For the best experience, open
https://m.punjabitribuneonline.com
on your mobile browser.
Advertisement

ਫਿਰੋਜ਼ਪੁਰ ਤੋਂ ‘ਆਪ’ ਉਮੀਦਵਾਰ ਦੇ ਪੁੱਤਰ ਵੱਲੋਂ ਚੋਣ ਪ੍ਰਚਾਰ

07:18 AM May 03, 2024 IST
ਫਿਰੋਜ਼ਪੁਰ ਤੋਂ ‘ਆਪ’ ਉਮੀਦਵਾਰ ਦੇ ਪੁੱਤਰ ਵੱਲੋਂ ਚੋਣ ਪ੍ਰਚਾਰ
ਪਿੰਡ ਕਾਹਨ ਸਿੰਘ ਵਾਲਾ ਵਿੱਚ ਲੋਕਾਂ ਨਾਲ ਮੀਟਿੰਗ ਕਰਦੇ ਹੋਏ ‘ਆਪ’ ਆਗੂ।
Advertisement

ਪੱਤਰ ਪ੍ਰੇਰਕ
ਗੁਰੂਹਰਸਹਾਏ, 2 ਮਈ
ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ‘ਆਪ’ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਪੁੱਤਰ ਬਿਕਰਮਬਾਜ਼ ਸਿੰਘ ਬਰਾੜ ਅਤੇ ਵਿਧਾਇਕ ਫੌਜਾ ਸਿੰਘ ਸਰਾਰੀ ਨੇ ਅੱਜ ਪਿੰਡ ਕਾਹਨ ਸਿੰਘ ਵਾਲਾ ਵਿੱਚ ਲੋਕਾਂ ਨਾਲ ਮੀਟਿੰਗ ਕੀਤੀ। ਸ੍ਰੀ ਸਰਾਰੀ ਨੇ ਲੋਕਾਂ ਸਰਕਾਰ ਦੇ ਕੰਮਾਂ ਤੋਂ ਜਾਣੂ ਕਰਵਾਇਆ। ਬਿਕਰਮਬਾਜ਼ ਸਿੰਘ ਬਰਾੜ ਨੇ ਪਿੰਡ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜਿਵੇਂ ਮਾਨ ਸਰਕਾਰ ਲੋਕ ਹਿੱਤ ਵਿੱਚ ਕੰਮ ਕਰ ਰਹੀ ਹੈ ਉਸੇ ਤਰ੍ਹਾਂ ਜਗਦੀਪ ਸਿੰਘ ਕਾਕਾ ਬਰਾੜ ਸੰਸਦ ਵਿਚ ਲੋਕਾਂ ਲਈ ਆਵਾਜ਼ ਬੁਲੰਦ ਕਰਨਗੇ। ਕੇਂਦਰ ਸਰਕਾਰ ਵੱਲੋਂ ਆਉਣ ਵਾਲੀਆਂ ਸਕੀਮਾਂ ਅਤੇ ਹੋਰ ਕੰਮ ਪਹਿਲੇ ਦੇ ਆਧਾਰ ’ਤੇ ਹੋਣਗੇ। ਇਸ ਮੌਕੇ ਗੁਰਕੀਰਤਨ ਸਿੱਧੂ ਕਾਹਨ ਸਿੰਘ ਵਾਲਾ ਵੱਲੋਂ ਆਗੂਆਂ ਨੂੰ ਭਰਸਾ ਦਿਵਾਇਆ ਗਿਆ ਕਿ ਪਿੰਡ ਕਾਹਨ ਸਿੰਘ ਵਾਲਾ ਹਰ ਪੱਖੋਂ ਪਾਰਟੀ ਦੇ ਨਾਲ ਖੜ੍ਹਾ ਹੈ। ਇਸ ਮੌਕੇ ਪਿੰਡ ਦੀ ਸਮੂਹ ਸੰਗਤ ਹਜ਼ਾਰ|

Advertisement

Advertisement
Author Image

joginder kumar

View all posts

Advertisement
Advertisement
×