For the best experience, open
https://m.punjabitribuneonline.com
on your mobile browser.
Advertisement

ਚੋਣ ਬਾਂਡ ਤੇ ਨੋਟਬੰਦੀ ਭਾਜਪਾ ਦੇ ਭ੍ਰਿਸ਼ਟਾਚਾਰ ਦੀ ਮਿਸਾਲ: ਸਿਨਹਾ

08:20 AM Apr 12, 2024 IST
ਚੋਣ ਬਾਂਡ ਤੇ ਨੋਟਬੰਦੀ ਭਾਜਪਾ ਦੇ ਭ੍ਰਿਸ਼ਟਾਚਾਰ ਦੀ ਮਿਸਾਲ  ਸਿਨਹਾ
Advertisement

ਨਵੀਂ ਦਿੱਲੀ, 11 ਅਪਰੈਲ
ਚੋਣ ਬਾਂਡ ਨੂੰ ਵੱਡਾ ਘੁਟਾਲਾ ਤੇ ਨੋਟਬੰਦੀ ਨੂੰ ਕਾਲਾ ਧਨ ਸਫੈਦ ਕਰਨ ਦਾ ਢੰਗ ਕਰਾਰ ਦਿੰਦਿਆਂ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਨੇ ਦੋਸ਼ ਲਾਇਆ ਭਾਜਪਾ ਸਰਕਾਰ ਆਪਣੇ ਭ੍ਰਿਸ਼ਟ ਕੰਮਾਂ ’ਤੇ ਰਾਜ਼ਦਾਰੀ ਦਾ ਪਰਦਾ ਪਾ ਦਿੰਦੀ ਹੈ ਅਤੇ ਉਮੀਦ ਕਰਦੀ ਹੈ ਕਿ ਲੋਕਾਂ ਨੂੰ ਇਸ ਬਾਰੇ ਕਦੀ ਪਤਾ ਨਹੀਂ ਚੱਲੇਗਾ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਨੇ ਕੱਚਾਤੀਵੂ ਟਾਪੂ ਨੂੰ ਲੋਕ ਸਭਾ ਚੋਣਾਂ ’ਚ ਮੁੱਦਾ ਬਣਾਉਣ ਨਾਲ ਭਾਰਤ-ਸ੍ਰੀਲੰਕਾ ਦੇ ਸਬੰਧਾਂ ’ਤੇ ਇਸ ਦੇ ਪੈਣ ਵਾਲੇ ਅਸਰ ਬਾਰੇ ਨਹੀਂ ਸੋਚਿਆ।
ਸ੍ਰੀ ਸਿਨਹਾ ਨੇ ਇੱਕ ਇੰਟਰਵਿਊ ਦੌਰਾਨ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ 400 ਤੋਂ ਵੱਧ ਸੀਟਾਂ ਜਿੱਤਣ ਦੇ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਕਿ ਵਿਰੋਧੀ ਗੱਠਜੋੜ ‘ਇੰਡੀਆ’ ਦੀ ਤਾਕਤ ਨੂੰ ਘੱਟ ਕਰਕੇ ਦੇਖਿਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ’ਚ ਐੱਨਡੀਏ ਸਰਕਾਰ ਜਮਹੂਰੀ ਸੰਸਥਾਵਾਂ ਨੂੰ ਕਮਜ਼ੋਰ ਕਰ ਰਹੀ ਹੈ। ਉਨ੍ਹਾਂ ਬੀਤੇ ਦਿਨ ‘ਐਕਸ’ ’ਤੇ ਲਿਖਿਆ ਸੀ, ‘ਇਹ ਸਰਕਾਰ ਉਦੋਂ ਤੱਕ ਇਮਾਨਦਾਰ ਹੈ ਜਦੋਂ ਤੱਕ ਸੱਤਾ ਵਿੱਚ ਹੈ। ਜਿਵੇਂ ਹੀ ਇਹ ਸੱਤਾ ’ਚੋਂ ਬਾਹਰ ਹੋਵੇਗੀ ਤਾਂ ਭਾਰਤ ਦੇ ਲੋਕਾਂ ਨੂੰ ਪਤਾ ਲੱਗੇਗਾ ਕਿ ਇਹ ਹੁਣ ਤੱਕ ਦੀ ਸਭ ਤੋਂ ਭ੍ਰਿਸ਼ਟ ਸਰਕਾਰ ਹੈ।’ ਆਪਣੀ ਪੋਸਟ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘ਮੈਂ ਕਾਫੀ ਮੰਥਨ ਮਗਰੋਂ ਇਹ ਕੀਤਾ ਅਤੇ ਮੈਨੂੰ ਪਤਾ ਚੱਲਿਆ ਕਿ ਉਹ ਭ੍ਰਿਸ਼ਟਾਚਾਰ ਦੇ ਕੰਮਾਂ ਦੇ ਸਾਹਮਣੇ ਆਉਣ ਤੋਂ ਬਚ ਗਏ ਜਿਨ੍ਹਾਂ ਨੂੰ ਜਨਤਕ ਤੌਰ ’ਤੇ ਸਾਹਮਣੇ ਨਹੀਂ ਆਉਣ ਦਿੱਤਾ ਗਿਆ ਅਤੇ ਇਸ ਦਾ ਕਾਰਨ ਹੈ ‘ਗੋਦੀ ਮੀਡੀਆ’।’ ਉਨ੍ਹਾਂ ਕਿਹਾ, ‘ਕਿਸੇ ਨੂੰ ਇਸ ਦੀ ਫਿ਼ਕਰ ਨਹੀਂ ਹੈ। ਮੈਂ 2016 ’ਚ ਨੋਟਬੰਦੀ ਦਾ ਜ਼ਿਕਰ ਕੀਤਾ ਸੀ। ਹੁਣ ਸਾਨੂੰ ਪਤਾ ਹੈ ਕਿ ਨੋਟਬੰਦੀ ਮਗਰੋਂ ਤਕਰੀਬਨ 100 ਫੀਸਦ ਪੈਸਾ ਬੈਂਕਾਂ ’ਚ ਵਾਪਸ ਆ ਗਿਆ ਹੈ ਅਤੇ ਮੈਨੂੰ ਇੱਕ ਵੀ ਅਜਿਹੇ ਮਾਮਲੇ, ਇੱਕ ਵੀ ਵਿਅਕਤੀ ਜਾਂ ਸੰਸਥਾ ਦੀ ਜਾਣਕਾਰੀ ਨਹੀਂ ਹੈ ਜਿਸ ’ਤੇ ਕਾਲਾ ਧਨ ਰੱਖਣ ਲਈ ਕੇਸ ਚਲਾਇਆ ਗਿਆ ਹੋਵੇ।’’ -ਪੀਟੀਆਈ

