For the best experience, open
https://m.punjabitribuneonline.com
on your mobile browser.
Advertisement

ਚੋਣ ਕਮਿਸ਼ਨ ਵੱਲੋਂ ਘੋਸ਼ ਅਤੇ ਸ੍ਰੀਨੇਤ ਨੂੰ ਨੋਟਿਸ

07:17 AM Mar 28, 2024 IST
ਚੋਣ ਕਮਿਸ਼ਨ ਵੱਲੋਂ ਘੋਸ਼ ਅਤੇ ਸ੍ਰੀਨੇਤ ਨੂੰ ਨੋਟਿਸ
ਦਿਲੀਪ ਘੋਸ਼
Advertisement

ਨਵੀਂ ਦਿੱਲੀ, 27 ਮਾਰਚ
ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕਾਰਨ ਅੱਜ ਕ੍ਰਮਵਾਰ ਭਾਜਪਾ ਆਗੂ ਦਿਲੀਪ ਘੋਸ਼ ਅਤੇ ਕਾਂਗਰਸ ਨੇਤਾ ਸੁਪ੍ਰਿਯਾ ਸ੍ਰੀਨੇਤ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਰਣੌਤ ਨੂੰ ਭਾਜਪਾ ਨੇ ਲੋਕ ਸਭਾ ਚੋਣਾਂ ਲਈ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਹੈ।

Advertisement

ਸੁਪ੍ਰਿਯਾ ਸ੍ਰੀਨੇਤ

ਚੋਣ ਕਮਿਸ਼ਨ ਨੇ ਘੋਸ਼ ਅਤੇ ਸ੍ਰੀਨੇਤ ਦੀਆਂ ਟਿੱਪਣੀਆਂ ਨੂੰ ‘ਸ਼ਾਨ ਦੇ ਖ਼ਿਲਾਫ਼ ਅਤੇ ਗ਼ਲਤ’ ਕਰਾਰ ਦਿੱਤਾ ਹੈ। ਕਮਿਸ਼ਨ ਨੇ ਕਿਹਾ ਕਿ ਪਹਿਲੇ ਨਜ਼ਰੀਏ ਤੋਂ ਦੋਵੇਂ ਟਿੱਪਣੀਆਂ ਆਦਰਸ਼ ਚੋਣ ਜ਼ਾਬਤੇ ਅਤੇ ਚੋਣ ਪ੍ਰਚਾਰ ਦੌਰਾਨ ਸਿਆਸੀ ਦਲਾਂ ਦੀ ਮਰਿਆਦਾ ਬਣਾਈ ਰੱਖਣ ਦੀ ਸਲਾਹ ਦਾ ਉਲੰਘਣ ਹਨ। ਲੋਕ ਸਭਾ ਚੋਣਾਂ ਦਾ ਪ੍ਰੋਗਰਾਮ 16 ਮਾਰਚ ਨੂੰ ਐਲਾਨਣ ਦੇ ਨਾਲ ਹੀ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।
ਘੋਸ਼ ਤੇ ਸ੍ਰੀਨੇਤ ਨੂੰ 29 ਮਾਰਚ ਨੂੰ ਸ਼ਾਮ ਤੱਕ ਕਾਰਨ ਦੱਸੋ ਨੋਟਿਸ ਦਾ ਜਵਾਬ ਦੇਣ ਲਈ ਕਿਹਾ ਗਿਆ ਹੈ। ਚੋਣ ਕਮਿਸ਼ਨ ਨੇ ਭਾਜਪਾ ਦੀ ਸ਼ਿਕਾਇਤ ਮਗਰੋਂ ਸ੍ਰੀਨੇਤ ਖ਼ਿਲਾਫ਼ ਕਰਵਾਈ ਕੀਤੀ ਹੈ। ਇਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ‘ਐਕਸ’ ’ਤੇ ‘ਸ਼ਾਨ ਖ਼ਿਲਾਫ਼ ਟਿੱਪਣੀਆਂ’ ਨਾਲ ਰਣੌਤ ਦੀ ਇੱਕ ਤਸਵੀਰ ਸਾਂਝੀ ਕੀਤੀ ਸੀ।
ਚੋਣ ਕਮਿਸ਼ਨ ਦੇ ਨੋਟਿਸ ਮੁਤਾਬਕ ਸੁਪ੍ਰਿਯਾ ਨੇ ਪੋਸਟ ਕੀਤੀ ਸੀ, ‘‘ਮੰਡੀ ਵਿੱਚ ਕੀ ਭਾਅ ਚੱਲ ਰਿਹਾ ਹੈ, ਕੋਈ ਦੱਸੇਗਾ?’’ ਪੱਛਮੀ ਬੰਗਾਲ ਦੇ ਭਾਜਪਾ ਆਗੂ ਘੋਸ਼ ਨੂੰ ਨੋਟਿਸ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਵੱਲੋਂ ਕਮਿਸ਼ਨ ਦਾ ਰੁਖ਼ ਕਰਨ ਮਗਰੋਂ ਜਾਰੀ ਕੀਤਾ ਗਿਆ ਹੈ। ਕਮਿਸ਼ਨ ਦੇ ਨੋਟਿਸ ਮੁਤਾਬਕ ਘੋਸ਼ ਨੇ ਕਿਹਾ ਸੀ, ‘‘ਜਦੋਂ ਦੀਦੀ ਗੋਆ ਜਾਂਦੀ ਹੈ ਤਾਂ ਉਹ ਗੋਆ ਦੀ ਬੇਟੀ ਬਣ ਜਾਂਦੀ ਹੈ, ਤ੍ਰਿਪੁਰਾ ਵਿੱਚ ਉਹ ਕਹਿੰਦੀ ਹੈ ਕਿ ਮੈਂ ਤ੍ਰਿਪੁਰਾ ਦੀ ਬੇਟੀ ਹਾਂ, ਤੈਅ ਕਰੋ ਕਿ ਤੁਹਾਡੇ ਪਿਤਾ ਕੌਣ ਹਨ। ਇਹ ਸਹੀ ਨਹੀਂ ਹੈ।’’ ਇਸ ਦੌਰਾਨ ਘੋਸ਼ ਨੇ ਆਪਣੇ ਵਿਵਾਦਿਤ ਬਿਆਨ ਲਈ ਮੁਆਫ਼ੀ ਮੰਗ ਲਈ ਹੈ। -ਪੀਟੀਆਈ

Advertisement
Author Image

joginder kumar

View all posts

Advertisement
Advertisement
×