For the best experience, open
https://m.punjabitribuneonline.com
on your mobile browser.
Advertisement

ਚੋਣ ਬਾਂਡ: ਕਾਂਗਰਸ ਨੇ ਸੁਪਰੀਮ ਕੋਰਟ ਦੀ ਨਿਗਰਾਨੀ ’ਚ ਸਿਟ ਜਾਂਚ ਮੰਗੀ

07:16 AM Mar 24, 2024 IST
ਚੋਣ ਬਾਂਡ  ਕਾਂਗਰਸ ਨੇ ਸੁਪਰੀਮ ਕੋਰਟ ਦੀ ਨਿਗਰਾਨੀ ’ਚ ਸਿਟ ਜਾਂਚ ਮੰਗੀ
‘ਬੀਜੇਡੀ ਨੂੰ ਛੇ ਸਾਲਾਂ ’ਚ 994.5 ਕਰੋੜ ਰੁਪਏ ਚੰਦਾ ਮਿਲਿਆ’ ਭੁਬਨੇਸ਼ਵਰ: ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਅਗਵਾਈ ਵਾਲੇ ਬੀਜੂ ਜਨਤਾ ਦਲ (ਬੀਜੇਡੀ) ਨੂੰ 2018-19 ਤੋਂ 2023-24 (ਸਤੰਬਰ ਤੱਕ) ਪਿਛਲੇ ਛੇ ਸਾਲਾਂ ’ਚ ਚੋਣ ਬਾਂਡਾਂ ਰਾਹੀਂ 994.5 ਕਰੋੜ ਰੁਪਏ ਮਿਲੇ ਹਨ। ਇਹ ਖੁਲਾਸਾ ਬੀਜੇਡੀ ਵੱਲੋਂ ਚੋਣ ਕਮਿਸ਼ਨ ਨੂੰ ਸੌਂਪੇ ਗਏ ਅੰਕੜਿਆਂ ’ਚ ਹੋਇਆ ਹੈ। ਦੂਜੇ ਪਾਸੇ ਉੜੀਸਾ ਪ੍ਰਦੇਸ਼ ਕਾਂਗਰਸ ਕਮੇਟੀ (ਓਪੀਪੀਸੀ) ਨੇ ਬੀਜੇਡੀ ਨੂੰ ਮਿਲੇ ਚੰਦੇ ਦੇ ਸਰੋਤਾਂ ਸਬੰਧੀ ਚਿੰਤਾ ਪ੍ਰਗਟਾਈ ਅਤੇ ਮੰਗ ਕੀਤੀ ਕਿ ਬੀਜੇਡੀ ਲੰਘੇ ਛੇ ਸਾਲਾਂ ਚੋਣ ਬਾਂਡਾਂ ਰਾਹੀਂ ਇੰਨਾ ਵੱਡਾ ਚੰਦਾ ਮਿਲਣ ਦੇ ਕਾਰਨਾਂ ਦਾ ਖੁਲਾਸਾ ਕਰੇ। ਪਾਰਟੀ ਦੀ ਮੀਡੀਆ ਕੋਆਰਡੀਨੇਟਰ ਬਬੀਤਾ ਸ਼ਰਮਾ ਨੇ ਕਿਹਾ, ‘‘ਛੇ ਸਾਲਾਂ ’ਚ ਚੋਣ ਬਾਂਡਾਂ ਰਾਹੀਂ ਸੂਬੇ ਵਿੱਚ ਕੰਪਨੀਆਂ ਦੇ ਨਿਵੇਸ਼ ਕਰਨ ਨਾਲ ਪਟਨਾਇਕ ਦੀ ਅਗਵਾਈ ਵਾਲੀ ਬੀਜੇਡੀ ਭਾਰਤ ਦੀ ਸਭ ਤੋਂ ਅਮੀਰ ਖੇਤਰੀ ਪਾਰਟੀ ਬਣ ਗਈ ਹੈ।’’ -ਪੀਟੀਆਈ
Advertisement

