ ਪਾਲ ਸਿੰਘ ਨੂੰ ਖਜ਼ਾਨਚੀ, ਚੈਨ ਸਿੰਘ ਨੂੰ ਚੇਅਰਮੈਨ ਅਤੇ ਇਸਤਰੀ ਵਿੰਗ ਲਈ ਪ੍ਰਦੀਪ ਕੁਮਾਰੀ ਨੂੰ ਜਨਰਲ ਸਕੱਤਰ ਚੁਣਿਆ ਗਿਆ। ਬਲਾਕ ਕਮਾਹੀ ਦੇਵੀ ਲਈ ਭੁਪਿੰਦਰ ਸਿੰਘ ਨੂੰ ਪ੍ਰਧਾਨ ਅਤੇ ਨੀਰਜ ਕੁਮਾਰ ਅਗਲੋਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ।
ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ। ਇਸ ਮੌਕੇ ਲੈਕਚਰਾਰ ਰੋਹਿਤ ਕੁਮਾਰ, ਬੇਅੰਤ ਸਿੰਘ, ਬੀਐੱਨਓ ਨਰਿੰਦਰ ਸਿੰਘ, ਲੈਕਚਰਾਰ ਭੁਪਿੰਦਰ ਸਿੰਘ, ਸੀਐਚਟੀ ਦੇਸਰਾਜ, ਮਾ. ਕਸ਼ਮੀਰ ਸਿੰਘ ਤੇ ਹੈੱਡ ਮਾਸਟਰ ਮਨੋਜ ਕੁਮਾਰ ਮੌਜੂਦ ਸਨ।

Advertisement

Advertisement
Advertisement