Advertisement

ਸਰਕਾਰ ’ਤੇ ਬਿਨਾਂ ਸੋਚੇ ਕੱਚਾਤੀਵੂ ਦਾ ਮੁੱਦਾ ਚੁੱਕਣ ਦਾ ਦੋਸ਼ ਲਾਇਆ

ਯਸ਼ਵੰਤ ਸਿਨਹਾ ਨੇ ਕਿਹਾ ਕਿ ਭਾਜਪਾ ਨੇ ਕੱਚਾਤੀਵੂ ਟਾਪੂ ਨੂੰ ਲੋਕ ਸਭਾ ਚੋਣਾਂ ’ਚ ਮੁੱਦਾ ਬਣਾਉਣ ਨਾਲ ਭਾਰਤ-ਸ੍ਰੀਲੰਕਾ ਦੇ ਸਬੰਧਾਂ ’ਤੇ ਇਸ ਦੇ ਪੈਣ ਵਾਲੇ ਅਸਰ ਬਾਰੇ ਨਹੀਂ ਸੋਚਿਆ। ਸ੍ਰੀ ਸਿਨਹਾ ਨੇ ਕਿਹਾ ਕਿ ਇਹ ਟਾਪੂ ਸਮੁੰਦਰੀ ਸਰਹੱਦ ਦੇ ਸ੍ਰੀਲੰਕਾ ਵਾਲੇ ਹਿੱਸੇ ’ਚ ਪੈਂਦਾ ਹੈ। ਉਨ੍ਹਾਂ ਕਿਹਾ, ‘ਮੈਂ ਬੇਹੱਦ ਨਿਰਾਸ਼ ਹਾਂ ਕਿ ਇਸ ਮੁੱਦੇ ਨੂੰ ਕਿਸੇ ਹੋਰ ਨੇ ਨਹੀਂ ਬਲਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਚੁੱਕਿਆ ਹੈ। ਮੈਂ ਇਸ ਤੱਥ ਤੋਂ ਜਾਣੂ ਹਾਂ ਕਿ ਕੱਚਾਤੀਵੂ ਇੱਕ ਟਾਪੂ ਸੀ ਜੋ ਸਮੁੰਦਰੀ, ਕੌਮਾਂਤਰੀ ਸਮੁੰਦਰੀ ਰੇਖਾ ਖਿੱਚੇ ਜਾਣ ’ਤੇ ਸ੍ਰੀਲੰਕਾ ਵੱਲ ਸੀ ਅਤੇ ਇਸ ਲਈ ਸ੍ਰੀਲੰਕਾ ’ਚ ਚਲਾ ਗਿਆ।’

Advertisement
Author Image

sukhwinder singh

View all posts

Advertisement
Advertisement
×