ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਾਜਸਥਾਨ ਦੇ ਮੁੱਖ ਮੰਤਰੀ ਵੱਲੋਂ ਰਾਣਾ ਸੋਢੀ ਲਈ ਚੋਣ ਪ੍ਰਚਾਰ

10:07 AM May 28, 2024 IST
ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ ਭਜਨ ਲਾਲ ਸ਼ਰਮਾ।

ਰਾਜਿੰਦਰ ਕੁਮਾਰ
ਬੱਲੂਆਣਾ (ਅਬੋਹਰ), 27 ਮਈ
ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਕਿਹਾ ਕਿ ਪੰਜਾਬੀ ਦੁਨੀਆਂ ਤੋਂ ਸਭ ਦੀ ਬਹਾਦਰ ਕੌਮ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਬਹਾਦਰੀ ਦੇ ਕਿੱਸੇ ਪੜ੍ਹੇ ਤੇ ਸੁਣੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਦੁੱਧ ਅਤੇ ਅੰਨ ਉਤਪਾਦਨ ਵਿੱਚ ਰਿਕਾਰਡ ਬਣਾਏ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਹੋਰ ਤਰੱਕੀ ਲਈ ਕੇਂਦਰ ’ਚ ਭਾਜਪਾ ਦੀ ਸਰਕਾਰ ਜ਼ਰੂਰੀ ਹੈ। ਉਹ ਅੱਜ ਫ਼ਿਰੋਜ਼ਪੁਰ ਤੋਂ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਦੇ ਹੱਕ ਵਿੱਚ ਬੱਲੂਆਣਾ ਦੇ ਪਿੰਡ ਬਹਾਵਵਾਲਾ ਵਿੱਚ ਚੋਣ ਜਲਸੇ ਨੂੰ ਸੰਬੋਧਨ ਕਰਨ ਪੁੱਜੇ ਸਨ। ਇਸੇ ਦੌਰਾਨ ਸਾਂਝਾ ਕਿਸਾਨ ਮੋਰਚਾ ਵੱਲੋਂ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਨੂੰ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤਾ ਗਿਆ।
ਕਿਸਾਨ ਆਗੂ ਸੁਭਾਸ਼ ਗੋਦਾਰਾ ਅਤੇ ਗੁਣਵੰਤ ਸਿੰਘ ਪੰਜਾਵਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਅੱਜ ਪਿੰਡ ਬਹਾਵਵਾਲਾ ਦੀ ਸੜਕ ’ਤੇ ਪੱਕਾ ਮੋਰਚਾ ਲਾ ਲਿਆ। ਇਸ ਮੌਕੇ ਜਿਵੇਂ ਹੀ ਸ੍ਰੀ ਸ਼ਰਮਾ ਜਲਸੇ ਵਾਲੀ ਥਾਂ ’ਤੇ ਪੁੱਜੇ ਤਾਂ ਕਿਸਾਨਾਂ ਨੇ ਕੇਂਦਰ ਸਰਕਾਰ ਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਤਾਇਨਾ ਸੁਰੱਖਿਆ ਬਲਾਂ ਨੇ ਮੁੱਖ ਮੰਤਰੀ ਦੇ ਪੁੱਜਣ ਤੋਂ ਲੈ ਕੇ ਰਵਾਨਗੀ ਤੱਕ ਕਿਸਾਨਾਂ ਨੂੰ ਆਪਣੇ ਘੇਰੇ ਵਿੱਚ ਲਈ ਰੱਖਿਆ।
ਕਿਸਾਨਾਂ ਨੇ ਆਪਣੇ ਹੱਥਾਂ ਵਿੱਚ ਫੜੇ ਛੋਟੇ ਸਪੀਕਰਾਂ ਰਾਹੀਂ ਆਵਾਜ਼ ਬੁਲੰਦ ਕੀਤੀ। ਇਸ ਦੌਰਾਨ ਚੌਣ ਜਲਸੇ ਵਿੱਚ ਵੱਡੀ ਗਿਣਤੀ ਵਿੱਚ ਕੁਰਸੀਆਂ ਖਾਲੀ ਰਹੀਆਂ।

Advertisement

ਰਾਣਾ ਸੋਢੀ ਵੱਲੋਂ ਪਿੰਡਾਂ ’ਚ ਪ੍ਰਚਾਰ

ਜਲਾਲਾਬਾਦ (ਪੱਤਰ ਪ੍ਰੇਰਕ): ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਪਿੰਡ ਸ਼ੇਰ ਮੁਹੰਮਦ ਵਿੱਚ ਪੱਪੀ ਸੰਧੂ ਦੇ ਨਿਵਾਸ ਸਥਾਨ ਉੱਤੇ ਰੱਖੀ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਪ੍ਰਤੀ ਲੋਕਾਂ ਦਾ ਉਤਸ਼ਾਹ ਦੇਖਣ ਵਾਲਾ ਹੈ ਅਤੇ ਲੋਕ ਇਸ ਵਾਰ ਮੋਦੀ ਜੀ ਦੇ ਕੀਤੇ ਕੰਮਾਂ ਨੂੰ ਦਿੱਲ ਖੋਲ੍ਹ ਕੇ ਵੋਟਾਂ ਪਾਉਣਗੇ। ਉਨ੍ਹਾਂ ਕਿਹਾ ਕਿ ਭਾਜਪਾ ਮੁਲਕ ਦੀ ਸੱਤਾ ’ਤੇ ਤੀਜੀ ਵਾਰ ਕਾਬਜ਼ ਹੋਵੇਗੀ।

Advertisement
Advertisement
Advertisement