ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਜਸਥਾਨ ਦੇ ਵਿਧਾਇਕ ਵੱਲੋਂ ਭਾਜਪਾ ਉਮੀਦਵਾਰ ਖੰਨਾ ਦੇ ਹੱਕ ’ਚ ਚੋਣ ਪ੍ਰਚਾਰ

09:48 AM May 28, 2024 IST
ਸੰਗਰੂਰ ’ਚ ਰਾਜਸਥਾਨ ਤੋਂ ਵਿਧਾਇਕ ਬਾਬਾ ਬਾਲਕ ਨਾਥ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦੇ ਹੱਕ ’ਚ ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਫੋਟੋ: ਲਾਲੀ।

ਨਿੱਜੀ ਪੱਤਰ ਪੇ੍ਰਰਕ
ਸੰਗਰੂਰ, 27 ਮਈ
ਰਾਜਸਥਾਨ ਦੇ ਤਿਜਾਰਾ ਹਲਕੇ ਤੋਂ ਵਿਧਾਇਕ ਤੇ ਰਿਬਾਰੀ ਸਮਾਜ ਦੇ ਮੁਖੀ ਬਾਬਾ ਬਾਲਕ ਨਾਥ ਦੀ ਅਗਵਾਈ ਹੇਠ ਰਿਬਾਰੀ ਸਮਾਜ ਨੇ ਸੰਗਰੂਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਦੀ ਹਮਾਇਤ ਦਾ ਐਲਾਨ ਕੀਤਾ ਹੈ। ਸਥਾਨਕ ਡੀਐੱਫਸੀ ਵਿੱਚ ਵਿਧਾਇਕ ਬਾਬਾ ਬਾਲਕ ਨਾਥ ਵੱਲੋਂ ਰਿਬਾਰੀ ਸਮਾਜ ਦੇ ਸੈਂਕੜੇ ਲੋਕਾਂ ਸਮੇਤ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਨਾਲ ਚੋਣ ਮੀਟਿੰਗ ਕੀਤੀ ਗਈ। ਇਸ ਮੌਕੇ ਬਾਬਾ ਬਾਲਕ ਨਾਥ ਦੇ ਪੰਜਾਬ ਵਿੱਚ ਮੌਜੂਦ ਸਮਰਥਕਾਂ ਵੱਲੋਂ ਅਰਵਿੰਦ ਖੰਨਾ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਰਿਬਾਰੀ ਸਮਾਜ ਦੀ ਇੱਕ-ਇੱਕ ਵੋਟ ਸ੍ਰੀ ਖੰਨਾ ਦੇ ਹੱਕ ਵਿੱਚ ਭੁਗਤੇਗੀ।
ਵਿਧਾਇਕ ਬਾਬਾ ਬਾਲਕ ਨਾਥ ਨੇ ਕਿਹਾ ਕਿ ਅਰਵਿੰਦ ਖੰਨਾ ਨੂੰ ਭੁਗਤੀ ਇੱਕ ਇੱਕ ਵੋਟ ਮੋਦੀ ਨੂੰ ਮਜ਼ਬੂਤ ਕਰੇਗੀ ਅਤੇ ਪੰਜਾਬ ਵਿੱਚ ਫੈਲੇ ਨਸ਼ੇ ਦੇ ਖਾਤਮੇ ਲਈ ਸਹਾਇਕ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਨਸ਼ੇ ਦੇ ਖਾਤਮੇ ਲਈ ਆਪਣੀ ਇੱਕ ਇੱਕ ਵੋਟ ਭਾਜਪਾ ਦੇ ਹੱਕ ਵਿੱਚ ਪਾਉਣੀ ਚਾਹੀਦੀ ਹੈ। ਇਸ ਮੌਕੇ ਖੰਨਾ ਨੇ ਬਾਬਾ ਬਾਲਕ ਨਾਥ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਵਾਇਆ ਕਿ ਪੰਜਾਬ ਵਿੱਚ ਰਿਬਾਰੀ ਸਮਾਜ ਨਾਲ ਸੰਬੰਧਿਤ ਲੋਕਾਂ ਦੀ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾਵੇਗਾ।
ਇਸ ਤੋਂ ਇਲਾਵਾ ਅਰਵਿੰਦ ਖੰਨਾ ਨੇ ਸ਼ਹਿਰ ਦੀ ਆਫੀਸਰ ਕਲੋਨੀ, ਭੱਲਾ ਬਸਤੀ, ਪ੍ਰੇਮ ਬਸਤੀ, ਡ੍ਰੀਮ ਲੈਂਡ ਕਲੋਨੀ, ਰਾਮ ਬਸਤੀ ਆਦਿ ਵਿਚ ਚੋਣ ਮੀਟਿੰਗਾਂ ਕੀਤੀਆਂ। ਖੰਨਾ ਨੇ ਕਿਹਾ ਕਿ ਨੌਜਵਾਨਾਂ ਨੇ ਜਜ਼ਬਾਤੀ ਹੋ ਕੇ ਸਿਮਰਜੀਤ ਸਿੰਘ ਮਾਨ ਅਤੇ ਭਗਵੰਤ ਮਾਨ ਉਪਰ ਭਰੋਸਾ ਕੀਤਾ, ਲੇਕਿਨ ਦੋਵਾਂ ਨੇ ਨੌਜਵਾਨਾਂ ਨੂੰ ਸਿਰਫ ਅਤੇ ਸਿਰਫ ਵੋਟਾਂ ਤੱਕ ਇਸਤੇਮਾਲ ਕੀਤਾ।
ਇਸ ਮੌਕੇ ਪਵਨ ਗੁਪਤਾ, ਵਿਜੈ ਜੈਨ, ਰੋਮੀ ਗੋਇਲ, ਰਾਜ ਗੋਇਲ, ਜਗਦੀਸ਼ ਗੋਇਲ, ਧਰਮ ਪਾਲ, ਅਭਿਸ਼ੇਕ, ਐਡਵੋਕੇਟ ਅਮਨਦੀਪ, ਦੀਪਕ ਅਗਰਵਾਲ, ਅਨੁਪਮ ਪੌਂਪੀ, ਹਰਬੰਸ ਸਿੰਘ ਗਰਚਾ ਆਦਿ ਮੌਜੂਦ ਸਨ।

Advertisement

Advertisement