For the best experience, open
https://m.punjabitribuneonline.com
on your mobile browser.
Advertisement

ਅਨੰਤਨਾਗ-ਰਾਜੌਰੀ ਹਲਕੇ ਦੀ ਚੋਣ ਹੁਣ 25 ਨੂੰ

07:15 AM May 01, 2024 IST
ਅਨੰਤਨਾਗ ਰਾਜੌਰੀ ਹਲਕੇ ਦੀ ਚੋਣ ਹੁਣ 25 ਨੂੰ
Advertisement

ਸ੍ਰੀਨਗਰ: ਜੰਮੂ-ਕਸ਼ਮੀਰ ਵਿਚ ਹੜ੍ਹਾਂ ਕਾਰਨ ਚੋਣ ਕਮਿਸ਼ਨ ਨੇ 7 ਮਈ ਨੂੰ ਹੋਣ ਵਾਲੀ ਅਨੰਤਨਾਗ-ਰਾਜੌਰੀ ਸੰਸਦੀ ਹਲਕੇ ਦੀ ਚੋਣ ਮੁਲਤਵੀ ਕਰ ਦਿੱਤੀ ਹੈ, ਜੋ ਹੁਣ 25 ਮਈ ਨੂੰ ਹੋਵੇਗੀ। ਕਮਿਸ਼ਨ ਨੇ ਇਹ ਫ਼ੈਸਲਾ ਭਾਜਪਾ ਦੇ ਸੂਬਾਈ ਪ੍ਰਧਾਨ, ਜੰਮੂ-ਕਸ਼ਮੀਰ ਅਪਨੀ ਪਾਰਟੀ ਅਤੇ ਪੀਪਲਜ਼ ਕਾਨਫਰੰਸ ਦੇ ਆਗੂਆਂ ਵੱਲੋਂ ਕੀਤੀਆਂ ਅਪੀਲਾਂ ਦੇ ਮੱਦੇਨਜ਼ਰ ਲਿਆ ਹੈ। ਕਮਿਸ਼ਨ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ ਨੂੰ ਇਲਾਕੇ ਦੇ ਮੌਸਮੀ ਹਾਲਾਤ ਤੇ ਸੜਕਾਂ ਆਦਿ ਬਾਰੇ ਰਿਪੋਰਟ ਭੇਜਣ ਲਈ ਕਿਹਾ ਸੀ, ਜਿਸ ਤੋਂ ਬਾਅਦ ਕਮਿਸ਼ਨ ਨੇ ਇਹ ਫ਼ੈਸਲਾ ਲਿਆ ਹੈ। ਦੂਜੇ ਪਾਸੇ ਨੈਸ਼ਨਲ ਕਾਨਫਰੰਸ ਦੇ ਉਮਰ ਅਬਦੁੱਲਾ ਤੇ ਪੀਡੀਪੀ ਦੀ ਮਹਿਬੂਬਾ ਮੁਫ਼ਤੀ ਨੇ ਕਮਿਸ਼ਨ ਨੂੰ ਚੋਣ ਮੁਲਤਵੀ ਨਾ ਕਰਨ ਦੀ ਅਪੀਲ ਕੀਤੀ ਸੀ, ਜਿਥੇ 21 ਉਮੀਦਵਾਰ ਚੋਣ ਮੈਦਾਨ ’ਚ ਹਨ। -ਪੀਟੀਆਈ

Advertisement

Advertisement
Author Image

Advertisement
Advertisement
×