ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੁਣੌਤੀਆਂ ਦੇ ਬਾਵਜੂਦ ਆਪਣੇ ਦਮ ’ਤੇ ਚੋਣ ਲੜੀ: ਖਹਿਰਾ

08:26 AM Jun 08, 2024 IST

ਬੀਰਬਲ ਰਿਸ਼ੀ
ਸ਼ੇਰਪੁਰ, 7 ਜੂਨ
ਲੋਕ ਸਭਾ ਹਲਕਾ ਸੰਗਰੂਰ ਤੋਂ ਹਾਰ ਦਾ ਸਾਹਮਣਾ ਕਰਨ ਵਾਲੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਸਮਰਥਕਾਂ ਤੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਈ ਤਰ੍ਹਾਂ ਦੀਆਂ ਚੁਣੌਤੀਆਂ ਦੇ ਬਾਵਜੂਦ ਉਨ੍ਹਾਂ ਆਪਣੇ ਦਮ ’ਤੇ ਚੋਣ ਲੜ ਕੇ ਤਕਰੀਬਨ ਦੋ ਲੱਖ ਵੋਟਾਂ ਹਾਸਲ ਕੀਤੀਆਂ। ਖਹਿਰਾ ਨੇ ਫੇਸਬੁੱਕ ’ਤੇ ਕਿਹਾ ਕਿ ਪਾਰਟੀ ਨੇ ਬਿਨਾਂ ਮੰਗੇ ਉਨ੍ਹਾਂ ਨੂੰ ਸੰਗਰੂਰ ਦੀ ਟਿਕਟ ਦਿੱਤੀ ਅਤੇ ਜਦੋਂ ਉਹ ਸੰਗਰੂਰ ਪਹੁੰਚੇ ਤਾਂ ਤਿੰਨ ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਹੀ ਨਹੀਂ ਸਨ। ਉਧਰੋਂ ਸੰਗਰੂਰ ਤੋਂ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਟਿਕਟ ਮਿਲ ਗਈ ਅਤੇ ਵਿਧਾਨ ਸਭਾ ਧੂਰੀ ਤੋਂ ਸਾਬਕਾ ਕਾਂਗਰਸੀ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ‘ਆਪ’ ’ਚ ਸ਼ਾਮਲ ਹੋ ਗਏ। ਖਹਿਰਾ ਨੇ ਕਿਹਾ ਮੁੱਖ ਮੰਤਰੀ ਤੋਂ ਇਲਾਵਾ ਤਿੰਨ ਹੋਰ ਮੰਤਰੀਆਂ ਵਾਲੇ ਲੋਕ ਸਭਾ ਹਲਕੇ ਵਿੱਚ ਉਨ੍ਹਾਂ ਬਿਨਾਂ ਪੈਸਾ ਖਰਚੇ ਤੇ ਬਿਨਾਂ ਸ਼ਰਾਬ ਪਿਲਾਏ ਵੱਡੀ ਗਿਣਤੀ ਵੋਟ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਕ ਕਿਸਾਨ ਜਥੇਬੰਦੀ ਅਤੇ ਡੇਰੇ ਦੇ ਪੈਰੋਕਾਰਾਂ ਨੇ ਡਟ ਕੇ ‘ਆਪ’ ਦੀ ਹਮਾਇਤ ਕੀਤੀ। ਇਨ੍ਹਾਂ ਕਈ ਮੁਸ਼ਕਲਾਂ ਦੇ ਬਾਵਜੂਦ ਉਨ੍ਹਾਂ ਨੇ ਸੁਰੱਖਿਅਤ ਸੀਟ ਦੀ ਮੰਗ ਕਰਨ ਦੀ ਥਾਂ ਚੁਣੌਤੀ ਸਵੀਕਾਰ ਕੀਤੀ। ਉਨ੍ਹਾਂ ਕਿਹਾ ਕਿ ਭਾਵੇਂ ਲੋਕ ਸਭਾ ਜਾਣ ’ਤੇ ਉਨ੍ਹਾਂ ਲੋਕ ਮੁੱਦਿਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਹੋ ਕੇ ਚੁੱਕਣਾ ਸੀ ਪਰ ਹੁਣ ਦੇਖਾਂਗੇ ਕਿ ਜਿੱਤਣ ਵਾਲਾ ਸੰਸਦ ਮੈਂਬਰ ਯੂਏਪੀਏ, ਐੱਨਐੱਸਏ, ਬੰਦੀ ਸਿੰਘਾਂ ਦੀ ਰਿਹਾਈ ਤੇ ਕਿਸਾਨ ਮੁੱਦਿਆਂ ’ਤੇ ਕੀ ਬੋਲਦਾ ਹੈ।

Advertisement

Advertisement
Advertisement