ਨਵੀਂ ਦਿੱਲੀ, 23 ਮਾਰਚ
ਕਾਂਗਰਸ ਨੇ ਅੱਜ ਚੋਣ ਬਾਂਡ ਮਾਮਲੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਸਿਟ ਜਾਂਚ ਦੀ ਮੰਗ ਦੁਹਰਾਈ ਅਤੇ ਕਥਿਤ ਦੋਸ਼ ਲਾਇਆ ਕਿ ਇਸ ‘ਅਪਾਰਦਰਸ਼ੀ ਸਕੀਮ’ ਨੇ ਇਹ ਯਕੀਨੀ ਬਣਾਇਆ ਹੈ ਕਿ ਪ੍ਰੀਪੇਡ, ਪੋਸਟਪੇਡ ਅਤੇ ਇੱਥੋਂ ਤੱਕ ਕਿ ਪੋੋਸਟ-ਰੇਡ (ਛਾਪਿਆਂ ਤੋਂ ਬਾਅਦ) ਵੀ ਬੈਂਕਿੰਗ ਚੈਨਲ ਰਾਹੀਂ ਵੀ ਰਿਸ਼ਵਤ ਭੇਜੀ ਜਾ ਸਕਦੀ ਹੈ।
ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਜਿਸ ਵਿਅਕਤੀ ਨੇ ‘‘ਕਾਲਾ ਧਨ ਵਾਪਸ ਲਿਆਉਣ’’ ਦੀ ਗਾਰੰਟੀ ਦਿੱਤੀ ਸੀ, ਉਹ ਇਸ ਦੀ ਬਜਾਏ ‘‘ਭ੍ਰਿਸ਼ਟਾਚਾਰ ਨੂੰ ਕਾਨੂੰਨੀ ਬਣਾ ਰਿਹਾ ਹੈ ਤੇ ਇਸ ਨੂੰ ਲੁਕਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ।’’
ਉਨ੍ਹਾਂ ਆਖਿਆ ਕਿ ਜਦੋਂ ਕੇਂਦਰ ਵਿੱਚ ਇੰਡੀਆ ਗੱਠਜੋੜ ਦੀ ਸਰਕਾਰ ਬਣੇਗੀ ਤਾਂ ਚੋਣ ਬਾਂਡ ਘੁਟਾਲੇ ਦੀ ਸਿਟ ਤੋਂ ਜਾਂਚ ਕਰਵਾਈ ਜਾਵੇਗੀ।
ਵਿਰੋਧੀ ਪਾਰਟੀ ਨੇ ‘ਪਾਈਥਨ ਕੋਡ’ ਜਾਰੀ ਕਰਦਿਆਂ ਦਾਅਵਾ ਕੀਤਾ ਕੀਤਾ ਇਸ ਨਾਲ ਸਿਆਸੀ ਪਾਰਟੀਆਂ ਨੂੰ ਚੰਦਾ ਦੇਣ ਵਾਲਿਆਂ ਦਾ ਮਿਲਾਨ ਕਰਨ ਨੂੰ ਸਿਰਫ 15 ਸਕਿੰਟ ਲੱਗੇ, ਜਿਸ ਨਾਲ ਐੱਸਬੀਆਈ ਦਾ ਇਹ ਦਾਅਵਾ ਕਿ ਸੁਪਰੀਮ ਕੋਰਟ ਵੱਲੋਂ ਮੰਗਿਆ ਗਿਆ ਡਾਟਾ ਮੁਹੱਈਆ ਕਰਵਾਉਣ ’ਚ ਕਈ ਮਹੀਨੇ ਲੱਗਣਗੇ, ਹਾਸੋਹੀਣਾ ਸਾਬਤ ਹੋਇਆ ਹੈ।’’ ਕਾਂਗਰਸ ਨੇ ਦੋਸ਼ ਲਾਇਆ ਕਿ ‘‘ਬਾਂਡ ’ਚ ਘੁਟਾਲਾ ਚਾਰ ਤਰੀਕਿਆਂ ਨਾਲ ਕੀਤਾ ਗਿਆ ਹੈ। ਰਮੇਸ਼ ਮੁਤਾਬਕ ‘‘ਪਹਿਲਾ ਤਰੀਕਾ ‘‘ਚੰਦਾ ਦਿਓ, ਧੰਦਾ ਲਓ’’ ਸੀ। ਭਾਵ ਕਿ ਇਹ ‘‘ਪ੍ਰੀਪੇਡ ਰਿਸ਼ਵਤ’’ ਸੀ। ਦੂਜਾ ਤਰੀਕਾ ‘‘ਠੇਕਾ ਲਓ, ਰਿਸ਼ਵਤ ਦਿਓ’’ ਸੀ। ਇਹ ‘‘ਪੋਸਟਪੇਡ ਰਿਸ਼ਵਤ’’ ਸੀ। ਤੀਜਾ ਤਰੀਕਾ ‘‘ਹਫ਼ਤਾ ਵਸੂਲੀ’’ ਦਾ ਸੀ ਯਾਨੀ ਛਾਪੇ ਮਾਰਨ ਤੋਂ ਬਾਅਦ ਰਿਸ਼ਵਤ। ਚੌਥਾ ਤਰੀਕਾ ਫਰਜ਼ੀ ਕੰਪਨੀਆਂ ਦਾ ਸੀ।’’ ਉਨ੍ਹਾਂ ਦਾਅਵਾ ਕੀਤਾ ਕਿ 38 ਅਜਿਹੇ ਕਾਰਪੋਰੇਟ ਗਰੁੱਪਾਂ ਨੇ ‘ਚੋਣ ਬਾਂਡ’ ਰਾਹੀਂ ਚੰਦਾ ਦਿੱਤਾ ਹੈ, ਜਿਨ੍ਹਾਂ ਨੂੰ ਕੇਂਦਰ ਜਾਂ ਭਾਜਪਾ ਦੀਆਂ ਸੂਬਾ ਸਰਕਾਰਾਂ ਤੋਂ 179 ਮੁੱਖ ਪ੍ਰਾਜੈਕਟ ਮਿਲੇ ਹਨ। ਭਾਜਪਾ ਨੂੰ ਚੋਣ ਬਾਂਡ ਰਾਹੀ 2004 ਕਰੋੜ ਰੁਪਏ ਦਾ ਚੰਦਾ ਦੇਣ ਬਦਲੇ ਇਨ੍ਹਾਂ ਕੰਪਨੀਆਂ ਨੂੰ ਕੁੱਲ ਮਿਲਾ ਕੇ 3.8 ਲੱਖ ਕਰੋੜ ਦੇ ਪ੍ਰਾਜੈਕਟ ਮਿਲੇ ਹਨ। ਉਨ੍ਹਾਂ ਜ਼ੋਰ ਦੇ ਕੇ ਆਖਿਆ, ‘‘ਜਦੋਂ ਇੰਡੀਆ ਬਲਾਕ ਸੱਤਾ ਵਿੱਚ ਆਵੇਗਾ ਤਾਂ ਚੋਣ ਬਾਂਡ ਘੁਟਾਲੇ ਦੀ ਸਿਟ ਰਾਹੀਂ ਜਾਂਚ ਕਰਵਾਈ ਜਾਵੇਗੀ। ਰਮੇਸ਼ ਨੇ ਇਹ ਵੀ ਆਖਿਆ ਕਿ ਜੇਕਰ ਆਗਾਮੀ ਚੋਣਾਂ ਮਗਰੋਂ ਇੰਡੀਆ ਬਲਾਕ ਸੱਤਾ ’ਚ ਆਉਂਦਾ ਹੈ ਤਾਂ ਅਡਾਨੀ ਮਾਮਲੇ ਦੀ ਜਾਂਚ ਲਈ ਜੇਪੀਸੀ ਬਣਾਈ ਜਾਵੇਗੀ ਅਤੇ ਇੱਕ ਐੱਸਆਈਟੀ ਪੀਐੱਮ-ਕੇਅਰਜ਼ ਫੰਡ ਦੀ ਪੜਤਾਲ ਕਰੇਗੀ। -ਪੀਟੀਆਈ

