ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੁਰੂ ਹਰਿਗੋਬਿੰਦ ਨਗਰ ਦੇ ਰਿਜ਼ਰਵ ਕੋਟੇ ਦੇ ਪਲਾਟ ਹੋਲਡਰਾਂ ਵੱਲੋਂ ਚੋਣਾਂ ਦਾ ਬਾਈਕਾਟ

06:42 AM Apr 25, 2024 IST
ਚੋਣਾਂ ਦਾ ਬਾਈਕਾਟ ਕਰਨ ਸਬੰਧੀ ਲੱਗਾ ਪੋਸਟਰ।

ਜਸਬੀਰ ਸਿੰਘ ਚਾਨਾ
ਫਗਵਾੜਾ, 24 ਅਪਰੈਲ
ਗੁਰੂ ਹਰਿਗੋਬਿੰਦ ਨਗਰ ਫਗਵਾੜਾ ਦੇ ਰਿਜ਼ਰਵ ਕੋਟੇ ਵਾਲੇ ਪਲਾਟਧਾਰਕਾਂ ਵੱਲੋਂ ਪਲਾਟਾਂ ਦੀਆਂ ਕੀਮਤਾਂ ਵਿੱਚ ਬੇਇੰਤਹਾ ਵਾਧੇ ਵਿਰੁੱਧ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨ ਦਾ ਫ਼ੈਸਲਾ ਗੁਰੂ ਹਰਿਗੋਬਿੰਦ ਨਗਰ ਰਿਜ਼ਰਵ ਕੋਟਾ ਪਲਾਟ ਹੋਲਡਰਾਂ ਦੀ ਇੱਕ ਵਿਸ਼ਾਲ ਮੀਟਿੰਗ ਦੌਰਾਨ ਕੀਤਾ ਗਿਆ। ਵਿਕਾਸ ਸਕੀਮ ਨੰਬਰ 1 (ਗੁਰੂ ਹਰਿਗੋਬਿੰਦ ਨਗਰ) ਦੇ ਰਿਜ਼ਰਵ ਪਲਾਟਧਾਰਕਾਂ ਦੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਇੰਪਰੂਵਮੈਂਟ ਟਰੱਸਟ ਨੇ ਤਾਂ ਉਨ੍ਹਾਂ ਨਾਲ ਵਧੀਕੀ ਕੀਤੀ ਹੀ ਹੈ, ਪਰ ਸਿਆਸੀ ਪਾਰਟੀਆਂ ਜਾਂ ਉਨ੍ਹਾਂ ਦੇ ਆਗੂਆਂ ਨੇ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਤੇ ਸਾਰੀਆਂ ਪ੍ਰਮੁੱਖ ਪਾਰਟੀਆਂ ਅਤੇ ਮੌਜੂਦਾ ਸਰਕਾਰ ਦੇ ਆਗੂਆਂ ਨੇ ਵੀ ਲਾਰਾ-ਲੱਪਾ ਲਾਈ ਰੱਖਣ ਦੀ ਨੀਤੀ ਅਪਨਾਈ ਰੱਖੀ ਅਤੇ ਕੋਈ ਸੁਣਵਾਈ ਨਹੀਂ ਕੀਤੀ।
ਉਨ੍ਹਾਂ ਦੱਸਿਆ ਕਿ ਇੰਪਰੂਵਮੈਂਟ ਟਰੱਸਟ ਫਗਵਾੜਾ ਵੱਲੋਂ ਪਲਾਟਧਾਰਕਾਂ ਨੂੰ ਲੱਖਾਂ ਰੁਪਏ ਦੀ ਕੀਮਤ ’ਚ ਵਾਧੇ ਦਾ ਨੋਟਿਸ 31-10-2014 ਤੋਂ ਲਗਭਗ 10 ਸਾਲਾਂ ਬਾਅਦ ਜਾਰੀ ਕਰਕੇ ਰਕਮ ਨਾ ਜਮ੍ਹਾਂ ਕਰਵਾਏ ਜਾਣ ਤੇ ਪਲਾਟ ਜ਼ਬਤ ਕਰਨ ਦਾ ਹੁਕਮ ਜਾਰੀ ਕੀਤਾ ਹੈ ਜਿਸ ਕਾਰਨ ਪਲਾਟਧਾਰਕਾਂ ’ਚ ਰੋਸ ਹੈ। ਇਸੇ ਕਰਕੇ ਪਲਾਟਧਾਰਕਾਂ ਵੱਲੋਂ ਕਿਸੇ ਵੀ ਸਿਆਸੀ ਧਿਰ ਜਾਂ ਆਗੂ ਵੱਲੋਂ ਜਾਂ ਸਰਕਾਰ ਵੱਲੋਂ ਸੁਣਵਾਈ ਨਾ ਕੀਤੇ ਜਾਣ ਕਾਰਨ ਰੋਸ ਵਜੋਂ ਲੋਕ ਸਭਾ ਚੋਣਾਂ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਮੀਟਿੰਗ ’ਚ ਦਵਿੰਦਰ ਕੁਲਥਮ, ਪ੍ਰਿੰ: ਗੁਰਮੀਤ ਸਿੰਘ ਪਲਾਹੀ, ਮਨੋਜ ਮਿੱਡਾ, ਪਰਵਿੰਦਰ ਕੁਮਾਰ, ਰਾਜੀਵ ਉੱਪਲ, ਅਸ਼ੋਕ ਡੀਲੈਕਸ, ਅਮਰਜੀਤ ਸਿੰਘ, ਆਨੰਦ ਜਲੌਟਾ, ਅਸ਼ੋਕ ਬੱਤਰਾ ਤੇ ਪਿਊਸ਼ ਬਾਂਸਲ ਸਮੇਤ ਵੱਡੀ ਗਿਣਤੀ ’ਚ ਪਲਾਟ ਧਾਰਕ ਹਾਜ਼ਰ ਸਨ।

Advertisement

Advertisement
Advertisement