For the best experience, open
https://m.punjabitribuneonline.com
on your mobile browser.
Advertisement

ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਦਾ ਚੋਣ ਇਜਲਾਸ

07:38 AM Apr 11, 2024 IST
ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਦਾ ਚੋਣ ਇਜਲਾਸ
ਐਸੋਸੀਏਸ਼ਨ ਦੇ ਨਵੇਂ ਬਣੇ ਪ੍ਰਧਾਨ ਰੁਪਿੰਦਰ ਭਾਰਦਵਾਜ ਦਾ ਸਨਮਾਨ ਕਰਦੇ ਹੋਏ ਮੈਂਬਰ। -ਫੋਟੋ: ਸੱਤੀ
Advertisement

ਨਿੱਜੀ ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 10 ਅਪਰੈਲ
ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਸੁਨਾਮ ਦੇ ਚੋਣ ਇਜਲਾਸ ਵਿੱਚ ਸਾਬਕਾ ਐੱਸਪੀ ਰੁਪਿੰਦਰ ਭਾਰਦਵਾਜ ਦੀਆਂ ਐਸੋਸੀਏਸ਼ਨ ਪ੍ਰਤੀ ਚੰਗੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਦੂਸਰੀ ਵਾਰ ਐਸੋਸੀਏਸ਼ਨ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਸੀਨੀਅਰ ਮੈਂਬਰ ਨਰੇਸ਼ ਸ਼ਰਮਾ, ਕਰਨਵੀਰ ਸਿੰਘ ਸੋਨੀ ਅਤੇ ਮਾਸਟਰ ਸਾਮ ਲਾਲ ਨੇ ਨਵੇਂ ਬਣੇ ਪ੍ਰਧਾਨ ਭਾਰਦਵਾਜ ਨੂੰ ਵਧਾਈ ਦਿੱਤੀ। ਨਵ ਨਿਯੁਕਤ ਪ੍ਰਧਾਨ ਭਾਰਦਵਾਜ ਨੇ ਵੀ ਮੈਂਬਰਾਂ ਦਾ ਵਿਸ਼ੇਸ਼ ਰੂਪ ਵਿਚ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਸ਼ਹਿਰ ਦੇ ਸਮੂਹ ਸਿਟੀਜ਼ਨਾਂ ਨੂੰ ਅਪੀਲ ਵੀ ਕੀਤੀ ਕਿ ਜੇਕਰ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਵੀ ਦਿੱਕਤ ਕਿਸੇ ਵੀ ਦਫ਼ਤਰ ਜਾ ਕਿੱਤੇ ਹੋਰ ਆਉਂਦੀ ਹੈ ਤਾਂ ਉਹ ਐਸੋਸੀਏਸ਼ਨ ਦੇ ਨਾਲ ਸੰਪਰਕ ਕਰਨ ਅਤੇ ਐਸੋਸੀਏਸ਼ਨ ਉਨ੍ਹਾਂ ਦੇ ਮਸਲੇ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਦਾ ਯਤਨ ਕਰੇਗੀ। ਮੀਟਿੰਗ ਵਿਚ ਬੀਰਬਲ ਬਾਂਸਲ, ਮਹੇਸ਼ ਦੀਵਾਨ, ਵਰਖਾ ਸਿੰਘ, ਕਾਹਨਦਾਸ ਬਾਵਾ, ਵੇਦ ਕਪੂਰ, ਯਸ਼ਪਾਲ ਮੰਗਲਾ ਅਤੇ ਭਾਰਤ ਹਰੀ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×