Advertisement

‘ਬੀਜੇਡੀ ਨੂੰ ਛੇ ਸਾਲਾਂ ’ਚ 994.5 ਕਰੋੜ ਰੁਪਏ ਚੰਦਾ ਮਿਲਿਆ’

ਭੁਬਨੇਸ਼ਵਰ: ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਅਗਵਾਈ ਵਾਲੇ ਬੀਜੂ ਜਨਤਾ ਦਲ (ਬੀਜੇਡੀ) ਨੂੰ 2018-19 ਤੋਂ 2023-24 (ਸਤੰਬਰ ਤੱਕ) ਪਿਛਲੇ ਛੇ ਸਾਲਾਂ ’ਚ ਚੋਣ ਬਾਂਡਾਂ ਰਾਹੀਂ 994.5 ਕਰੋੜ ਰੁਪਏ ਮਿਲੇ ਹਨ। ਇਹ ਖੁਲਾਸਾ ਬੀਜੇਡੀ ਵੱਲੋਂ ਚੋਣ ਕਮਿਸ਼ਨ ਨੂੰ ਸੌਂਪੇ ਗਏ ਅੰਕੜਿਆਂ ’ਚ ਹੋਇਆ ਹੈ। ਦੂਜੇ ਪਾਸੇ ਉੜੀਸਾ ਪ੍ਰਦੇਸ਼ ਕਾਂਗਰਸ ਕਮੇਟੀ (ਓਪੀਪੀਸੀ) ਨੇ ਬੀਜੇਡੀ ਨੂੰ ਮਿਲੇ ਚੰਦੇ ਦੇ ਸਰੋਤਾਂ ਸਬੰਧੀ ਚਿੰਤਾ ਪ੍ਰਗਟਾਈ ਅਤੇ ਮੰਗ ਕੀਤੀ ਕਿ ਬੀਜੇਡੀ ਲੰਘੇ ਛੇ ਸਾਲਾਂ ਚੋਣ ਬਾਂਡਾਂ ਰਾਹੀਂ ਇੰਨਾ ਵੱਡਾ ਚੰਦਾ ਮਿਲਣ ਦੇ ਕਾਰਨਾਂ ਦਾ ਖੁਲਾਸਾ ਕਰੇ। ਪਾਰਟੀ ਦੀ ਮੀਡੀਆ ਕੋਆਰਡੀਨੇਟਰ ਬਬੀਤਾ ਸ਼ਰਮਾ ਨੇ ਕਿਹਾ, ‘‘ਛੇ ਸਾਲਾਂ ’ਚ ਚੋਣ ਬਾਂਡਾਂ ਰਾਹੀਂ ਸੂਬੇ ਵਿੱਚ ਕੰਪਨੀਆਂ ਦੇ ਨਿਵੇਸ਼ ਕਰਨ ਨਾਲ ਪਟਨਾਇਕ ਦੀ ਅਗਵਾਈ ਵਾਲੀ ਬੀਜੇਡੀ ਭਾਰਤ ਦੀ ਸਭ ਤੋਂ ਅਮੀਰ ਖੇਤਰੀ ਪਾਰਟੀ ਬਣ ਗਈ ਹੈ।’’ -ਪੀਟੀਆਈ

Advertisement
Author Image

sukhwinder singh

View all posts

Advertisement
Advertisement
×