For the best experience, open
https://m.punjabitribuneonline.com
on your mobile browser.
Advertisement

ਪ੍ਰਨੀਤ ਕੌਰ ਤੇ ਛੜਬੜ ਵੱਲੋਂ ਚੋਣ ਮੀਟਿੰਗਾਂ

10:50 AM May 20, 2024 IST
ਪ੍ਰਨੀਤ ਕੌਰ ਤੇ ਛੜਬੜ ਵੱਲੋਂ ਚੋਣ ਮੀਟਿੰਗਾਂ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 19 ਮਈ
ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਅਤੇ ਬਸਪਾ ਉਮੀਦਾਵਰ ਜਗਜੀਤ ਸਿੰਘ ਛੜਬੜ ਨੇ ਵਿਧਾਨ ਸਭਾ ਹਲਕਾ ਘਨੌਰ ਅਤੇ ਵੱਖ-ਵੱਖ ਖੇਤਰਾਂ ’ਚ ਚੋਣ ਮੀਟਿੰਗਾਂ ਕਰ ਕੇ ਜਿੱਥੇ ਆਪੋ-ਆਪਣੀ ਗੱਲ ਰੱਖੀ, ਉੱਥੇ ਹੀ ਉਨ੍ਹਾਂ ਨੇ ਆਪਣੇ ਲਈ ਵੋਟਾਂ ਵੀ ਮੰਗੀਆਂ।
ਇਸ ਦੌਰਾਨ ਪ੍ਰਨੀਤ ਕੌਰ ਨੇ ਚੋਣ ਮੀਟਿੰਗਾਂ ਦੌਰਾਨ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਨੀਤੀਆਂ ਬਾਰੇ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਐਤਕੀਂ ਲਗਾਤਾਰ ਤੀਜੀ ਵਾਰ ਵੀ ਕੇਂਦਰ ’ਚ ਭਾਜਪਾ ਹੀ ਸਰਕਾਰ ਬਣਾਏਗੀ ਅਤੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨਗੇ। ਉਨ੍ਹਾਂ ਕਿਹਾ ਕਿ ਐਤਕੀਂ ਸੰਸਦ ਮੈਂਬਰ ਬਣ ਕੇ ਉਹ ਲੋਕਾਂ ਅਤੇ ਹਲਕੇ ਲਈ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਕੰਮ ਕਰਨਗੇ। ਇਸ ਮੌਕੇ ਵਿਕਾਸ ਸ਼ਰਮਾ ਤੇ ਹੋਰ ਵੀ ਮੌਜੂਦ ਰਹੇ। ਉਧਰ ਕਿਸਾਨਾਂ ਨੇ ਪ੍ਰਨੀਤ ਕੌਰ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ।
ਇਸੇ ਤਰ੍ਹਾਂ ਬਸਪਾ ਉਮੀਦਵਾਰ ਜਗਜੀਤ ਸਿੰਘ ਛੜਬੜ ਨੇ ਵੀ ਅੱਜ ਹਲਕਾ ਘਨੌਰ ਦੇ ਕਈ ਪਿੰਡਾਂ ਦਾ ਦੌਰਾ ਕਰਦਿਆਂ ਆਪਣੇ ਲਈ ਵੋਟਾਂ ਮੰਗੀਆਂ। ਉਨ੍ਹਾਂ ਕਿਹਾ ਕਿ ਗ਼ਰੀਬ ਘਰ ਦਾ ਪੁੱਤ ਸ਼ਾਹੂਕਾਰਾਂ ਨਾਲ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਾਹੂਕਾਰਾਂ ਨੂੰ ਗ਼ਰੀਬ ਤਬਕੇ ਦੀਆਂ ਮੁਸ਼ਕਲਾਂ ਦਾ ਕੋਈ ਵੀ ਇਲਮ ਨਹੀਂ ਹੁੰਦਾ। ਇਸ ਕਰ ਕੇ ਇਸ ਵਾਰ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਦੇ ਹੱਕ ’ਚ ਫਤਵਾ ਦੇ ਕੇ ਉਸ ਨੂੰ ਲੋਕ ਸਭਾ ’ਚ ਵੜਦਾ ਕਰਨ, ਤਾਂ ਜੋ ਉਹ ਹੋਰਨਾਂ ਸਣੇ ਗ਼ਰੀਬਾਂ ਦੀਆਂ ਮੁਸ਼ਕਲਾਂ ਅਤੇ ਮਸਲੇ ਵੀ ਹੱਲ ਕਰਵਾ ਸਕਣ। ਇਸ ਮੌਕੇ ਬਲਦੇਵ ਮਹਿਰਾ, ਐਡਵੋਕੇਟ ਜਸਪਾਲ ਕਾਮੀ, ਬਲਕਾਰ ਹਰਪਾਲਪੁਰ, ਤਰਸੇਮ ਬਲਹੇੜੀ, ਸੁਖਵਿੰਦਰ ਤੇਪਲਾ ਤੇ ਨਾਇਬ ਹਰਪਾਲਪੁਰ ਵੀ ਮੌਜੂਦ ਸਨ।

Advertisement

Advertisement
Author Image

sukhwinder singh

View all posts

Advertisement
Advertisement
×