ਜੀਤ ਮਹਿੰਦਰ ਸਿੱਧੂ ਦੇ ਪੁੱਤਰ ਵੱਲੋਂ ਚੋਣ ਪ੍ਰਚਾਰ
08:10 AM May 04, 2024 IST
Advertisement
ਭੁੱਚੋ ਮੰਡੀ (ਪੱਤਰ ਪ੍ਰੇਰਕ): ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੀ ਸਫਲਤਾ ਲਈ ਉਨ੍ਹਾਂ ਦੇ ਪੁੱਤਰ ਗੁਰਬਾਜ਼ ਸਿੰਘ ਸਿੱਧੂ ਨੇ ਸਥਾਨਕ ਪੰਚਾਇਤੀ ਧਰਮਸ਼ਾਲਾ ਵਿੱਚ ਵਰਕਰਾਂ ਨਾਲ ਚੋਣ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਆਗੂਆਂ ਤੇ ਵਰਕਰਾਂ ਨੂੰ ਕਿਹਾ ਕਿ ਉਹ ਇਕਜੁੱਟ ਹੋ ਕੇ ਭੁੱਚੋ ਮੰਡੀ ਹਲਕੇ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰਨ। ਇਸ ਮੌਕੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਸੀਨੀਅਰ ਆਗੂ ਤੇਜਾ ਸਿੰਘ ਦੰਦੀਵਾਲ, ਨਰਿੰਦਰ ਭਲੇਰੀਆ, ਸ਼ਹਿਰੀ ਪ੍ਰਧਾਨ ਮੁਕੇਸ਼ ਸ਼ਰਮਾ, ਅਮਿਤ ਬੱਬੂ, ਜੀਵਨ ਬਾਂਸਲ, ਆਦਿ ਹਾਜ਼ਰ ਸਨ।
Advertisement
Advertisement