ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਰਿਆਣਾ ਵਿੱਚ ਚੋਣ ਪ੍ਰਚਾਰ ਸਿਖ਼ਰ ’ਤੇ

07:51 AM Oct 01, 2024 IST
ਪੰਚਕੂਲਾ ਵਿੱਚ ਭਾਜਪਾ ਆਗੂ ਗਿਆਨ ਚੰਦ ਗੁਪਤਾ ਦੀ ਰੈਲੀ ਦੌਰਾਨ ਪਾਰਟੀ ਦੇ ਹੱਕ ਵਿੱਚ ਨਾਅਰੇ ਲਾਉਂਦੇ ਹੋਏ ਭਾਜਪਾ ਵਰਕਰ। -ਫੋਟੋ: ਰਵੀ ਕੁਮਾਰ

ਆਤਿਸ਼ ਗੁਪਤਾ
ਚੰਡੀਗੜ੍ਹ, 30 ਸਤੰਬਰ
ਹਰਿਆਣਾ ਵਿਧਾਨ ਸਭਾ ਚੋਣਾਂ-2024 ਲਈ ਸੂਬੇ ਵਿੱਚ ਚੋਣ ਪ੍ਰਚਾਰ ਪੂਰੀ ਤਰ੍ਹਾਂ ਭਖ ਗਿਆ ਹੈ। ਹਰ ਪਾਰਟੀ ਦੇ ਸਟਾਰ ਪ੍ਰਚਾਰਕਾਂ ਨੇ ਆਪੋ-ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਲਈ ਸੂਬੇ ਵਿੱਚ ਡੇਰੇ ਲਾ ਲਏ ਹਨ। 5 ਅਕਤੂਬਰ ਨੂੰ ਪੈਣ ਵਾਲੀਆਂ ਵੋਟਾਂ ਲਈ ਸੂਬੇ ਦੀਆਂ 90 ਵਿਧਾਨ ਸਭਾ ਸੀਟਾਂ ’ਤੇ 1031 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਨ੍ਹਾਂ ਉਮੀਦਵਾਰਾਂ ਵੱਲੋਂ ਸੂਬੇ ਭਰ ਵਿੱਚ ਜ਼ੋਰ-ਸ਼ੋਰ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸਾਰੇ ਉਮੀਦਵਾਰ ਵਿਕਾਸ, ਤਰੱਕੀ ਅਤੇ ਸੂਬੇ ਵਿੱਚ ਅਮਨ ਤੇ ਕਾਨੂੰਨ ਸਥਿਤੀ ਨੂੰ ਬਹਾਲ ਕਰਨ ਦੇ ਵੱਡੇ-ਵੱਡੇ ਦਾਅਵੇ ਕਰ ਰਹੇ ਹਨ, ਜਦਕਿ ਚੋਣ ਮੈਦਾਨ ਵਿੱਚ ਨਿੱਤਰੇ 13 ਫ਼ੀਸਦ ਉਮੀਦਵਾਰ ਖੁਦ ਦਾਗਦਾਰ ਹਨ, ਜਿਨ੍ਹਾਂ ਖ਼ਿਲਾਫ਼ ਪੁਲੀਸ ਕੇਸ ਦਰਜ ਹਨ।
ਚੋਣ ਮੈਦਾਨ ਵਿੱਚ ਨਿੱਤਰੇ ਕੁੱਲ 1031 ਉਮੀਦਵਾਰਾਂ ’ਚੋਂ 133 ਉਮੀਦਵਾਰਾਂ ’ਤੇ ਅਪਰਾਧਕ ਪੁਲੀਸ ਕੇਸ ਦਰਜ ਹਨ। ਇਸ ’ਚੋਂ 95 ਵਿਰੁੱਧ ਸੰਗੀਨ ਅਪਰਾਧਾਂ ਦੇ ਪੁਲੀਸ ਕੇਸ ਦਰਜ ਹਨ। ਹਰਿਆਣਾ ਵਿੱਚ ਸਾਫ-ਸੁਥਰੇ ਅਕਸ ਵਾਲੇ ਉਮੀਦਵਾਰ ਦੀ ਭਾਲ ਕਰਨ ਵਿੱਚ ਕੋਈ ਵੀ ਸਿਆਸੀ ਪਾਰਟੀ ਕਾਮਯਾਬ ਨਹੀਂ ਹੋ ਸਕੀ। ਸਾਰੀਆਂ ਪਾਰਟੀਆਂ ਦੇ ਕਿਸੇ ਨਾ ਕਿਸੇ ਉਮੀਦਵਾਰ ਖ਼ਿਲਾਫ਼ ਪੁਲੀਸ ਕੇਸ ਦਰਜ ਹਨ। ਇਸ ਗੱਲ ਦਾ ਖੁਲਾਸਾ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫੋਰਮਜ਼ (ਏਡੀਆਰ) ਨੇ ਕੀਤਾ ਹੈ। ਚੋਣਾਂ ਲੜਨ ਵਾਲੀ ਆਮ ਆਦਮੀ ਪਾਰਟੀ (ਆਪ) ਦੇ 23, ਕਾਂਗਰਸ ਦੇ 17, ਇਨੈਲੋ ਦੇ 9, ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ 7, ਭਾਜਪਾ ਦੇ 6, ਬਹੁਜਨ ਸਮਾਜ ਪਾਰਟੀ (ਬਸਪਾ) ਦੇ 3 ਅਤੇ 50 ਆਜ਼ਾਦ ਉਮੀਦਵਾਰਾਂ ਵਿਰੁੱਧ ਵੱਖ-ਵੱਖ ਥਾਵਾਂ ’ਤੇ ਪੁਲੀਸ ਕੇਸ ਦਰਜ ਹਨ। ਇਸ ’ਚੋਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਦੋ ਉਮੀਦਵਾਰਾਂ ਵਿਰੁੱਧ ਤਾਂ ਜਬਰ-ਜਨਾਹ ਦੇ ਕੇਸ ਦਰਜ ਹਨ, ਜਦਕਿ 9 ਹੋਰ ਉਮੀਦਵਾਰ ਖ਼ਿਲਾਫ਼ ਔਰਤਾਂ ਨਾਲ ਛੇੜਛਾੜ ਦੇ ਕੇਸ ਦਰਜ ਹਨ। ਇਸ ਤੋਂ ਇਲਾਵਾ 6 ਉਮੀਦਵਾਰਾਂ ’ਤੇ ਕਤਲ ਅਤੇ 8 ਉਮੀਦਵਾਰਾਂ ’ਤੇ ਇਰਾਦਾ ਕਤਲ ਦੇ ਕੇਸ ਦਰਜ ਹਨ।
ਜ਼ਿਕਰਯੋਗ ਹੈ ਕਿ ਸਾਲ 2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ 1138 ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੇ ਸਨ, ਜਿਨ੍ਹਾਂ ’ਚੋਂ 117 ਉਮੀਦਵਾਰਾਂ ’ਤੇ ਅਪਰਾਧਕ ਕੇਸ ਦਰਜ ਸਨ। ਇਸ ਤਰ੍ਹਾਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ 10 ਫ਼ੀਸਦ ਉਮੀਦਵਾਰ ਦਾਗੀ ਸਨ। ਇਸ ਵਿੱਚ ਕਾਂਗਰਸ ਦੇ 13, ਬਸਪਾ ਦੇ 12, ‘ਆਪ’ ਦੇ 12, ਜੇਜੇਪੀ ਦੇ 10, ਇਨੈਲੋ ਦੇ 7, ਬਾਜਪਾ ਦੇ 3 ਅਤੇ 29 ਆਜ਼ਾਦ ਉਮੀਦਵਾਰਾਂ ਖ਼ਿਲਾਫ਼ ਕੇਸ ਦਰਜ ਸਨ।

Advertisement

Advertisement