ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੋਣ ਪ੍ਰਚਾਰ: ਸਿਆਸੀ ਪਾਰਟੀਆਂ ਵੱਲੋਂ ਸਰਕਾਰੀ ਇਮਾਰਤਾਂ ਦੀ ਦੁਰਵਰਤੋਂ

06:36 AM Apr 16, 2024 IST
ਭਾਜਪਾ ਵੱਲੋਂ ਮਾਰਕੀਟ ਕਮੇਟੀ ਦੀ ਕੰਧ ’ਤੇ ਲਿਖਿਆ ਨਾਅਰਾ।

ਦਵਿੰਦਰ ਸਿੰਘ ਭੰਗੂ
ਰਈਆ, 15 ਅਪਰੈਲ
ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਵਿਚ ਸਿਆਸੀ ਪਾਰਟੀ ਵੱਲੋਂ ਮਾਰਕੀਟ ਕਮੇਟੀ ਦੀਆਂ ਕੰਧਾਂ ਅਤੇ ਸਰਕਾਰੀ ਥਾਵਾਂ ’ਤੇ ਵੱਡੇ ਵੱਡੇ ਬੋਰਡ ਲਾ ਕੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ ਕੁਝ ਥਾਵਾਂ ’ਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਇਸ਼ਤਿਹਾਰ ਮਿਲ ਜਾਂਦੇ ਹਨ।
ਜਾਣਕਾਰੀ ਅਨੁਸਾਰ ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਭਾਵੇਂ ‘ਆਪ’ ਤੋਂ ਇਲਾਵਾ ਕਿਸੇ ਵੀ ਸਿਆਸੀ ਪਾਰਟੀ ਨੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਪਰ ਭਾਜਪਾ ਵੱਲੋਂ ਮਾਰਕੀਟ ਕਮੇਟੀ ਰਈਆ ਦੀਆਂ ਕੰਧਾਂ ’ਤੇ ਵੱਡੀ ਗਿਣਤੀ ਵਿੱਚ ਪਾਰਟੀ ਦੇ ਹੱਕ ਵਿਚ ਨਾਅਰੇ ਲਿਖ ਕੇ ‘ਕਮਲ ਦੇ ਫੁੱਲ’ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ ਗਈ ਹੈ। ਪਾਰਟੀ ਵੱਲੋਂ ਸਰਕਾਰੀ ਦਫ਼ਤਰਾਂ ਦੀਆਂ ਕੰਧਾਂ ’ਤੇ ਅਜਿਹੀ ਨਾਅਰੇਬਾਜ਼ੀ ਲਿਖਣ ਲਈ ਕੋਈ ਮਨਜ਼ੂਰੀ ਤਕ ਨਹੀਂ ਲਈ ਗਈ ਹੈ।
ਇਸੇ ਤਰ੍ਹਾਂ ਐਫਸੀਆਈ ਦੇ ਦਫ਼ਤਰ ਦੇ ਗੇਟ ’ਤੇ ‘ਪੰਜ ਰੁਪਏ ਕਿੱਲੋ ਆਟਾ ਚੌਲ’ ਲਿਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫ਼ੋਟੋ ਵਾਲਾ ਵੱਡਾ ਬੋਰਡ ਲਾਇਆ ਹੋਇਆ ਹੈ। ਇੱਥੇ ਹੀ ਬੱਸ ਨਹੀਂ ਦਰਜਨਾਂ ਦੀ ਗਿਣਤੀ ਵਿਚ ਜੀਟੀ ਰੋਡ ਅਤੇ ਪਿੰਡਾਂ ਵਿੱਚ ਰੰਗ ਨਾਲ ਬਣਾਏ ਇਸ਼ਤਿਹਾਰ ਦੇਖੇ ਜਾ ਸਕਦੇ ਹਨ।
ਦੂਜੇ ਪਾਸੇ, ‘ਆਪ’ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿਚ ਵੀ ਕਈ ਪਿੰਡਾਂ ਵਿੱਚ ਫਲੈਕਸ ਬੋਰਡ ਦੇਖੇ ਗਏ। ਦੂਜੀਆਂ ਸਿਆਸੀ ਪਾਰਟੀਆਂ ਦੇ ਪੁਰਾਣੇ ਬੋਰਡ ਵੀ ਅਜੇ ਤਕ ਮੌਜੂਦ ਹਨ।

Advertisement

ਸਾਰੇ ਇਸ਼ਤਿਹਾਰ ਹਟਾਏ: ਅਧਿਕਾਰੀ

ਸਹਾਇਕ ਚੋਣ ਰਿਟਰਨਿੰਗ ਅਫ਼ਸਰ-ਕਮ-ਐੱਸਡੀਐੱਮ ਬਾਬਾ ਬਕਾਲਾ ਰਵਿੰਦਰ ਸਿੰਘ ਅਰੋੜਾ ਨੇ ਕਿਹਾ ਕਿ ਸ਼ਿਕਾਇਤ ਪ੍ਰਾਪਤ ਹੋਣ ਉਨ੍ਹਾਂ ਨੂੰ ਸਾਫ਼ ਕਰ ਦਿੱਤਾ ਗਿਆ ਹੈ। ਭਾਜਪਾ ਨੂੰ ਇਸ਼ਤਿਹਾਰਾਂ ਦਾ ਖ਼ਰਚਾ ਪਾਇਆ ਜਾਵੇਗਾ। ਐਫਸੀਆਈ ਦੇ ਬੋਰਡ ਸਬੰਧੀ ਉਨ੍ਹਾਂ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਨੋਟਿਸ ਭੇਜਿਆ ਜਾਵੇਗਾ। ਸ੍ਰੀ ਅਰੋੜਾ ਨੇ ਕਿਹਾ ਕਿ ਸਾਰੇ ਫਲੈਕਸ ਬੋਰਡ ਹਟਾ ਦਿੱਤੇ ਗਏ ਹਨ।

Advertisement
Advertisement
Advertisement