For the best experience, open
https://m.punjabitribuneonline.com
on your mobile browser.
Advertisement

ਚੋਣ ਬਾਂਡ ਮਾਮਲਾ: ਆਪਣੇ ਸ਼ੱਕੀ ਲੈਣ-ਦੇਣ ਨੂੰ ਲੁਕਾਉਣ ਲਈ ਸਰਕਾਰ ਐੱਸਬੀਆਈ ਨੂੰ ਢਾਲ ਬਣਾਇਆ: ਖੜਗੇ

11:35 AM Mar 05, 2024 IST
ਚੋਣ ਬਾਂਡ ਮਾਮਲਾ  ਆਪਣੇ ਸ਼ੱਕੀ ਲੈਣ ਦੇਣ ਨੂੰ ਲੁਕਾਉਣ ਲਈ ਸਰਕਾਰ ਐੱਸਬੀਆਈ ਨੂੰ ਢਾਲ ਬਣਾਇਆ  ਖੜਗੇ
Advertisement

ਨਵੀਂ ਦਿੱਲੀ, 5 ਮਾਰਚ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਦੋਸ਼ ਲਾਇਆ ਕਿ ਸਰਕਾਰ ਆਪਣੇ ਸ਼ੱਕੀ ਲੈਣ-ਦੇਣ ਨੂੰ ਲੁਕਾਉਣ ਅਤੇ ਚੋਣ ਬਾਂਡ ਨਾਲ ਸਬੰਧਤ ਸੁਪਰੀਮ ਕੋਰਟ ਦੇ ਫੈਸਲੇ ਨੂੰ ਦਰਕਿਨਾਰ ਕਰਨ ਲਈ ਸਟੇਟ ਬੈਂਕ ਆਫ ਇੰਡੀਆ ਨੂੰ ਢਾਲ ਵਜੋਂ ਵਰਤ ਰਹੀ ਹੈ। ਭਾਰਤੀ ਸਟੇਟ ਬੈਂਕ (ਐੱਸਬੀਆਈ) ਨੇ ਸੋਮਵਾਰ ਨੂੰ ਸੁਪਰੀਮ ਕੋਰਟ ਨੂੰ ਸਿਆਸੀ ਪਾਰਟੀਆਂ ਵੱਲੋਂ ਜਮ੍ਹਾ ਕੀਤੇ ਹਰ ਚੋਣ ਬਾਂਡ ਦੇ ਵੇਰਵਿਆਂ ਦਾ ਖੁਲਾਸਾ ਕਰਨ ਲਈ 30 ਜੂਨ ਤੱਕ ਦਾ ਸਮਾਂ ਵਧਾਉਣ ਦੀ ਬੇਨਤੀ ਕੀਤੀ ਸੀ। ਪਿਛਲੇ ਮਹੀਨੇ ਆਪਣੇ ਫੈਸਲੇ 'ਚ ਸੁਪਰੀਮ ਕੋਰਟ ਨੇ ਐੱਸਬੀਆਈ ਨੂੰ 6 ਮਾਰਚ ਤੱਕ ਚੋਣ ਕਮਿਸ਼ਨ ਨੂੰ ਵੇਰਵੇ ਜਮ੍ਹਾ ਕਰਨ ਦਾ ਨਿਰਦੇਸ਼ ਦਿੱਤਾ ਸੀ।

Advertisement

Advertisement
Author Image

Advertisement
Advertisement
×