For the best experience, open
https://m.punjabitribuneonline.com
on your mobile browser.
Advertisement

ਕਾਂਗਰਸੀ ਉਮੀਦਵਾਰ ਵਿਜੈ ਪ੍ਰਤਾਪ ਸਿੰਘ ਵੱਲੋਂ ਚੋਣ ਮੀਟਿੰਗਾਂ

10:55 AM Sep 27, 2024 IST
ਕਾਂਗਰਸੀ ਉਮੀਦਵਾਰ ਵਿਜੈ ਪ੍ਰਤਾਪ ਸਿੰਘ ਵੱਲੋਂ ਚੋਣ ਮੀਟਿੰਗਾਂ
ਹਲਕਾ ਬੜਖਲ ਵਿੱਚ ਚੋਣ ਮੀਟਿੰਗ ਕਰਦੇ ਹੋਏ ਵਿਜੈ ਪ੍ਰਤਾਪ ਸਿੰਘ।
Advertisement

ਕੁਲਵਿੰਦਰ ਕੌਰ
ਫਰੀਦਾਬਾਦ, 26 ਸਤੰਬਰ
ਵਿਧਾਨ ਸਭਾ ਹਲਕਾ ਬੜਖਲ ਤੋਂ ਕਾਂਗਰਸ ਦੇ ਉਮੀਦਵਾਰ ਵਿਜੈ ਪ੍ਰਤਾਪ ਸਿੰਘ ਨੇ ਸਵੇਰੇ ਪੇਂਡੂ ਇਲਾਕਿਆਂ ਦੇ ਦੌਰੇ ਕੀਤੇ ਅਤੇ ਸ਼ਾਮ ਵੇਲੇ ਸ਼ਹਿਰ ਵਿੱਚ ਨੁੱਕੜ ਮੀਟਿਗਾਂ ਨੂੰ ਸੰਬੋਧਨ ਕੀਤਾ। ਵਿਜੈ ਪ੍ਰਤਾਪ ਸਿੰਘ ਵੱਲੋਂ ਭਾਜਪਾ ਨੂੰ ਚੁਣੌਤੀ ਦਿੱਤੀ ਗਈ ਕਿ ਉਹ ਵਿਕਾਸ ਦੇ ਮੁੱਦੇ ’ਤੇ ਲੋਕਾਂ ਦੇ ਸਾਹਮਣੇ ਆਉਣ ਤੇ ਸ਼ਹਿਰ ਦੇ ਰਿਹਾਇਸ਼ੀ ਤੇ ਸਨਅਤੀ ਇਲਾਕਿਆਂ ਦੀ ਦੁਰਦਸ਼ਾ ਬਾਰੇ ਦੱਸਣ। ਉਨ੍ਹਾਂ ਨੁੱਕੜ ਸਭਾਵਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਯਾਦ ਕੀਤਾ ਜਿਨ੍ਹਾਂ ਦਾ ਅੱਜ 92 ਵਾਂ ਜਨਮ ਦਿਨ ਸੀ। ਵਿਜੈ ਪ੍ਰਤਾਪ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਨੇ ਭਾਰਤੀ ਅਰਥ ਵਿਵਸਥਾ ਨੂੰ ਨਵਾਂ ਰੂਪ ਦਿੱਤਾ ਤੇ ਸਹੀ ਦਿਸ਼ਾ ਵੱਲ ਤੋਰਿਆ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਦੀਆਂ ਠੋਸ ਨੀਤੀਆਂ ਨਾਲ ਕੀਤੀ ਗਈ ਤਰੱਕੀ ਦਾ ਹੀ ਭਾਜਪਾ ਲਾਹਾ ਲੈ ਰਹੀ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਲਿਖਿਆ, “ਭਾਰਤ ਵਿੱਚ ਆਰਥਿਕ ਖੁਸ਼ਹਾਲੀ ਦੇ ਸੂਤਰਧਾਰ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਨੂੰ ਜਨਮ ਦਿਨ ਦੀਆਂ ਵਧਾਈਆਂ ਤੇ ਸ਼ੁਭਕਾਮਨਾਵਾਂ”
ਉਨ੍ਹਾਂ ਅੱਜ ਐਨਆਈਟੀ ਦੇ 5 ਨੰਬਰ ਦੇ ਐੱਲ ਬਲਾਕ ਵਿੱਚ ਮੀਟਿੰਗ ਕੀਤੀ। ਜਮਾਈ ਕਲੋਨੀ, ਐਨਆਈਟੀ ਦੇ 2 ਨੰਬਰ ਦੇ ਸ਼ਿਵਾਲਿਏ ਦੇ ਮੰਦਰ ਅਤੇ ਬੜਖਲ ਚੌਕ ਉਪਰ ਵੋਟਰਾਂ ਨੂੰ ਸੰਬੋਧਨ ਕੀਤਾ। ਏਸੀ ਨਗਰ ਤੇ ਐੱਸਜੀਐੱਮ ਨਗਰ ਦੇ ਪੀ ਬਲਾਕ ਵਿੱਚ ਭਰਵੀਆਂ ਸਭਾਵਾਂ ਵਿੱਚ ਭਾਈਚਾਰਕ ਸਾਂਝ ਨੂੰ ਕਿਸੇ ਵੀ ਕੀਮਤ ਉਪਰ ਨੁਕਸਾਨ ਨਾ ਪਹੁੰਚਾਉਣ ਦੇਣ ਦਾ ਸੱਦਾ ਸਥਾਨਕ ਲੋਕਾਂ ਨੂੰ ਦਿੱਤਾ। ਉਨ੍ਹਾਂ ਸਵੇਰੇ ਦਿਆਲ ਬਾਗ਼ ਵਿੱਚ ਸੈਰ ਕਰਨ ਆਏ ਲੋਕਾਂ ਨਾਲ ਵੀ ਮੁਲਾਕਾਤ ਕੀਤੀ ਤੇ ਚਾਹ ’ਤੇ ਚਰਚਾ ਵੀ ਕੀਤੀ। ਇਸ ਸਮੇਂ ਉਨ੍ਹਾਂ ਨਾਲ ਨਵਨੀਤ ਸ਼ਰਮਾ ਤੇ ਜਤਿੰਦਰ ਜੀਤੇ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ। ਉਨ੍ਹਾਂ ਲਈ ਭਰਤ ਅਰੋੜਾ ਵੱਲੋਂ ਐਨਆਈਟੀ-1 ਦੇ ‘ਬੀ’ ਬਲਾਕ ਵਿੱਚ ਸਭਾ ਆਯੋਜਿਤ ਕੀਤੀ ਗਈ।

Advertisement

Advertisement
Advertisement
Author Image

sanam grng

View all posts

Advertisement