For the best experience, open
https://m.punjabitribuneonline.com
on your mobile browser.
Advertisement

ਖਡੂਰ ਸਾਹਿਬ ਹਲਕੇ ਵਿੱਚ ਚੋਣ ਮੈਦਾਨ ਭਖਿਆ

06:46 AM Apr 17, 2024 IST
ਖਡੂਰ ਸਾਹਿਬ ਹਲਕੇ ਵਿੱਚ ਚੋਣ ਮੈਦਾਨ ਭਖਿਆ
ਪਾਰਟੀ ਵਰਕਰਾਂ ਨਾਲ ਗੱਲਬਾਤ ਕਰਦੇ ਹੋਏ ਚਰਨਜੀਤ ਸਿੰਘ ਚੰਨੀ।
Advertisement

ਪੱਤਰ ਪ੍ਰੇਰਕ
ਤਰਨ ਤਾਰਨ, 16 ਅਪਰੈਲ
ਖਡੂਰ ਸਾਹਿਬ ਹਲਕੇ ਤੋਂ ਭਾਜਪਾ ਵੱਲੋਂ ਅੱਜ ਅਕਾਲੀ ਦਲ ਵਲੋਂ ਤਿੰਨ ਵਾਰ ਵਿਧਾਇਕ ਰਹੇ ਮਨਜੀਤ ਸਿੰਘ ਮੰਨਾ ਨੂੰ ਉਮੀਦਵਾਰ ਐਲਾਣ ਦੇਣ ਅਤੇ ਹਲਕੇ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਵਲੋਂ ਖ਼ੁਦ ਹੀ ਮੈਦਾਨ ਵਿੱਚੋਂ ਬਾਹਰ ਆ ਜਾਣ ਦੇ ਐਲਾਣ ਕੀਤੇ ਜਾਣ ਨਾਲ ਹਲਕੇ ਤੋਂ ਚੋਣ ਸਰਗਰਮੀਆਂ ਨੇ ਤੇਜ਼ੀ ਫੜ ਲਈ ਹੈ| ਇਸ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਨੇ ਪੱਟੀ ਹਲਕੇ ਨਾਲ ਸਬੰਧਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਪਹਿਲਾਂ ਹੀ ਉਮੀਦਵਾਰ ਐਲਾਨਿਆ ਹੋਇਆ ਹੈ| ਇਸ ਹਲਕੇ ਤੋਂ ਮੁਕਾਬਲਾ ਚਾਰ ਕੋਣਾ ਹੋਵੇਗਾ| ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਮੀਟਿੰਗ ਕਰ ਰਹੇ ਹਨ।
ਭਾਜਪਾ ਦੇ ਉਮੀਦਵਾਰ ਦੋ ਵਾਰ ਖਡੂਰ ਸਾਹਿਬ ਤੋਂ ਅਤੇ ਇਕ ਵਾਰ ਬਾਬਾ ਬਕਾਲਾ ਤੋਂ ਵਿਧਾਇਕ ਰਹਿ ਚੁੱਕੇ ਹਨ| ਇੱਥੋਂ ਅਕਾਲੀ ਦਲ ਵੱਲੋਂ ਹਰਸਿਮਰਤ ਕੌਰ ਬਾਦਲ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨਣ ਦੀ ਵੀ ਚਰਚਾ ਹੈ। ਉਂਜ, ਅਕਾਲੀ ਦਲ ਵਲੋਂ ਇਸ ਹਲਕੇ ਤੋਂ ਬਿਕਰਮ ਸਿੰਘ ਮਜੀਠੀਆ, ਵਿਰਸਾ ਸਿੰਘ ਵਲਟੋਹਾ ਅਤੇ ਸਾਬਕ ਵਿਧਾਇਕ ਹਰਮੀਤ ਸਿੰਘ ਸੰਧੂ ਦੇ ਨਾਂ ਵੀ ਚਰਚਾ ਵਿਚ ਆ ਰਹੇ ਹਨ| ਕਾਂਗਰਸ ਦੇ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਵੱਲੋਂ ਸੂਬੇ ਦੀ ਰਾਜਨੀਤੀ ਵਿਚ ਸਰਗਰਮ ਹੋਣ ਦਾ ਫ਼ੈਸਲਾ ਕੀਤਾ ਗਿਆ ਹੈ| ਇਸ ਹਾਲਾਤ ਵਿਚ ਖਡੂਰ ਸਾਹਿਬ ਹਲਕੇ ਤੋਂ ਬੀਤੇ ਦਿਨਾਂ ਤੋਂ ਉਮੀਦਵਾਰ ਦੀ ਦੌੜ ਵਿੱਚ ਅੱਗੇ ਚੱਲ ਰਹੇ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਲੜਕੇ ਰਾਣਾ ਇੰਦਰ ਪ੍ਰਤਾਪ ਸਿੰਘ ਦਾ ਨਾਂ ਖ਼ੁਦ ਹੀ ਅੱਗੇ ਆ ਗਿਆ ਹੈ| ਰਾਣਾ ਇੰਦਰ ਪ੍ਰਤਾਪ ਸਿੰਘ ਕਪੂਰਥਲਾ ਦੇ ਨੇੜਲੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਵਿਧਾਇਕ ਬਣੇ ਹਨ| ਇਸ ਨਾਲ ਪਰਿਵਾਰ ਵੱਲੋਂ ਆਪਣੀ ਚੋਣ ਮੁਹਿੰਮ ਨੂੰ ਚਲਾਉਣਾ ਆਸਾਨ ਵੀ ਹੈ| ਇਨ੍ਹਾਂ ਹਾਲਤਾਂ ਵਿਚ ਹਲਕੇ ਤੋਂ ਆਉਂਦੇ ਦਿਨਾਂ ਦੌਰਾਨ ਚੋਣ ਸਰਗਰਮੀਆਂ ਦੇ ਹੋਰ ਤੇਜ਼ੀ ਫੜਨ ਦੀ ਉਮੀਦ ਕੀਤੀ ਜਾ ਰਹੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×