ਕਿਸਾਨ ਯੂਨੀਅਨ (ਡਕੌਂਦਾ) ਬਲਾਕ ਫੂਲ ਦਾ ਚੋਣ ਇਜਲਾਸ
10:34 AM Nov 19, 2023 IST
Advertisement
ਭਗਤਾ ਭਾਈ: ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਬਲਾਕ ਫੂਲ ਦਾ ਚੋਣ ਇਜਲਾਸ ਜ਼ਿਲ੍ਹਾ ਜਨਰਲ ਸਕੱਤਰ ਰਾਜਮਹਿੰਦਰ ਸਿੰਘ ਕੋਟਭਾਰਾ ਦੀ ਦੇਖਰੇਖ ਹੇਠ ਗੁਰਦੁਆਰਾ ਘੰਡਾਬੰਨਾ ਵਿਖੇ ਹੋਇਆ ਜਿਸ ਵਿਚ ਬਲਾਕ ਫੂਲ ਦੀਆਂ ਪਿੰਡ ਇਕਾਈਆਂ ਨੇ ਭਾਗ ਲਿਆ। ਬਲਾਕ ਖਜ਼ਾਨਚੀ ਕਰਮ ਸਿੰਘ ਭਾਈ ਰੂਪਾ ਨੇ ਪਿਛਲੇ ਸਾਲਾਂ ਦਾ ਹਿਸਾਬ ਕਿਤਾਬ, ਸਵਰਨ ਸਿੰਘ ਭਾਈਰੂਪਾ ਤੇ ਰਣਜੀਤ ਸਿੰਘ ਢਿਪਾਲੀ ਨੇ ਲੜੇ ਘੋਲਾਂ ਦੀ ਕਾਰਗੁਜ਼ਾਰੀ ਰਿਪੋਰਟ ਪੜ੍ਹ ਕੇ ਸੁਣਾਈ। ਇਸ ਮੌਕੇ ਬਲਾਕ ਪ੍ਰਧਾਨ ਸਵਰਨ ਸਿੰਘ ਭਾਈਰੂਪਾ, ਸੀਨੀਅਰ ਮੀਤ ਪ੍ਰਧਾਨ ਹਰਬੰਸ ਸਿੰਘ ਢਿਪਾਲੀ, ਜਨਰਲ ਸਕੱਤਰ ਰਣਜੀਤ ਸਿੰਘ ਢਿਪਾਲੀ, ਮੀਤ ਪ੍ਰਧਾਨ ਬਲੌਰ ਸਿੰਘ ਘੰਡਾ ਬੰਨਾ, ਖਜ਼ਾਨਚੀ ਕਰਮ ਸਿੰਘ ਭਾਈ ਰੂਪਾ, ਸਹਾਇਕ ਸਕੱਤਰ ਗੁਰਪ੍ਰੀਤ ਸਿੰਘ ਗੋਪੀ ਦਿਆਲਪੁਰਾ, ਪ੍ਰੈਸ ਸਕੱਤਰ ਸੁਖਵਿੰਦਰ ਸਿੰਘ ਭਾਈ ਰੂਪਾ, ਕਮੇਟੀ ਮੈਂਬਰ ਕਰਮਜੀਤ ਕੌਰ ਢਿਪਾਲੀ ਤੇ ਤਰਸੇਮ ਕੌਰ ਢਿਪਾਲੀ ਚੁਣੇ ਗਏ। ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਨੇ ਯੂਨੀਅਨ ਦੀ ਮਜ਼ਬੂਤੀ ਲਈ ਕੰਮ ਕਰਨ ਦਾ ਸੱਦਾ ਦਿੱਤਾ। -ਪੱਤਰ ਪ੍ਰੇਰਕ
Advertisement
Advertisement