For the best experience, open
https://m.punjabitribuneonline.com
on your mobile browser.
Advertisement

Punjab Bypolls: ਚੋਣ ਕਮਿਸ਼ਨ ਵੱਲੋਂ ਮਨਪ੍ਰੀਤ ਬਾਦਲ ਅਤੇ ਰਾਜਾ ਵੜਿੰਗ ਨੂੰ ਨੋਟਿਸ ਜਾਰੀ

03:04 PM Nov 12, 2024 IST
punjab bypolls  ਚੋਣ ਕਮਿਸ਼ਨ ਵੱਲੋਂ ਮਨਪ੍ਰੀਤ ਬਾਦਲ ਅਤੇ ਰਾਜਾ ਵੜਿੰਗ ਨੂੰ ਨੋਟਿਸ ਜਾਰੀ
Advertisement

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 12 ਨਵੰਬਰ
ਗਿੱਦੜਬਾਹਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਵੱਲੋਂ ਬੀਤੇ ਦਿਨੀਂ ਨੌਜਵਾਨਾਂ ਨੂੰ ਬੀਐਸਐਫ ਤੇ ਸੀਆਰਪੀ ਵਿੱਚ ਸਰਕਾਰੀ ਨੌਕਰੀਆਂ ਦਿਵਾਉਣ ਅਤੇ ਪੰਜਾਬ ਦੇ ਇੱਕ ਸੀਨੀਅਰ ਅਧਿਕਾਰੀ ਦੇ ਉਨ੍ਹਾਂ ਦੇ ਮੰਤਰੀ ਕਾਲ ਸਮੇਂ ਉਨ੍ਹਾਂ ਦੇ ਅਧੀਨ ਹੋਣ ਕਰਕੇ ਪੰਜਾਬ ਵਿੱਚ ਨੌਕਰੀਆਂ ਦਿਵਾਉਣ ਦਾ ਵਾਅਦਾ ਕਰਨ ਦੀ ਵੀਡੀਓ ਵਾਇਰਲ ਹੋਣ ਉਪਰੰਤ ਚੋਣ ਕਮਿਸ਼ਨ ਵੱਲੋਂ ਮਨਪ੍ਰੀਤ ਬਾਦਲ ਨੂੰ ਨੋਟਿਸ ਜਾਰੀ ਕਰਦਿਆਂ 24 ਘੰਟਿਆਂ ਦੇ ਵਿੱਚ ਵਿੱਚ ਸ਼ਪਸ਼ਟੀਕਰਨ ਦੇਣ ਦੀ ਹਦਾਇਤ ਕੀਤੀ ਗਈ ਹੈ।
ਇਸੇ ਤਰ੍ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕਰਦਿਆਂ ਸਪਸ਼ਟੀਕਰਨ ਮੰਗਿਆ ਹੈ ਕਿ ਉਨ੍ਹਾਂ ਨੇ ਗਿੱਦੜਬਾਹਾ ਜ਼ਿਮਨੀ ਚੋਣ ਦੌਰਾਨ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਦੇ ਹੱਕ ਵਿੱਚ ਗਿੱਦੜਬਾਹਾ ਦੀ ਇੱਕ ਮਸਜਿਦ ਵਿੱਚ ਵੋਟਰਾਂ ਨੂੰ ਵੋਟਾਂ ਪਾਉਣ ਲਈ ਸਹੁੰ ਚੁਕਾਉਣ ਦੀ ਗੱਲ ਕਰਕੇ ਚੋਣ ਨਿਯਮਾਂ ਦੀ ਉਲੰਘਣਾ ਕਿਉਂ ਕੀਤੀ ਗਈ ਹੈ। ਦੱਸਣਯੋਗ ਹੈ ਕਿ ਇਸ ਘਟਨਾ ਦੇ ਵੀ ਆਡੀਓ ਤੇ ਵੀਡੀਓ ਕਲਿੱਪ ਜਾਰੀ ਹੋ ਚੁੱਕੇ ਹਨ।

Advertisement

ਗਿੱਦੜਬਾਹਾ ਦੀ ਮਸਜਿਦ ਵਿੱਚ ਵੋਟਰਾਂ ਨੂੰ ਮਿਲਦੇ ਸਮੇਂ ਦੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਫਾਈਲ ਫੋਟੋ।
ਗਿੱਦੜਬਾਹਾ ਦੀ ਮਸਜਿਦ ਵਿੱਚ ਵੋਟਰਾਂ ਨੂੰ ਮਿਲਦੇ ਸਮੇਂ ਦੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਫਾਈਲ ਫੋਟੋ।

ਇਹ ਦੋਵੇਂ ਨੋਟਿਸ ਰਿਟਰਨਿੰਗ ਅਫਸਰ ਗਿਦੜਬਾਹਾ ਨੇ ਜਾਰੀ ਕਰ ਕੇ 24 ਘੰਟਿਆਂ ਦੇ ਅੰਦਰ ਜਵਾਬ ਮੰਗਿਆ ਹੈ। ਨੋਟਿਸ 11 ਨਵੰਬਰ ਨੂੰ ਸ਼ਾਮ 7 ਵਜੇ ਜਾਰੀ ਕੀਤੇ ਗਏ ਹਨ। ਭਾਵੇਂ ਮਨਪ੍ਰੀਤ ਬਾਦਲ ਵੱਲੋਂ ਪਹਿਲਾਂ ਹੀ ਆਪਣੀ ਵੀਡੀਓ ਸਬੰਧੀ ਜਵਾਬ ਦਿੱਤਾ ਗਿਆ ਹੈ ਕਿ ਉਹ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਵਾਸਤੇ ਜਾਗਰੂਕ ਕਰਨ ਦਾ ਕੰਮ ਕਰਦੇ ਰਹਿੰਦੇ ਹਨ ਪਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਅਜੇ ਤੱਕ ਆਪਣੇ ਉੱਪਰ ਲੱਗੇ ਇਸ ਚੋਣ ਕਮਿਸ਼ਨ ਦੇ ਇਲਜ਼ਾਮ ਬਾਰੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ।

Advertisement

Advertisement
Author Image

Puneet Sharma

View all posts

Advertisement