ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੋਣ ਜ਼ਾਬਤਾ: ਕੰਧਾਂ ’ਤੇ ਅਜੇ ਵੀ ਮੌਜੂਦ ਹਨ ਸਿਆਸੀ ਪਾਰਟੀਆਂ ਦੇ ਫਲੈਕਸ

10:37 AM Aug 19, 2024 IST

ਪੱਤਰ ਪ੍ਰੇਰਕ
ਡੱਬਵਾਲੀ, 18 ਅਗਸਤ
ਹਰਿਆਣਾ ਵਿਧਾਨਸਭਾ ਚੋਣ ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਨਾਲ ਸੂਬੇ ਦਾ ਸਮੁੱਚਾ ਪ੍ਰਸ਼ਾਸਕੀ ‘ਤਾਣਾ-ਬਾਣਾ’ ਚੋਣ ਕਮਿਸ਼ਨ ਦੇ ਅਧੀਨ ਆ ਚੁੱਕਿਆ ਹੈ। ਚੋਣ ਜ਼ਾਬਤਾ ਲਾਗੂ ਹੋਣ ਦੇ ਦੋ ਦਿਨ ਮਗਰੋਂ ਵੀ ਕੁੱਝ ਮਹੀਨੇ ਪਹਿਲਾਂ ਤੱਕ ਹਰਿਆਣਾ ਦੀ ਸੱਤਾ ਵਿੱਚ ਭਾਗੀਦਾਰ ਰਹੀ ਜਨਨਾਇਕ ਜਨਤਾ ਪਾਰਟੀ ਦੇ ਫਲੈਕਸ ਸਰਕਾਰੀ ਕੰਧਾਂ ’ਤੇ ਲੱਗੇ ਹੋਏ ਹਨ। ਇਹ ਫਲੈਕਸ ਸ਼ਹਿਰ ਦੇ ਵਿਚਕਾਰ ਸਥਿਤ ਰੇਲਵੇ ਅੰਡਰਪਾਸ ਦੀਆਂ ਅੰਦਰਲੀਆਂ ਕੰਧਾਂ ਤੇ ਫਲਾਈਓਵਰ ਦੀ ਬਾਹਰੀ ਕੰਧਾਂ ’ਤੇ ਲੱਗੇ ਹੋਏ ਹਨ। ਰੇਲਵੇ ਅੰਡਰਪਾਸ ਨਗਰ ਪ੍ਰੀਸ਼ਦ ਡੱਬਵਾਲੀ ਦੇ ਅਧੀਨ ਹਨ। ਰੇਲਵੇ ਅੰਡਰਪਾਸ ਅਤੇ ਰੇਲਵੇ ਫਲਾਈਓਵਰ ਦੀ ਸਰਵਿਸ ਰੋਡ ਤੋਂ ਸ਼ਹਿਰ ਦੀ ਉਪਮੰਡਲ ਸਰਕਾਰ ਦੇ ਅਧਿਕਾਰੀ ਅਤੇ ਕਰਮਚਾਰੀ ਦਿਨ ਵਿੱਚ ਕਈ ਵਾਰ ਲੰਘਦੇ ਹਨ।

Advertisement

Advertisement
Advertisement