For the best experience, open
https://m.punjabitribuneonline.com
on your mobile browser.
Advertisement

ਆਜ਼ਾਦ ਉਮੀਦਵਾਰ ਸਾਬਕਾ ਡੀਐੱਸਪੀ ਸੇਖੋਂ ਦੇ ਹੱਕ ’ਚ ਚੋਣ ਮੀਟਿੰਗ

08:57 AM Apr 22, 2024 IST
ਆਜ਼ਾਦ ਉਮੀਦਵਾਰ ਸਾਬਕਾ ਡੀਐੱਸਪੀ ਸੇਖੋਂ ਦੇ ਹੱਕ ’ਚ ਚੋਣ ਮੀਟਿੰਗ
ਸਾਬਕਾ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਦੇ ਹੱਕ ਵਿੱਚ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਲੋਕ। ਫੋਟੋ: ਲਾਲੀ।
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 21 ਅਪਰੈਲ
ਸੰਗਰੂਰ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਨਿੱਤਰੇ ਸਾਬਕਾ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਦੇ ਹੱਕ ਵਿੱਚ ਬਲਾਕ ਪੱਧਰੀ ਚੋਣ ਮੀਟਿੰਗ ਭਾਈ ਲਾਲੋ ਪੰਜਾਬੀ ਮੰਚ ਵੱਲੋਂ ਕੀਤੀ ਗਈ ਜਿਸ ਦੀ ਅਗਵਾਈ ਮੰਚ ਦੇ ਆਗੂਆਂ ਸਤਿੰਦਰ ਸੈਣੀ, ਓਮ ਪ੍ਰਕਾਸ਼ ਅਤੇ ਸੰਦੀਪ ਭੁੂਲਣ ਨੇ ਕੀਤੀ। ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸੰਗਰੂਰ ਜਾਗਦੇ ਲੋਕਾਂ ਦੀ ਜਰਖੇਜ਼ ਧਰਤੀ ਹੈ ਜਿਸਦੀ ਖਿੱਚ ਸੇਖੋਂ ਨੂੰ ਰਾਜ ਕਰਨ ਵਾਲੇ ਲਾਲਚੀਆਂ ਨੂੰ ਤੋੜਨ ਵਾਸਤੇ ਇੱਥੇ ਖਿੱਚ ਲਿਆਈਂ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਅੰਦਰ ਵੀ 2/3 ਹਿੱਸਾ ਦਲਬਦਲੀ ਕਰ ਕੇ ਆਏ ਲੋਕਾਂ ਦਾ ਹੈ ਜਿਹੜੇ ਸਿਰਫ ਲੋਕਾਂ ਨੂੰ ਗੁਲਾਮੀ ਕਰਕੇ ਰਾਜ ਕਰਨ ਲਈ ਰਾਜਨੀਤੀ ਕਰਦੇ ਹਨ। ਇਨ੍ਹਾਂ ਦਲ ਬਦਲੂਆਂ ਬਾਰੇ ਹੁਣ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ। ਇਸ ਲੋਕ ਸਭਾ ਚੋਣ ਅੰਦਰ ਸਾਰੇ ਜਾਗਦੇ ਜੁਝਾਰੂ ਤੇ ਇਨਕਲਾਬੀ ਲੋਕ ਇਨ੍ਹਾਂ ਲੋਕਾਂ ਨੂੰ ਸਬਕ ਸਿਖਾਉਣਗੇ। ਇਸ ਮੌਕੇ ਸੰਦੀਪ ਭੂਲਣ, ਇੰਜ਼ ਪ੍ਰਵੀਨ ਕੁਮਾਰ ਬਾਂਸਲ ਅਤੇ ਰਾਜ ਕੁਮਾਰ ਸ਼ਰਮਾ ਨੇ ਵੀ ਸੰਬੋਧਨ ਕੀਤਾ। ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਸਟੇਜ ਸੰਚਾਲਨ ਕਰਦਿਆਂ ਕਿਹਾ ਕਿ ਸੰਗਰੂਰ ਦੇ ਵੋਟਰ ਹਮੇਸ਼ਾ ਨਵੇਂ ਫੈਸਲੇ ਲੈਣ ਅਤੇ ਤਬਦੀਲੀ ਲਈ ਸੰਸਾਰ ਪੱਧਰ ਤੇ ਜਾਣੇਂ ਜਾਂਦੇ ਹਨ।

Advertisement

Advertisement
Author Image

Advertisement
Advertisement
×