ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੋਣ ਜ਼ਾਬਤਾ: ਸਿਆਸੀ ਆਗੂਆਂ ਦੇ ਬੋਰਡਾਂ ਨੇ ਪ੍ਰਸ਼ਾਸਨ ਨੂੰ ਦਮੋਂ ਕੱਢਿਆ

08:02 AM Mar 30, 2024 IST
ਲੁਧਿਆਣਾ ਵਿੱਚ ਸਥਿਤ ਇੱਕ ਘਰ ਉੱਤੇ ਲੱਗੇ ਹੋਏ ਸਿਆਸੀ ਪਾਰਟੀਆਂ ਦੇ ਬੋਰਡ।

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਮਾਰਚ
ਸ਼ਹਿਰ ਵਿੱਚ ਸਿਆਸੀ ਆਗੂਆਂ ਨੇ ਕਿੰਨੇ ਪੋਸਟਰ ਤੇ ਬੈਨਰ ਲਗਾਏ ਹੋਏ ਹਨ, ਇਸ ਦਾ ਅੰਦਾਜ਼ਾ ਇੱਥੋਂ ਲਗਾਇਆ ਜਾ ਸਕਦਾ ਹੈ ਕਿ ਸ਼ਹਿਰ ਵਿੱਚ ਸਿਆਸੀ ਆਗੂਆਂ ਬੋਰਡ ਤੇ ਪੋਸਟਰ ਉਤਾਰਨ ਵਿੱਚ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਪਸੀਨੇ ਨਿਕਲ ਗਏ ਹਨ। 16 ਮਾਰਚ ਤੋਂ ਚੋਣ ਜ਼ਾਬਤਾ ਲਾਗੂ ਹੋਣ ਦੇ ਕਈ ਦਿਨ ਬਾਅਦ ਤਕ ਸ਼ਹਿਰ ਹਾਲੇ ਵੀ ਸਿਆਸੀ ਆਗੂਆਂ ਦੀ ਮਸ਼ਹੂਰੀ ਨਾਲ ਭਰਿਆ ਹੋਇਆ ਹੈ। ਇਹ ਬੋਰਡ ਆਦਿ ਚੋਣ ਜ਼ਾਬਤਾ ਲਾਗੂ ਹੋਣ ਦੇ 24 ਤੋਂ 72 ਘੰਟੇ ਵਿੱਚ ਉਤਾਰਨੇ ਹੁੰਦੇ ਹਨ। ਸ਼ਹਿਰ ਵਿੱਚ ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਇਸ ਕੰਮ ਲਈ 42 ਟੀਮਾਂ ਲਗਾਈਆਂ ਗਈਆਂ ਹਨ, ਇਸ ਦੇ ਬਾਵਜੂਦ ਸ਼ਹਿਰ ’ਚ ਹਾਲੇ ਵੀ ਸਿਆਸੀ ਆਗੂਆਂ ਦੇ ਵੱਡੀ ਗਿਣਤੀ ਪੋਸਟਰ ਹਨ।
ਲੁਧਿਆਣਾ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਆਉਂਦੇ ਹਨ ਜਿਸ ਵਿੱਚੋਂ ਜ਼ਿਆਦਾਤਰ ਹਿੱਸਾ ਸ਼ਹਿਰੀ ਹੈ। ਇੱਥੇ ਸਿਆਸੀ ਆਗੂਆਂ ਨੇ ਚੋਣਾਂ ਤੋਂ ਪਹਿਲਾਂ ਕੰਧਾਂ, ਬਿਜਲੀ ਦੇ ਖੰਬੇ, ਵੱਡੀਆਂ ਵੱਡੀਆਂ ਬਿਲਡਿੰਗਾਂ ’ਤੇ ਆਪਣੇ ਪੋਸਟਰ ਛਿਪਕਾ ਦਿੱਤੇ ਸਨ। 16 ਮਾਰਚ ਨੂੰ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਜ਼ਿਲ੍ਹਾ ਚੋਣ ਅਧਿਕਾਰੀ ਸਾਕਸ਼ੀ ਸਾਹਨੀ ਨੇ 24 ਤੋਂ 72 ਘੰਟੇ ਦੇ ਦੌਰਾਨ ਹੀ ਸਾਰੇ ਪੋਸਟਰ ਉਤਾਰਨ ਦੇ ਲਈ ਟੀਮਾਂ ਬਣਾ ਦਿੱਤੀਆਂ ਸਨ। ਪਰ ਅੱਜ ਚੋਣ ਜ਼ਾਬਤਾ ਲਾਗੂ ਹੋਣ ਦੇ 13 ਦਿਨ ਬਾਅਦ ਵੀ ਸ਼ਹਿਰ ਵਿੱਚ ਪੋਸਟਰ ਮੌਜੂਦ ਹਨ। ਹਾਲਾਂਕਿ, ਇੰਨਾ ਜ਼ਰੂਰ ਹੈ ਕਿ ਪ੍ਰਸ਼ਾਸਨ ਨੇ ਸ਼ਹਿਰ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਪੋਸਟਰ ਉਤਾਰੇ ਹਨ ਪਰ ਹਾਲੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਪੋਸਟਰ ਲੱਗੇ ਹੋਏ ਹਨ।

Advertisement

ਅੰਦਰੂਨੀ ਇਲਾਕਿਆਂ ਵਿੱਚ ਜ਼ਿਆਦਾ ਮਾੜਾ ਹਾਲ

ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿੱਚ ਵੱਡੀ ਗਿਣਤੀ ਪੋਸਟਰ ਲੱਗੇ ਹੋਏ ਹਨ। ਅੰਦਰੂਨੀ ਸ਼ਹਿਰ ਦੀਆਂ ਗਲੀਆਂ ਤੇ ਸੜਕਾਂ ਸਿਆਸੀ ਆਗੂਆਂ ਦੇ ਪੋਸਟਰਾਂ ਦੇ ਨਾਲ ਭਰੀਆਂ ਪਈਆਂ ਹਨ। ਇੱਥੇ ਹਾਲੇ ਪ੍ਰਸ਼ਾਸਨ ਦੀਆਂ ਟੀਮਾਂ ਨਹੀਂ ਪੁੱਜੀਆਂ। ਇਨ੍ਹਾਂ ਵਿੱਚ ਹੈਬੋਵਾਲ, ਬਸਤੀ ਜੋਧੇਵਾਲ, ਗਰੀਨ ਫੀਲਡ, ਕੋਚਰ ਮਾਰਕੀਟ, ਮਾਡਲ ਟਾਊਨ, ਦੁੱਗਰੀ, ਭਾਈ ਹਿੰਮਤ ਸਿੰਘ ਨਗਰ, ਭਾਈ ਰਣਧੀਰ ਸਿੰਘ ਨਗਰ, ਡਾਬਾ, ਸ਼ੇਰਪੁਰ, ਤਾਜਪੁਰ, ਟਿੱਬਾ ਰੋਡ ਆਦਿ ਇਲਾਕੇ ਹਨ, ਜਿਥੇ ਕਾਫ਼ੀ ਜ਼ਿਆਦਾ ਪੋਸਟਰ ਤੇ ਬੋਰਡ ਲੱਗੇ ਹੋਏ ਹਨ।

Advertisement
Advertisement
Advertisement